ਜਾਣੋ ਕਿਉਂ ਹਿੱਟ ਵਿਕਟ ਹੋਣ ਦੇ ਬਾਵਜੂਦ ਵੀ ਨਾਟ ਆਊਟ ਰਿਹਾ ਵੈਸਟਇੰਡੀਜ਼ ਦਾ ਇਹ ਖਿਡਾਰੀ

06/18/2019 12:27:02 PM

ਸਪੋਰਟਸ ਡੈਸਕ— ਬੰਗਲਾਦੇਸ਼ ਨੇ ਸੋਮਵਾਰ ਨੂੰ ਆਈ. ਸੀ. ਸੀ ਵਰਲਡ ਕੱਪ-2019 'ਚ ਦ ਕੂਪਰ ਐਸੋਸਿਏਟਸ ਕਾਊਂਟੀ ਗਰਾਊਂਡ ਮੈਦਾਨ 'ਤੇ ਖੇਡੇ ਗਏ ਮੈਚ 'ਚ ਵੈਸਟਇੰਡੀਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਵਿੰਡੀਜ਼ ਨੇ ਬੰਗਲਾਦੇਸ਼ ਨੂੰ 322 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਉਸ ਨੇ 41.3 ਓਵਰਾਂ 'ਚ ਤਿੰਨ ਵਿਕਟ ਖੁੰਝ ਕੇ ਹਾਸਲ ਕਰ ਲਿਆ। ਇਸ ਤੋਂ ਪਹਿਲਾਂ, ਵੈਸਟਇੰਡੀਜ਼ ਨੇ ਸ਼ਾਈ ਹੋਪ, ਇਵਿਨ ਲੁਇਸ ਤੇ ਸ਼ਿਮਰਨ ਹੇਟਮਾਏਰ ਦੇ ਅਰਧ ਸ਼ਤਕ ਦੇ ਦਮ 'ਤੇ 50 ਓਵਰਾਂ 'ਚ ਅੱਠ ਵਿਕਟ ਦੇ ਨੁਕਸਾਨ 'ਤੇ 321 ਦੌੜਾਂ ਬਣਾਈਆਂ।

ਬੰਗਲਾਦੇਸ਼ ਲਈ ਸ਼ਾਕਿਬ ਅਲ ਹਸਨ ਨੇ ਅਜੇਤੂ 124 ਦੌੜਾਂ ਬਣਾਈਆਂ। ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੂੰ ਉਨ੍ਹਾਂ ਦੇ ਸ਼ਾਨਦਾਰ ਸੈਂਕੜਾ ਪਾਰੀ ਲਈ ਮੈਨ ਆਫ ਦ ਮੈਚ ਦੇ ਖਿਤਾਬ ਨਾਲ ਨਵਾਜਿਆ ਗਿਆ। ਇਸ ਮੈਚ 'ਚ ਇਕ ਅਜਿਹੀ ਰੋਮਾਂਚਕ ਘਟਨਾ ਵੀ ਘਟੀ ਜਿਨੂੰ ਵੇਖ ਕੇ ਹਰ ਕੋਈ ਚੌਂਕ ਗਿਆ।PunjabKesariਵੈਸਟਇੰਡੀਜ਼ ਪਾਰੀ ਦੇ 49ਵੇਂ ਓਵਰ 'ਚ ਬੱਲੇਬਾਜ਼ ਓਸ਼ਾਨੇ ਥਾਮਸ ਬੱਲੇਬਾਜ਼ੀ ਕਰ ਰਹੇ ਸਨ ਤਾਂ ਉਥੇ ਹੀ ਗੇਂਦਬਾਜ਼ੀ ਮੁਸਤਾਫਿਜੁਰ ਰਹਿਮਾਨ ਸੀ। ਬੱਲੇਬਾਜ਼ ਓਸ਼ਾਨੇ ਥਾਮਸ ਨੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਖੇਡਣ ਤੋਂ ਚੁੱਕ ਗਏ। ਉਥੇ ਹੀ ਜਦ ਬੱਲੇਬਾਜ ਓਸ਼ਾਨੇ ਥਾਮਸ ਗੇਂਦ ਨੂੰ ਨਹੀਂ ਮਾਰ ਪਾਏ ਤਾਂ ਸ਼ਾਟ ਖੇਡਣ ਤੋਂ ਬਾਅਦ ਰਿਲੈਕਸ ਕਰਨ ਦੇ ਕ੍ਰਮ 'ਚ ਆਪਣੇ ਬੱਲੇ ਨੂੰ ਗਲਤੀ ਨਾਲ ਵਿਕਟਾਂ 'ਤੇ ਮਾਰ ਬੈਠੇ ਜਿਸ ਤੋਂ ਬਾਅਦ ਬੰਗਲਾਦੇਸ਼ ਖਿਡਾਰੀਆਂ ਨੇ ਹਿੱਟ ਵਿਕਟ ਆਊਟ ਦੀ ਅਪੀਲ ਕੀਤੀ। ਅਜਿਹੇ 'ਚ ਥਰਡ ਅੰਪਾਇਰ ਵਲੋਂ ਰਿਪਲੇਅ ਦੇਖਣ ਮਗਰੋਂ ਥਰਡ ਅੰਪਾਇਰ ਨੇ ਇਹ ਫੈਸਲਾ ਲਿਆ ਕਿ ਓਸ਼ਾਨੇ ਥਾਮਸ ਦਾ ਬੱਲਾ ਸ਼ਾਟ ਖੇਡਣ ਦੇ ਕ੍ਰਮ 'ਚ ਨਹੀਂ ਸਗੋਂ ਸ਼ਾਟ ਖੇਡਣ ਤੋਂ ਬਾਅਦ ਲਗਾ ਹੈ। ਅਜਿਹੇ 'ਚ ਬੱਲੇਬਾਜ਼ ਨੂੰ ਆਊਟ ਨਹੀਂ ਦਿੱਤਾ ਜਾ ਸਕਦਾ ਹੈ। ਥਰਡ ਅੰਪਾਇਰ ਨੇ ਹਿੱਟ ਵਿਕਟ ਦੀ ਅਪੀਲ ਨੂੰ ਨਾਟ ਆਊਟ 'ਚ ਬਦਲ ਦਿੱਤਾ।

 
 
 
 
 
 
 
 
 
 
 
 
 
 

Dear Oshane Thomas, What have you done 😂

A post shared by Cricket Videos (@cricket_videos123) on Jun 17, 2019 at 10:33am PDT


Related News