ਭ੍ਰਿਸ਼ਟਾਚਾਰ ਦੇ ਦੋਸ਼ ''ਚ ICC ਨੇ ਭਾਰਤੀ ਵਪਾਰੀ ਨੂੰ ਕੀਤਾ 2 ਸਾਲ ਲਈ ਬੈਨ, ਇਸ ਟੀਮ ਦੇ ਹਨ ਮਾਲਕ

04/30/2020 3:48:55 PM

ਨਵੀਂ ਦਿੱਲੀ : ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਬੁੱਧਵਾਰ ਨੂੰ ਭਾਰਤੀ ਵਪਾਰੀ ਦੀਪਕ ਅਗ੍ਰਵਾਲ ਨੂੰ ਬੈਨ ਕਰ ਦਿੱਤਾ ਜੋ ਯੂ. ਏ. ਈ. ਵਿਚ 2018 ਵਿਚ ਹੋਈ ਟੀ-20 ਲੀਗ ਵਿਚ ਇਕ ਫ੍ਰੈਂਚਾਈਜ਼ੀ ਦੇ ਮਾਲਕ ਸੀ। ਇਕ ਭ੍ਰਿਸ਼ਟਾਚਾਰ ਰੋਕੂ ਜਾਂਚ ਵਿਚ ਰੁਕਾਵਟ ਪਾਉਣ ਦੀ ਗੱਲ ਮੰਨਣ ਤੋਂ ਬਾਅਦ ਅਗ੍ਰਵਾਲ ਖਿਲਾਫ ਇਹ ਫੈਸਲਾ ਲਿਆ ਗਿਆ। ਉਸ ਨੇ ਭ੍ਰਿਸ਼ਟਾਚਾਰ ਰੋਕੂ ਜਾਬਤਾ ਦੀ ਉਲੰਘਣਾ ਦੀ ਗੱਲ ਮੰਨਣ ਤੋਂ ਬਾਅਦ ਸਹਿਯੋਗ ਦੀ ਪੇਸ਼ਕਸ਼ ਕੀਤੀ ਜਿਸ ਨਾਲ ਉਸ 'ਤੇ ਲੱਗੇ 2 ਸਾਲ ਦੇ ਬੈਨ ਵਿਚੋਂ 6 ਮਹੀਨੇ ਮੁਅੱਤਲ ਦੀ ਸਜ਼ਾ ਹੈ। 

ਟੀ-10 ਲੀਗ ਦੀ ਟੀਮ ਦੇ ਮਾਲਕ ਸੀ ਦੀਪਕ
ਅਗ੍ਰਵਾਲ ਕੁਝ ਸਮੇਂ ਦੇ ਲਈ ਟੀ-10 ਟੀਮ ਸਿੰਧਿਜ ਦੇ ਮਾਲਕ ਸੀ, ਉਸ ਨੂੰ ਜਾਬਤਾ ਦੇ ਅਧੀਨ 2018 ਗੇੜ ਦੌਰਾਨ ਹਿੱਸੇਦਾਰ ਹੋਣ ਦੇ ਨਾਤੇ ਦੋਸ਼ੀ ਕੀਤਾ ਗਿਆ ਸੀ। ਭ੍ਰਿਸ਼ਟਾਚਾਰ ਰੋਕੂ ਇਕਾਈ ਦੀ ਰਿਪੋਰਟ ਮੁਤਾਬਕ ਅਗ੍ਰਵਾਲ ਨੂੰ ਅਣਜਾਣ ਵਿਅਕਤੀ ਦੇ ਨਾਲ ਮਿਲ ਕੇ ਸਬੂਤ ਮਿਟਾਉਣ ਦੇ ਲਈ ਦੋਸ਼ੀ ਠਹਿਰਾਇਆ ਗਿਆ।

PunjabKesari

ਆਈ. ਸੀ. ਸੀ. ਦੇ ਹੁਕਮ ਮੁਤਾਬਕ, ''ਅਗ੍ਰਵਾਲ ਨੇ ਉਸ ਵਿਅਕਤੀ ਨੂੰ ਇਕ ਦੂਜੇ ਵਿਚਾਲੇ ਹੋਈ ਗੱਲਬਾਤ ਦੇ ਸਾਰੇ ਮੈਸੇਜ ਡਿਲੀਟ ਕਰਨ ਨੁੰ ਕਿਹਾ ਅਤੇ ਏ. ਸੀ. ਯੂ. ਦੀ ਜਾਂਚ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਸਨੇ ਉਸ ਦਾ ਨੰਬਰ ਵੀ ਡਿਲੀਟ ਕਰ ਦਿੱਤਾ। ਅਗ੍ਰਵਾਲ ਨੂੰ ਖੇਡ ਜਾਬਤਾ ਦੇ 2.4.7 ਅਨੁਛੇਦ ਦੇ ਮੁਤਾਬਕ ਦੋਸ਼ੀ ਠਹਿਰਾਇਆ ਗਿਆ ਹੈ ਜੋ ਚਲ ਰਹੀ ਕਿਸੇ ਵੀ ਦਸਤਾਵੇਜ਼ ਨੂੰ ਖਤਮ ਕਰਨ, ਹੋਰ ਸੂਚਨਾਵਾਂ ਨੂੰ ਲੁਕਾਉਣ ਜਾਂ ਇਨ੍ਹਾਂ ਨਾਲ ਛੇੜਛਾੜ ਕਰਨ ਸਬੰਧੀ ਹੈ। 


Ranjit

Content Editor

Related News