ਆਈ. ਸੀ. ਸੀ. ਕੈਲੰਡਰ ਲਾਂਚ : 8 ਸਾਲਾਂ ''ਚ 2 ਵਿਸ਼ਵ ਕੱਪ ਆਯੋਜਿਤ ਕਰੇਗਾ ਭਾਰਤ

Tuesday, Nov 16, 2021 - 07:23 PM (IST)

ਆਈ. ਸੀ. ਸੀ. ਕੈਲੰਡਰ ਲਾਂਚ : 8 ਸਾਲਾਂ ''ਚ 2 ਵਿਸ਼ਵ ਕੱਪ ਆਯੋਜਿਤ ਕਰੇਗਾ ਭਾਰਤ

ਸਪੋਰਟਸ ਡੈਸਕ- ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਆਖ਼ਰਕਾਰ 2024 ਤੋਂ ਲੈ ਕੇ 2031 ਦਾ ਕ੍ਰਿਕਟ ਕੈਲੰਡਰ ਲਾਂਚ ਕਰ ਦਿੱਤਾ ਹੈ। ਇਸ ਦੌਰਾਨ ਭਾਰਤ ਦੋ ਵਿਸ਼ਵ ਕੱਪ ਤੇ ਇਕ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਕਰੇਗਾ। ਟੀਮ ਇੰਡੀਆ ਕੋਲ 2023 ਤੇ 2031 ਦੇ ਵਨ-ਡੇ ਵਿਸ਼ਵ ਕੱਪ ਦੀ ਮੇਜ਼ਬਾਨ ਹੈ। ਜਦਕਿ ਪਾਕਿਸਤਾਨ ਨੂੰ ਵੀ 2025 'ਚ ਹੋਣ ਵਾਲੀ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਮਿਲੀ ਹੈ। ਦੇਖੋ ਕੈਲੰਡਰ-

ਕ੍ਰਿਕਟ ਵਨ-ਡੇ ਵਿਸ਼ਵ ਕੱਪ 2024
ਯੂ. ਐੱਸ. ਏ.  ਤੇ ਵਿੰਡੀਜ਼

ਚੈਂਪੀਅਨਸ ਟਰਾਫੀ 2025
ਪਾਕਿਸਤਾਨ

ਟੀ-20 ਵਿਸ਼ਵ ਕੱਪ 2026
ਭਾਰਤ ਤੇ ਸ਼੍ਰੀਲੰਕਾ

ਕ੍ਰਿਕਟ ਵਨ-ਡੇ ਵਿਸ਼ਵ ਕੱਪ 2027
ਸਾਊਥ ਅਫ਼ਰੀਕਾ, ਜ਼ਿੰਬਾਬਵੇ ਤੇ ਨਾਮੀਬੀਆ

ਟੀ-20 ਵਿਸ਼ਵ ਕੱਪ 2028
ਆਸਟਰੇਲੀਆ ਤੇ ਨਿਊਜ਼ੀਲੈਂਡ

ਚੈਂਪੀਅਨਸ ਟਰਾਫੀ 2029
ਭਾਰਤ

ਟੀ-20 ਵਿਸ਼ਵ ਕੱਪ 2030
ਇੰਗਲੈਂਡ, ਆਇਰਲੈਂਡ, ਸਕਾਟਲੈਂਡ

ਕ੍ਰਿਕਟ ਵਨ-ਡੇ ਵਿਸ਼ਵ ਕੱਪ 2031
ਭਾਰਤ, ਬੰਗਲਾਦੇਸ਼


author

Tarsem Singh

Content Editor

Related News