ਮੈਂ ਮੈਚ ਜਿੱਤਣਾ ਚਾਹੁੰਦਾ ਹਾਂ, ਚੈਂਪੀਅਨਸ਼ਿਪ ਜਿੱਤਣਾ ਚਾਹੁੰਦਾ ਹਾਂ, ਤੁਸੀਂ ਇਸਦੇ ਲਈ ਹੀ ਖੇਡਦੇ ਹੋ : ਰੋਹਿਤ

06/07/2023 3:38:59 PM

ਲੰਡਨ, (ਭਾਸ਼ਾ)– ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਖੇਡ ਦਾ ਮਤਲਬ ਚੈਂਪੀਅਨਸ਼ਿਪ ਜਿੱਤਣ ਨਾਲ ਜੁੜਿਆ ਹੈ ਤੇ ਉਹ ਕਪਤਾਨੀ ਛੱਡਣ ਤੋਂ ਪਹਿਲਾਂ ਇਕ ਜਾਂ ਦੋ ਵੱਡੇ ਖਿਤਾਬ ਜਿੱਤਣਾ ਚਾਹੁੰਦਾ ਹੈ। ਰੋਹਿਤ ਨੇ ਕਿਹਾ,‘‘ਭਾਵੇਂ ਮੈਂ ਹਾਂ ਜਾਂ ਕੋਈ ਹੋਰ, ਇੱਥੋਂ ਤਕ ਕਿ ਪਹਿਲਾਂ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਖਿਡਾਰੀਆਂ ਦੀ ਭੂਮਿਕਾ ਵੀ ਭਾਰਤੀ ਕ੍ਰਿਕਟ ਨੂੰ ਅੱਗੇ ਲਿਜਾਣ ਤੇ ਵੱਧ ਤੋਂ ਵੱਧ ਮੈਚ ਤੇ ਚੈਂਪੀਅਨਸ਼ਿਪ ਜਿੱਤਣਾ ਸੀ।

ਮੇਰੇ ਮਾਮਲੇ ’ਚ ਵੀ ਅਜਿਹਾ ਹੀ ਹੈ। ਮੈਂ ਮੈਚ ਜਿੱਤਣਾ ਚਾਹੁੰਦਾ ਹਾਂ। ਮੈਂ ਚੈਂਪੀਅਨਸ਼ਿਪ ਜਿੱਤਣਾ ਚਾਹੁੰਦਾ ਹਾਂ। ਤੁਸੀਂ ਇਸਦੇ ਲਈ ਹੀ ਖੇਡਦੇ ਹੋ।’’ ਉਸ ਨੇ ਕਿਹਾ,‘‘ਅਤੇ ਹਾਂ, ਕੁਝ ਖਿਤਾਬ ਜਿੱਤਣਾ, ਕੁਝ ਆਸਾਧਾਰਨ ਸੀਰੀਜ਼ ਜਿੱਤਣਾ ਚੰਗਾ ਹੋਵੇਗਾ ਪਰ ਇਸਦੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਅਸਲੀਅਤ ’ਚ ਲੱਗਦਾ ਹੈ ਕਿ ਇਨ੍ਹਾਂ ਚੀਜ਼ਾਂ ਦੇ ਬਾਰੇ ’ਚ ਬਹੁਤ ਵਧੇਰੇ ਸੋਚ ਕੇ ਅਸੀਂ ਖੁਦ ’ਤੇ ਵਧੇਰੇ ਦਬਾਅ ਨਹੀਂ ਬਣਾਉਣਾ ਚਾਹੁੰਦੇ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News