ICC ਨੇ ਪੰਤ ਸਣੇ ਦੋ ਹੋਰਾਂ ਨੂੰ ਮਹੀਨੇ ਦੇ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਵਜੋਂ ਕੀਤਾ ਨਾਮਜ਼ਦ

02/02/2021 4:52:08 PM

ਦੁਬਈ (ਭਾਸ਼ਾ) : ਆਸਟਰੇਲੀਆ ਵਿਚ ਭਾਰਤ ਦੀ ਇਤਿਹਾਸਕ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਖਿਡਾਰੀਆਂ ਵਿਚ ਸ਼ਾਮਲ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਮੰਗਲਵਾਰ ਨੂੰ ਇੰਗਲੈਂਡ ਦੇ ਕਪਤਾਨ ਜੋ ਰੂਟ ਅਤੇ ਆਇਰਲੈਂਡ ਦੇ ਪਾਲ ਸਟਰਲਿੰਗ ਨੂੰ ਆਈ.ਸੀ.ਸੀ. ਦੇ ਮਹੀਨੇ ਦੇ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ।

ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਪਹਿਲੀ ਵਾਰ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਲਈ ਨਾਮਜ਼ਦੀ ਦਿੱਤੀ ਹੈ। ਇਸ ਪੁਰਸਕਾਰ ਜ਼ਰੀਏ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਪ੍ਰਾਰੂਪਾਂ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਣ ਵਾਲੇ ਪੁਰਸ਼ ਅਤੇ ਮਹਿਲਾ ਖਿਡਾਰੀਆਂ ਨੂੰ ਪੂਰੇ ਸਾਲ ਮਾਨਤਾ ਮਿਲੇਗੀ। 23 ਸਾਲਾ ਪੰਤ ਨੇ ਆਸਟ੍ਰੇਲੀਆ ਖ਼ਿਲਾਫ਼ ਸਿਡਨੀ ਵਿਚ 97 ਦੋੜਾਂ ਦੀ ਪਾਰੀ ਖੇਡੀ, ਜਿਸ ਨਾਲ ਭਾਰਤ ਮੈਚ ਡਰਾਅ ਕਰਾਉਣ ਵਿਚ ਸਫ਼ਲ ਰਿਹਾ, ਜਦੋਂਕਿ ਬ੍ਰਿਸਬੇਨ ਵਿਚ ਉਨ੍ਹਾਂ ਦਾ ਨਾਬਾਦ 89 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਜਿੱਤ ਦਰਜ ਕਰਦੇ ਹੋਏ ਇਤਿਹਾਸਕ ਸੀਰੀਜ਼ ਜਿੱਤੀ।

ਇਹ ਵੀ ਪੜ੍ਹੋ: ਕੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਹੈ ਵਿਆਹ? ਤਸਵੀਰ ਵਾਇਰਲ

ਰੂਟ ਨੇ ਜਨਵਰੀ ਵਿਚ ਸ਼੍ਰੀਲੰਕਾ ਖ਼ਿਲਾਫ਼ ਦੋ ਟੈਸਟ ਖੇਡੇ ਅਤੇ 228 ਅਤੇ 186 ਦੌੜਾਂ ਦੀਆਂ ਪਾਰੀਆਂ ਖੇਡ ਕੇ ਆਪਣੀ ਟੀਮ ਦੀ ਟੈਸਟ ਸੀਰੀਜ਼ ਵਿਚ 2-0 ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਇਸ ਵਰਗ ਵਿਚ ਨਾਮਜ਼ਦ ਤੀਜੇ ਖਿਡਾਰੀ ਸਟਰÇਲੰਗ ਨੇ ਯੂ.ਏ.ਈ. ਖ਼ਿਲਾਫ਼ ਦੋ ਅਤੇ ਅਫ਼ਗਾਨਿਸਤਾਨ ਖ਼ਿਲਾਫ਼ 3 ਵਨਡੇ ਅੰਤਰਰਾਸ਼ਟਰੀ ਮੈਚ ਖੇਡੇ, ਜਿੱਥੇ ਉਨ੍ਹਾਂ ਨੇ 3 ਸੈਂਕੜੇ ਜੜੇ।

ਮਹਿਲਾ ਕ੍ਰਿਕਟਰਾਂ ਵਿਚ ਪਾਕਿਸਤਾਨ ਦੀ ਡਾਇਨਾ ਬੇਗ ਅਤੇ ਦੱਖਣੀ ਅਫਰੀਕਾ ਦੀ ਸ਼ਬਨਿਮ ਇਸਮਾਈਲ ਅਤੇ ਮਾਰਿਜੇਨ ਕੈਪ ਨੂੰ ਇਸ ਮਾਸਿਕ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਬੇਗ ਨੇ ਦੱਖਣੀ ਅਫਰੀਕਾ ਖ਼ਿਲਾਫ਼ 3 ਵਨਡੇ ਅਤੇ 2 ਟੀ20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਖੇਡੀ। ਉਨ੍ਹਾਂ ਨੇ ਵਨਡੇ ਸੀਰੀਜ਼ ਵਿਚ 9 ਵਿਕਟਾਂ ਲਈਆਂ ਅਤੇ ਸਭ ਤੋਂ ਸਫ਼ਲ ਗੇਂਦਬਾਜ਼ ਰਹੀ।

ਇਸਮਾਈਲ ਨੇ ਵੀ ਪਾਕਿਸਤਾਨ ਖ਼ਿਲਾਫ਼ ਇੰਨੇ ਹੀ ਮੈਚ ਖੇਡੇ। ਉਨ੍ਹਾਂ ਨੇ ਵਨਡੇ ਸੀਰੀਜ਼ ਵਿਚ 7 ਜਦੋਂਕਿ ਦੂਜੇ ਟੀ20 ਅੰਤਰਰਾਸ਼ਟਰੀ ਵਿਚ 5 ਵਿਕਟਾਂ ਲਈਆਂ। ਮਾਰਿਜੇਨ ਨੇ ਪਾਕਿਸਤਾਨ ਖ਼ਿਲਾਫ਼ 2 ਵਨਡੇ ਅਤੇ 2 ਟੀ20 ਮੈਚ ਖੇਡੇ, ਜਿੱਥੇ ਉਨ੍ਹਾਂ ਨੇ 110.57 ਦੇ ਸਟਰਾਈਕ ਰੇਟ ਨਾਲ 115 ਦੌੜਾਂ ਬਣਾਈਆਂ ਅਤੇ ਵਨਡੇ ਸੀਰੀਜ਼ ਵਿਚ 3 ਵਿਕਟਾਂ ਵੀ ਹਾਸਲ ਕੀਤੀਆਂ। ਇਨ੍ਹਾਂ ਪੁਰਸਕਾਰ ਦੇ ਜੇਤੂਆਂ ਦਾ ਫ਼ੈਸਲਾ ਹਰ ਮਹੀਨੇ ਦੇ ਦੂਜੇ ਸੋਮਵਾਰ ਨੂੰ ਆਈ.ਸੀ.ਸੀ. ਦੇ ਡਿਜੀਟਲ ਚੈਨਲਾਂ ’ਤੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਨੇ ਕੇਂਦਰ ’ਤੇ ਮੁੜ ਵਿੰਨਿ੍ਹਆ ਨਿਸ਼ਾਨਾ, ਕਿਹਾ- ਰੋਟੀ ਨੂੰ ਸੰਦੂਕ ’ਚ ਬੰਦ ਕਰਨ ਦੀ ਸਾਜ਼ਿਸ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor

Related News