ਪਾਕਿ ਨਾਲ ਨਾ ਖੇਡਣ ਦੀ ਚਿੱਠੀ ''ਤੇ ICC ਨੇ BCCI ਨੂੰ ਦਿੱਤਾ ਜਵਾਬ
Saturday, Feb 23, 2019 - 04:39 PM (IST)

ਨਵੀਂ ਦਿੱਲੀ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਕ੍ਰਿਕਟ ਦੇ ਨਾਲ ਵੀ ਸਖਤ ਰਵੱਈਆ ਅਪਣਾਇਆ ਹੋਇਆ ਹੈ। ਇਸੇ ਸੂਚੀ ਵਿਚ ਬੀ. ਸੀ. ਸੀ. ਆਈ. ਵੱਲੋਂ ਆਈ. ਸੀ. ਸੀ. ਨੂੰ ਮੇਲ ਕੀਤਾ ਗਿਆ ਸੀ ਕਿ ਜੋ ਦੇਸ਼ ਅੱਤਵਾਦ ਦੇ ਸਮਰੱਥਕ ਹਨ ਉਨ੍ਹਾਂ ਦਾ ਬਾਇਕਾਟ ਕੀਤਾ ਜਾਣ ਚਾਹੀਦਾ ਹੈ। ਭਾਰਤ ਨੇ ਨਾਲ ਹੀ ਵਿਸ਼ਵ ਕੱਪ ਵਰਗੇ ਟੂਰਨਾਮੈਂਟਾਂ ਵਿਚ ਆਪਣੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਨਾਲ ਵੀ ਆਈ. ਸੀ. ਸੀ. ਨੂੰ ਜਾਣੂ ਕਰਾਇਆ ਹੈ। ਅਜਿਹੇ 'ਚ ਆਈ. ਸੀ. ਸੀ. ਦੇ ਚੇਅਰਮੈਨ ਸ਼ਸਾਂਕ ਮਨੋਹਰ ਨੇ ਬਿਆਨ ਦਿੱਤਾ ਹੈ।
ਮਨੋਹਰ ਨੇ ਕਿਹਾ ਕਿ ਕਿਸੇ ਵਿਚ ਵਿਸ਼ਵ ਪੱਧਰੀ ਆਯੋਜਨ ਵਿਚ ਆਈ. ਸੀ. ਸੀ. ਲਈ ਸੁਰੱਖਿਆ ਸਬੰਧੀ ਜ਼ਰੂਰਤਾਂ ਸਭ ਤੋਂ ਜ਼ਰੂਰੀ ਹੈ। ਇਸ ਦੇ ਨਾਲ ਹੀ ਬੀ. ਸੀ. ਸੀ. ਆਈ. ਨੂੰ ਵਿਸ਼ਵ ਕੱਪ ਵਿਚ ਲਾਗੂ ਹੋਣ ਵਾਲੀ ਸੁਰੱਖਿਆ ਸਬੰਧੀ ਯੋਜਨਾ ਨੂੰ ਦਿਖਾਇਆ ਜਾਵੇਗਾ। ਮਨੋਹਰ ਨੇ ਕਿਹਾ, ''ਬੀ. ਸੀ. ਸੀ. ਆਈ. ਹਮੇਸ਼ਾ ਤੋਂ ਵੱਡੀ ਪਹਿਲ ਰਹੀ ਹੈ ਅੱਗੇ ਵੀ ਰਹੇਗੀ। ਅਸੀਂ 2 ਮਾਰਚ ਨੂੰ ਬੋਰਡ ਮੈਂਬਰਾਂ ਦੀ ਮੀਟਿੰਗ ਦੌਰਾਨ ਬੀ. ਸੀ. ਸੀ. ਆਈ. ਨੂੰ ਵਿਸ਼ਵ ਕੱਪ ਲਈ ਆਪਣੀ ਸੁਰੱਖਿਆ ਪਲਾਨ ਦਿਖਾਵਾਂਗੇ। ਇਸ ਦੇ ਨਾਲ ਹੀ ਮਨੋਹਰ ਨੇ ਇਹ ਵੀ ਉਮੀਦ ਜਤਾਈ ਕਿ ਬੀ. ਸੀ. ਸੀ. ਆਈ. ਇਸ ਤੋਂ ਸੰਤੁਸ਼ਟ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਆਗਾਮੀ ਵਿਸ਼ਵ ਕੱਪ 30 ਮਈ ਤੋਂ ਸ਼ੁਰੂ ਹੋਣ ਵਾਲਾ ਹੈ ਅਤੇ ਬੀ. ਸੀ. ਸੀ. ਆਈ. ਨੇ ਪਾਕਿਸਤਾਨ ਦੇ ਨਾਲ ਮੈਚ ਨੂੰ ਲੈ ਕੇ ਬਾਇਕਾਟ ਕਰਨ ਦਾ ਰਵੱਈਆ ਅਪਣਾਇਆ ਹੈ। ਹਾਲਾਂਕਿ ਭਾਰਤ ਵਿਚ ਕ੍ਰਿਕਟ ਦੀ ਇਸ ਸਭ ਤੋਂ ਵੱਡੀ ਸੰਸਥਾਂ ਨੇ ਗੇਂਦ ਨੂੰ ਭਾਰਤ ਸਰਕਾਰ ਦੇ ਪਾਲੇ ਵਿਚ ਪਾ ਦਿੱਤਾ ਹੈ ਪਰ ਬੀ. ਸੀ. ਸੀ. ਆਈ. ਦੀ ਆਮ ਰਾਏ ਦੇਸ਼ ਦੇ ਨਾਲ ਹੀ ਹੈ ਕਿ ਸਾਨੂੰ ਪਾਕਿਸਤਾਨ ਦੇ ਨਾਲ ਵਿਸ਼ਵ ਕੱਪ ਨਹੀਂ ਚਾਹੀਦਾ ਹੈ। ਸੁਰੱਖਿਆ ਸਬੰਧੀ ਚਿੰਤਾਵਾਂ ਤੋਂ ਇਲਾਵਾ ਹੋਰ ਗੱਲਾਂ ਲਈ ਬੀ. ਸੀ. ਸੀ. ਆਈ. ਦੇ ਪੱਤਰ ਨੂੰ ਆਈ. ਸੀ. ਸੀ. ਦੇ ਸਾਹਮਣੇ ਵੀ ਪੇਸ਼ ਕੀਤਾ ਜਾਵੇਗਾ। ਅਜਿਹਾ ਸ਼ਸ਼ਾਂਕ ਮਨੋਹਰ ਨੇ ਕਿਹਾ ਹੈ।