ਸਰਫਰਾਜ਼ ਅਹਿਮਦ ਨੇ ਆਲੋਚਕਾਂ ਨੂੰ ਲਿਆ ਨਿਸ਼ਾਨੇ ''ਤੇ, ਕਿਹਾ ਬਣ ਬੈਠੇ ਹਨ ਖੁੱਦਾ

Sunday, Jun 23, 2019 - 04:15 PM (IST)

ਸਰਫਰਾਜ਼ ਅਹਿਮਦ ਨੇ ਆਲੋਚਕਾਂ ਨੂੰ ਲਿਆ ਨਿਸ਼ਾਨੇ ''ਤੇ, ਕਿਹਾ ਬਣ ਬੈਠੇ ਹਨ ਖੁੱਦਾ

ਸਪੋਰਟਸ ਡੈਸਕ— ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਦੀ ਮੇਜ਼ਬਾਨੀ 'ਚ ਖੇਡੇ ਜਾ ਰਹੇ ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 2019 'ਚ ਸਾਰਿਆਂ ਟੀਮਾਂ ਆਪਣਾ ਦਮ ਭਰਦੀ ਨਜ਼ਰ ਆ ਰਹੀ ਹਨ। 10 ਟੀਮਾਂ ਦੇ ਵਿਚਾਲੇ ਖੇਡੇ ਜਾ ਰਹੇ ਇਸ ਵਰਲਡ ਕੱਪ 'ਚ ਭੱਲੇ ਹੀ ਪਾਕਿਸਤਾਨ ਨੂੰ ਮਜ਼ਬੂਤ ਦਾਅਵੇਦਾਰ ਨਹੀਂ ਮੰਨਿਆ ਗਿਆ ਸੀ, ਪਰ ਪਾਕਿਸਤਾਨ ਨੂੰ ਦਾਅਵੇਦਾਰ ਦੇ ਰੂਪ 'ਚ ਜਰੂਰ ਪੇਸ਼ ਕੀਤਾ ਗਿਆ ਸੀ। ਪਰ ਪਾਕਿਸਤਾਨ ਦਾ ਇਸ ਵਰਲਡ ਕੱਪ 'ਚ ਹੁਣ ਤੱਕ ਬਹੁਤ ਹੀ ਖ਼ਰਾਬ ਪ੍ਰਦਰਸ਼ਨ ਰਿਹਾ ਹੈ। ਪਾਕਿਸਤਾਨ ਦੀ ਟੀਮ ਵੱਲੋਂ ਵਰਲਡ ਕੱਪ 'ਚ ਹੁਣ ਤਕ ਦੇ ਸਫਰ 'ਚ ਕੋਈ ਖਾਸ ਪ੍ਰਭਾਵ ਨਜ਼ਰ ਨਹੀਂ ਆਇਆ ਹੈ।PunjabKesari
ਪਿਛਲੇ ਐਤਵਾਰ ਨੂੰ ਮੈਨਚੇਸਟਰ 'ਚ ਖੇਡੇ ਗਏ ਮੈਚ 'ਚ ਪਾਕਿਸਤਾਨ ਨੂੰ ਭਾਰਤ ਨੇ ਡਕਵਰਥ-ਲੁਈਸ ਨਿਯਮ ਦੇ ਆਧਾਰ 'ਤੇ 89 ਦੌੜਾਂ ਨਾਲ ਹਰਾਇਆ ਸੀ ਇਸ ਤੋਂ ਬਾਅਦ ਤਾਂ ਮੰਨੋ ਪਾਕਿਸਤਾਨ ਦੇ ਸਾਰੇ ਲੋਕ ਇਸ ਟੀਮ ਦੇ ਪਿੱਛੇ ਹੱਥ ਧੋ ਕੇ ਪਿੱਛੇ ਪੈ ਗਏ। ਪਾਕਿਸਤਾਨ ਦੇ ਖਿਡਾਰੀਆਂ 'ਚ ਖਾਸ ਕਰ ਕਪਤਾਨ ਸਰਫਰਾਜ਼ ਅਹਿਮਦ ਨੂੰ ਜੱਮ ਕੇ ਟਾਰਗੇਟ ਕੀਤਾ ਜਾ ਰਿਹਾ ਹੈ। ਸਰਫਰਾਜ਼ ਅਹਿਮਦ 'ਤੇ ਤਾਂ ਪਾਕਿਸਤਾਨ ਦੇ ਫੈਨਜ਼ ਇਨ੍ਹੇ ਖਫਾ ਹਨ ਕਿ ਉਨ੍ਹਾਂ ਨੂੰ ਸ਼ਰੇਆਮ ਅਪਸ਼ਬਦ ਕਹਿ ਰਹੇ ਹਨ। 

ਪਰ ਅਖੀਰ ਸਰਫਰਾਜ਼ ਅਹਿਮਦ ਦੇ ਸਬਰ ਨੇ ਜਵਾਬ ਦੇ ਦਿੱਤੇ ਤੇ ਉਨ੍ਹਾਂ ਨੇ ਦੱਖਣ ਅਫਰੀਕਾ ਦੇ ਖਿਲਾਫ ਮੈਚ ਤੋਂ ਪਹਿਲਾਂ ਇਸ਼ਾਰਿਆਂ-ਇਸ਼ਾਰਿਆਂ 'ਚ ਇੱਥੋਂ ਤੱਕ ਕਹਿ ਦਿੱਤਾ ਕਿ ਕੁੱਝ ਲੋਕ ਟੀ. ਵੀ. ਦੇ ਸਾਹਮਣੇ ਆਪਣੇ ਆਪ ਨੂੰ ਖੁੱਦਾ (ਰੱਬ) ਮੰਨਦੇ ਹਨ।


Related News