ਸੂਰਯਕੁਮਾਰ ਲਈ ਮੈਨੂੰ ਆਪਣੀ ਵਿਕਟ ਕੁਰਬਾਨ ਕਰ ਦੇਣੀ ਚਾਹੀਦੀ ਸੀ : ਰੋਹਿਤ

Wednesday, Nov 11, 2020 - 08:27 PM (IST)

ਦੁਬਈ- ਆਈ. ਪੀ. ਐੱਲ. ਫਾਈਨਲ 'ਚ ਆਪਣੀ ਗਲਤੀ ਨਾਲ ਸੂਰਯਕੁਮਾਰ ਯਾਦਵ ਦੇ ਰਨ ਆਊਟ ਹੋਣ 'ਤੇ ਦੁੱਖ ਜਤਾਉਂਦੇ ਹੋਏ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਮੈਨੂੰ ਉਸ ਦੀ ਲਈ ਆਪਣੀ ਵਿਕਟ ਗੁਆ ਦੇਣੀ ਚਾਹੀਦੀ ਸੀ। ਰੋਹਿਤ ਨੇ 51 ਗੇਂਦਾਂ 'ਚ 68 ਦੌੜਾਂ ਬਣਾਈਆਂ ਜਿਸਦੀ ਮਦਦ ਨਾਲ ਮੁੰਬਈ ਨੇ ਦਿੱਲੀ ਕੈਪੀਟਲਸ ਨੂੰ 5 ਵਿਕਟਾਂ ਨਾਲ ਹਰਾਇਆ। ਰੋਹਿਤ ਨੇ ਪਾਰੀ 'ਚ ਨਾਮੂਮਕਿਨ ਜਿਹੀ ਦੌੜ ਲੈਣ ਲਈ ਸੂਰਯਕੁਮਾਰ ਨੂੰ ਬੁਲਾਇਆ ਪਰ ਉਹ ਦੂਜੇ ਪਾਸਿਓਂ ਮਨਾ ਕਰਦਾ ਰਿਹਾ। ਰੋਹਿਤ ਹਾਲਾਂਕਿ ਉਦੋਂ ਤੱਕ ਦੂਜੇ ਪਾਸੇ ਆ ਚੁੱਕਾ ਸੀ। ਲਿਹਾਜਾ ਸੂਰਯਕੁਮਾਰ ਨੇ ਕਪਤਾਨ ਲਈ ਆਪਣੀ ਵਿਕਟ ਕੁਰਬਾਨ ਕਰ ਦਿੱਤੀ।

PunjabKesari
ਰੋਹਿਤ ਨੇ ਕਿਹਾ ਕਿ ਉਹ ਜਿਸ ਫਾਰਮ 'ਚ ਸੀ, ਮੈਨੂੰ ਆਪਣੀ ਵਿਕਟ ਦੀ ਬਲਿਦਾਨ ਦੇਣਾ ਚਾਹੀਦਾ ਸੀ। ਉਸ ਨੇ ਪੂਰੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸ਼ਾਨਦਾਰ ਸ਼ਾਟਸ ਲਾਏ। ਉਥੇ ਹੀ ਸੂਰਯਕੁਮਾਰ ਨੇ ਕਿਹਾ ਕਿ ਉਸ ਨੂੰ ਯਕੀਨ ਸੀ ਕਿ ਰੋਹਿਤ ਟੀਮ ਨੂੰ ਜਿੱਤ ਤੱਕ ਲੈ ਕੇ ਜਾਵੇਗਾ ਅਤੇ ਉਸ ਨੂੰ ਆਪਣੀ ਵਿਕਟ ਗੁਆਉਣ ਦਾ ਕੋਈ ਦੁੱਖ ਨਹੀਂ ਹੈ।

PunjabKesari


Gurdeep Singh

Content Editor

Related News