ਮੈਂ ਆਊਟ ਹੋਣ ਤੋਂ ਨਿਰਾਸ਼ ਨਹੀਂ ਸੀ : ਸੂਰਯਕੁਮਾਰ ਯਾਦਵ

Friday, Mar 19, 2021 - 10:29 PM (IST)

ਮੈਂ ਆਊਟ ਹੋਣ ਤੋਂ ਨਿਰਾਸ਼ ਨਹੀਂ ਸੀ : ਸੂਰਯਕੁਮਾਰ ਯਾਦਵ

ਅਹਿਮਦਾਬਾਦ-  ਸੂਰਯਕੁਮਾਰ ਯਾਦਵ ਨੇ ਆਪਣੇ ਦੂਜੇ ਕੌਮਾਂਤਰੀ ਮੈਚ ਵਿਚ ਹੀ ਸ਼ਾਨਦਾਰ ਪਾਰੀ ਖੇਡੀ, ਜਿਸ ਦਾ ਅੰਤ ਵਿਵਾਦਪੂਰਣ ਰਿਹਾ ਪਰ ਇਹ ਬੱਲੇਬਾਜ਼ ਇਸ ਤੋਂ ਨਿਰਾਸ਼ ਨਹੀਂ ਹੈ ਤੇ ਉਸ ਨੇ ਕਿਹਾ ਕਿ ਕੁਝ ਚੀਜ਼ਾਂ ਖਿਡਾਰੀਆਂ ਦੇ ਕੰਟਰੋਲ ਵਿਚ ਨਹੀਂ ਹੁੰਦੀਆਂ ਹਨ। ਸੂਰਯਕੁਮਾਰ ਨੇ ਕਿਹਾ,‘‘ਜਿੱਥੋਂ ਤਕ ਮੇਰੇ ਆਊਟ ਹੋਣ ਦੀ ਗੱਲ ਹੈ ਤਾਂ ਮੈਂ ਅਸਲ ਵਿਚ ਨਿਰਾਸ਼ ਨਹੀਂ ਹਾਂ। ਜਿਹੜੀਆਂ ਚੀਜ਼ਾਂ ਮੇਰੇ ਕੰਟਰੋਲ ਵਿਚ ਹਨ, ਮੈਂ ਉਨ੍ਹਾਂ ’ਤੇ ਕੰਟਰੋਲ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਇਸ ਤੋਂ ਬਾਹਰ ਦੀਆਂ ਚੀਜ਼ਾਂ ਮੇਰੇ ਕੰਟਰੋਲ ’ਚ ਨਹੀਂ ਹੁੰਦੀਆਂ ।’’

ਇਹ ਖ਼ਬਰ ਪੜ੍ਹੋ- ICC ਨੇ ਇਸ ਨਿਯਮ ਦੇ ਤਹਿਤ ਇੰਗਲੈਂਡ ਦੀ ਟੀਮ ’ਤੇ ਲਗਾਇਆ ਜੁਰਮਾਨਾ

 

PunjabKesari
ਜ਼ਿਕਰਯੋਗ ਹੈ ਕਿ ਜਦੋਂ ਉਹ ਇੰਗਲੈਂਡ ਦੇ ਗੇਂਦਬਾਜ਼ਾਂ ’ਤੇ ਹਾਵੀ ਹੋ ਚੁੱਕਾ ਸੀ ਤਦ ਮੁੰਬਈ ਦੇ ਇਸ ਬੱਲੇਬਾਜ਼ ਨੂੰ ਵਿਵਾਦਪੂਰਣ ਤਰੀਕੇ ਨਾਲ ਆਊਟ ਦੇ ਦਿੱਤਾ ਗਿਆ। ਡੇਵਿਡ ਮਲਾਨ ਨੇ ਸੈਮ ਕਿਊਰੇਨ ਦੀ ਗੇਂਦ ’ਤੇ ਸੂਰਯਕੁਮਾਰ ਦਾ ਬਾਊਂਡਰੀ ’ਤੇ ਕੈਚ ਫੜ ਲਿਆ, ਜਿਸ ਵਿਚ ਰੀਪਲੇਅ ਤੋਂ ਸਾਫ ਲੱਗ ਰਿਹਾ ਸੀ ਕਿ ਗੇਂਦ ਨੇ ਜ਼ਮੀਨ ਨੂੰ ਚੁੰਮਿਆ ਹੈ ਪਰ ਕਈ ਕੋਣਾਂ ਤੋਂ ਰੀਪਲੇਅ ਦੇਖਣ ਤੋਂ ਬਾਅਦ ਤੀਜੇ ਅੰਪਾਇਰ ਨੇ ਮੈਦਾਨੀ ਅੰਪਾਇਰ ਦਾ ਆਊਟ ਦਾ ਫੈਸਲਾ ਬਰਕਰਾਰ ਰਹਿਣ ਦਿੱਤਾ ਸੀ।

 

ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਦੇ ਅਸਗਰ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ, ਮੋਰਗਨ ਨੂੰ ਛੱਡਿਆ ਪਿੱਛੇ

PunjabKesari

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News