ਪੰਤ ਤੋਂ ਸ਼ੁਰੂ 'ਚ ਹੀ ਬਹੁਤੀਆਂ ਉਮੀਦਾਂ ਕਰਨਾ ਸਹੀ ਨਹੀਂ : ਰੋਹਿਤ

Tuesday, Jul 02, 2019 - 10:03 AM (IST)

ਬਰਮਿੰਘਮ— ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਨੌਜਵਾਨ ਰਿਸ਼ਭ ਪੰਤ ਤੋਂ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ਵਿਚ ਸ਼ੁਰੂ 'ਚ ਹੀ ਬਹੁਤੀਆਂ ਉਮੀਦਾਂ ਕਰਨਾ ਸ਼ਾਇਦ ਸਹੀ ਨਹੀਂ ਹੈ। ਰੋਹਿਤ ਤੋਂ ਜਦੋਂ ਪੁੱਛਿਆ ਗਿਆ ਕਿ ਜਦੋਂ ਚੰਗੀ ਫਾਰਮ 'ਚ ਚੱਲ ਰਿਹਾ ਹਾਰਦਿਕ ਪੰਡਯਾ ਨੰਬਰ ਚਾਰ 'ਤੇ ਬੱਲੇਬਾਜ਼ੀ ਲਈ ਜ਼ਿਆਦਾ ਉਪਯੋਗੀ ਸੀ ਤਾਂ ਅਜਿਹੀ ਹਾਲਤ ਵਿਚ ਕੀ ਰਿਸ਼ਭ ਨੂੰ ਇਸ ਮਹੱਤਵਪੂਰਨ ਸਥਾਨ 'ਤੇ ਦੇਖ ਕੇ ਉਸ ਨੂੰ ਹੈਰਾਨੀ ਹੋਈ, ਉਸ ਨੇ ਥੋੜ੍ਹੀ ਦੇਰ ਚੁੱਪ ਰਹਿ ਕੇ ਵਿਅੰਗਾਤਮਕ ਢੰਗ ਨਾਲ ਜਵਾਬ ਦਿੱਤਾ। ਉਸ ਨੇ ਕਿਹਾ, ''ਅਸਲ ਵਿਚ ਨਹੀਂ ਕਿਉਂਕਿ ਤੁਸੀਂ ਸਾਰੇ ਚਾਹੁੰਦੇ ਸੀ ਰਿਸ਼ਭ ਪੰਤ ਖੇਡੇ। ਮੈਂ ਸਹੀ ਕਿਹਾ ਨਾ।

PunjabKesari

ਤੁਸੀਂ ਸਾਰੇ ਭਾਰਤ ਤੋਂ ਹੀ ਪੁੱਛ ਰਹੇ ਸੀ ਕਿ ਰਿਸ਼ਭ ਪੰਤ ਕਿੱਥੇ ਹੈ? ਰਿਸ਼ਭ ਪੰਤ ਕਿੱਥੇ ਹੈ? ਇਹ ਇਥੇ ਨੰਬਰ ਚਾਰ 'ਤੇ ਖੇਡ ਰਿਹਾ ਹੈ।'' ਰੋਹਿਤ ਦਾ ਮੰਨਣਾ ਹੈ ਕਿ ਇਸ ਨੌਜਵਾਨ ਬੱਲੇਬਾਜ਼ ਤੋਂ ਅਗਲੇ ਕੁਝ ਮੈਚਾਂ ਵਿਚ ਕ੍ਰੀਜ਼ 'ਤੇ ਲੋੜੀਂਦਾ ਸਮਾਂ ਬਿਤਾਉਣ ਤੋਂ ਬਾਅਦ ਲੰਬੀ ਪਾਰੀ ਦੀ ਉਮੀਦ ਕੀਤੀ ਜਾ ਸਕਦੀ ਹੈ।


Related News