ਮੈਂ ਕੈਚ ਛੱਡਣ ''ਤੇ ਬੋਲਟ ਨੂੰ ਗਾਲ੍ਹ ਕੱਢੀ ਸੀ : ਮਿਸ਼ਰਾ

Monday, May 06, 2019 - 02:42 AM (IST)

ਮੈਂ ਕੈਚ ਛੱਡਣ ''ਤੇ ਬੋਲਟ ਨੂੰ ਗਾਲ੍ਹ ਕੱਢੀ ਸੀ : ਮਿਸ਼ਰਾ

ਨਵੀਂ ਦਿੱਲੀ- ਦਿੱਲੀ ਕੈਪੀਟਲਸ ਦੇ ਸਪਿਨਰ ਅਮਿਤ ਮਿਸ਼ਰਾ ਨੇ ਕਿਹਾ ਕਿ ਉਸ ਨੇ ਕ੍ਰਿਸ਼ਣੱਪਾ ਗੌਤਮ ਦਾ ਕੈਚ ਛੱਡਣ 'ਤੇ ਟੀਮ ਦੇ ਸਹਿਯੋਗੀ ਖਿਡਾਰੀ ਟ੍ਰੇਂਟ ਬੋਲਟ ਨੂੰ ਗਾਲ੍ਹ ਕੱਢੀ ਸੀ। ਦਰਅਸਲ ਸ਼੍ਰੇਅਸ ਗੋਪਾਲ ਤੇ ਸਟੂਅਰਟ ਬਿੰਨੀ ਦੀਆਂ ਲਗਾਤਾਰ ਦੋ ਗੇਂਦਾਂ 'ਤੇ 2 ਵਿਕਟਾਂ ਲੈਣ ਤੋਂ ਬਾਅਦ ਮਿਸ਼ਰਾ ਕੋਲ ਆਈ. ਪੀ. ਐੱਲ. ਦੀ ਚੌਥੀ ਹੈਟ੍ਰਿਕ ਲਾਉਣ ਦਾ ਮੌਕਾ ਸੀ ਪਰ ਤੀਜੀ ਗੇਂਦ 'ਤੇ ਬੋਲਟ ਵਲੋਂ ਗੌਤਮ ਦਾ ਕੈਚ ਛੱਡੇ ਜਾਣ ਕਾਰਨ ਮਿਸ਼ਰਾ ਹੈਟ੍ਰਿਕ ਲੈਣ ਵਿਚ ਅਸਫਲ ਹੋ ਗਿਆ। ਇਸ 'ਤੇ ਦਿੱਲੀ ਦੇ ਸਪਿਨ ਗੇਂਦਬਾਜ਼ ਨੇ ਕਿਹਾ, ''ਮੈਨੂੰ ਨਹੀਂ ਪਤਾ, ਸ਼ਾਇਦ ਮੇਰਾ ਆਈ. ਪੀ. ਐੱਲ. ਨਾਲ ਬਹੁਤ ਡੂੰਘਾ ਰਿਸ਼ਤਾ ਹੈ, ਮੈਨੂੰ ਇਸ ਟੂਰਨਾਮੈਂਟ ਨਾਲ ਬੇਹੱਦ ਪਿਆਰ ਹੈ ਪਰ ਮੈਂ ਦੁਖੀ ਹਾਂ ਕਿ ਮੈਂ ਹੈਟ੍ਰਿਕ ਲੈਣ ਵਿਚ ਅਸਫਲ ਰਿਹਾ। ਮੈਂ ਕੈਚ ਛੱਡਣ ਤੋਂ ਬਾਅਦ ਬੋਲਟ ਨੂੰ ਗਾਲ੍ਹ ਕੱਢੀ। ਮੈਂ ਉਸ  ਨੂੰ ਕਿਹਾ ਕਿ ਇਹ ਆਸਾਨ ਕੈਚ ਸੀ, ਉਹ ਇਸ ਨੂੰ ਆਰਾਮ ਨਾਲ ਲੈ ਸਕਦਾ ਸੀ ਤਾਂ ਫਿਰ ਜ਼ਬਰਦਸਤ ਛਲਾਂਗ ਲਾਉਣ ਦੀ ਕੀ ਲੋੜ ਸੀ।''


author

Gurdeep Singh

Content Editor

Related News