ਫਾਈਨਲ ਵਿਚ ਆਪਣਾ ਸਰਵਸ੍ਰੇਸ਼ਠ ਦੇਵਾਂਗੀ : ਮੈਰੀਕਾਮ

11/08/2017 4:02:04 AM

ਨਵੀਂ ਦਿੱਲੀ— ਮੈਰੀਕਾਮ ਨੇ ਜਿੱਤ ਤੋਂ ਬਾਅਦ ਕਿਹਾ ਕਿ ਦੂਜੇ ਤਮਗਿਆਂ ਦੀ ਤਰ੍ਹਾਂ ਮੇਰੇ ਲਈ ਇਹ ਕਾਫੀ ਖਾਸ ਤਮਗਾ ਹੈ। ਹਰ ਤਮਗੇ ਦੇ ਪਿੱਛੇ ਇਕ ਕਹਾਣੀ ਹੁੰਦੀ ਹੈ। ਮੈਂ ਫਾਈਨਲ 'ਚ ਪਹੁੰਚ ਕੇ ਕਾਫੀ ਖੁਸ਼ ਹਾਂ। ਮੈਨੂੰ ਲੱਗਾ ਸੀ ਕਿ ਸੈਮੀਫਾਈਨਲ 'ਚ ਸਖਤ ਮੁਕਾਬਲਾ ਹੋਵੇਗਾ ਪਰ ਮੈਂ ਕੋਮੁਰਾ ਨੂੰ ਜਲਦ ਹੀ ਹਰਾ ਦਿੱਤਾ। ਮੈਂ ਫਾਈਨਲ ਖੇਡਣ ਲਈ ਤਿਆਰ ਹਾਂ ਪਰ ਉਸ ਦੇ ਬਾਰੇ ਵਿਚ ਜ਼ਿਆਦਾ ਸੋਚ ਕੇ ਖੁਦ ਨੂੰ ਦਬਾਅ ਵਿਚ ਨਹੀਂ ਲਿਆਉਣਾ ਚਾਹੁੰਦੀ।
ਉਸ ਨੇ ਕਿਹਾ ਕਿ ਮੈਂ ਫਾਈਨਲ 'ਚ ਆਪਣਾ ਸਰਵਸ੍ਰੇਸ਼ਠ ਦੇਵਾਂਗੀ ਜਿਵੇਂ ਹੁਣ ਤਕ ਇਸ ਟੂਰਨਾਮੈਂਟ ਵਿਚ ਕੀਤਾ ਹੈ।


Related News