ਮੈਂ ਆਪਣੇ ਦਿਮਾਗ 'ਚੋਂ ਸੱਟ ਦਾ ਖਿਆਲ ਵੀ ਕੱਢ ਦੇਣਾ ਚਾਹੁੰਦਾ ਹਾਂ : ਨੀਰਜ ਚੋਪੜਾ
Saturday, Sep 30, 2023 - 02:31 PM (IST)
ਹਾਂਗਜ਼ੂ : ਲੰਬੇ ਸਮੇਂ ਤੋਂ ਗਰੌਇਨ ਦੀ ਸੱਟ ਤੋਂ ਪ੍ਰੇਸ਼ਾਨ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਏਸ਼ੀਆਈ ਖੇਡਾਂ ਵਿੱਚ ਇਸ ਸੱਟ ਬਾਰੇ ਸੋਚਣਾ ਵੀ ਨਹੀਂ ਚਾਹੁੰਦਾ ਹੈ। ਚੋਪੜਾ ਨੇ 2018 ਵਿੱਚ ਜਕਾਰਤਾ ਵਿੱਚ ਜੈਵਲਿਨ ਥਰੋਅ ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਸੱਟ ਦੇ ਬਾਵਜੂਦ ਉਸ ਨੇ ਇਸ ਸੀਜ਼ਨ ਵਿੱਚ ਅਗਸਤ ਵਿੱਚ ਬੁਡਾਪੇਸਟ ਵਿੱਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਅਤੇ ਸਤੰਬਰ ਵਿੱਚ ਡਾਇਮੰਡ ਲੀਗ ਵਿੱਚ ਦੂਜੇ ਸਥਾਨ ’ਤੇ ਰਿਹਾ।
ਇਹ ਵੀ ਪੜ੍ਹੋ : ਸ਼ੂਟਿੰਗ 'ਚ ਸਰਬਜੋਤ-ਦਿਵਿਆ ਨੇ ਜਿੱਤਿਆ ਸਿਲਵਰ, ਨਿਸ਼ਾਨੇਬਾਜ਼ੀ 'ਚ ਇਹ ਭਾਰਤ ਦਾ 19ਵਾਂ ਤਮਗਾ
ਉਨ੍ਹਾਂ ਕਿਹਾ ਕਿ ਮੈਂ ਸਵਿਟਜ਼ਰਲੈਂਡ 'ਚ ਅਭਿਆਸ ਅਤੇ ਆਰਾਮ ਨਾਲ ਰੀਹੈਬ ਕਰਨ ਤੋਂ ਬਾਅਦ ਇੱਥੇ ਆਇਆ ਹਾਂ। ਉਮੀਦ ਹੈ ਕਿ ਮੈਂ 100 ਫੀਸਦੀ ਦੇਣ ਅਤੇ ਮੈਡਲ ਜਿੱਤਣ ਦੇ ਯੋਗ ਹੋਵਾਂਗਾ। ਉਨ੍ਹਾਂ ਕਿਹਾ ਕਿ ਸੱਟ ਅਜੇ ਵੀ ਬਣੀ ਹੋਈ ਹੈ। ਪਿਛਲੇ ਸਾਲ ਵੀ ਇੱਕ ਸਮੱਸਿਆ ਆਈ ਸੀ ਪਰ ਮੈਂ ਬਿਹਤਰ ਮਹਿਸੂਸ ਕਰ ਰਿਹਾ ਸੀ। ਮੈਨੂੰ ਧਿਆਨ ਰੱਖਣਾ ਹੋਵੇਗਾ ਕਿਉਂਕਿ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਵੀ ਹਨ। ਇਸ ਤਰ੍ਹਾਂ ਦੀਆਂ ਗੱਲਾਂ ਸਿਖਰਲੇ ਪੱਧਰ 'ਤੇ ਖੇਡਣ ਵਾਲੇ ਐਥਲੀਟਾਂ ਨਾਲ ਹੁੰਦੀਆਂ ਹਨ। ਉਸ ਨੇ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਵੀ ਮੈਂ ਇਸ ਬਾਰੇ ਸੋਚਣ ਦੀ ਬਜਾਏ ਆਪਣੇ ਥ੍ਰੋਅ 'ਤੇ ਧਿਆਨ ਦਿੱਤਾ। ਮੈਂ ਇਸ ਸਮੇਂ ਆਪਣੇ ਦਿਮਾਗ ਵਿੱਚ ਸੱਟ ਦਾ ਖਿਆਲ ਵੀ ਨਹੀਂ ਲਿਆਉਣਾ ਚਾਹੁੰਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ