ਮੈਂ ਮੌਜੂਦਾ ਅਥਲੀਟਾਂ ਤੋਂ ਈਰਖਾ ਕਰਦੀ ਹਾਂ ਕਿਉਂਕਿ ਮੈਂ ਗਲਤ ਦੌਰ ਵਿੱਚ ਮੁਕਾਬਲੇਬਾਜ਼ੀ ਕੀਤੀ : ਅੰਜੂ

Tuesday, Dec 26, 2023 - 12:35 PM (IST)

ਮੈਂ ਮੌਜੂਦਾ ਅਥਲੀਟਾਂ ਤੋਂ ਈਰਖਾ ਕਰਦੀ ਹਾਂ ਕਿਉਂਕਿ ਮੈਂ ਗਲਤ ਦੌਰ ਵਿੱਚ ਮੁਕਾਬਲੇਬਾਜ਼ੀ ਕੀਤੀ : ਅੰਜੂ

ਨਵੀਂ ਦਿੱਲੀ : ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਭਾਰਤ ਦੀ ਪਹਿਲੀ ਤਮਗਾ ਜੇਤੂ ਅੰਜੂ ਬੌਬੀ ਜਾਰਜ ਨੇ ਦੇਸ਼ ਵਿੱਚ ਖੇਡਾਂ ਅਤੇ ਬਦਲਾਅ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ "ਗਲਤ ਦੌਰ" ਵਿੱਚ ਮੁਕਾਬਲੇਬਾਜ਼ੀ ਕੀਤਾ। ਕ੍ਰਿਸਮਿਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਿਵਾਸ 'ਤੇ ਆਯੋਜਿਤ ਇਕ ਸਮਾਗਮ 'ਚ ਬੋਲਦਿਆਂ ਲੰਬੀ ਛਾਲ ਦੀ ਮਹਾਨ ਖਿਡਾਰਨ ਅੰਜੂ ਨੇ ਕਿਹਾ, 'ਇਕ ਖਿਡਾਰੀ ਦੇ ਤੌਰ 'ਤੇ ਮੈਂ ਲਗਭਗ 25 ਸਾਲ ਤੱਕ ਮੁਕਾਬਲਾ ਕੀਤਾ ਅਤੇ ਮੈਂ ਕਾਫੀ ਬਦਲਾਅ ਦੇਖ ਰਹੀ ਹਾਂ। 20 ਸਾਲ ਪਹਿਲਾਂ ਜਦੋਂ ਮੈਂ ਭਾਰਤ ਦਾ ਪਹਿਲਾ ਗਲੋਬਲ ਮੈਡਲ ਜਿੱਤਿਆ ਸੀ ਤਾਂ ਮੇਰਾ ਵਿਭਾਗ ਵੀ ਮੈਨੂੰ ਪ੍ਰਮੋਟ ਕਰਨ ਲਈ ਤਿਆਰ ਨਹੀਂ ਸੀ।

ਇਹ ਵੀ ਪੜ੍ਹੋ : IND vs SA: ਬਾਕਸਿੰਗ ਡੇ ਟੈਸਟ ਮੈਚ ਦੇ ਪਹਿਲੇ ਦਿਨ ਮੀਂਹ ਪਾ ਸਕਦੈ ਵਿਘਨ, ਇੰਝ ਰਹੇਗਾ ਪੰਜ ਦਿਨਾਂ ਦਾ ਮੌਸਮ

ਉਸ ਨੇ ਕਿਹਾ, 'ਪਰ ਨੀਰਜ (ਚੋਪੜਾ) ਦੇ ਮੈਡਲ ਜਿੱਤਣ ਤੋਂ ਬਾਅਦ, ਮੈਂ ਬਦਲਾਅ ਦੇਖਿਆ ਹੈ... ਜਿਸ ਤਰੀਕੇ ਨਾਲ ਅਸੀਂ ਜਸ਼ਨ ਮਨਾ ਰਹੇ ਹਾਂ... ਮੈਂ ਉਨ੍ਹਾਂ ਨਾਲ ਈਰਖਾ ਕਰਦੀ ਹਾਂ ਕਿਉਂਕਿ ਮੈਂ ਗਲਤ ਦੌਰ 'ਚ ਸੀ।' ਪੈਰਿਸ ਵਿੱਚ 2003 ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ ਲੰਬੀ ਛਾਲ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਅੰਜੂ ਨੇ ਮਹਿਲਾ ਸਸ਼ਕਤੀਕਰਨ ਬਾਰੇ ਗੱਲ ਕੀਤੀ ਅਤੇ ਇਹ ਵੀ ਦੱਸਿਆ ਕਿ ਕਿਵੇਂ ਦੇਸ਼ ਹੁਣ ਅਥਲੀਟਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ। ਉਨ੍ਹਾਂ ਕਿਹਾ, ਮਹਿਲਾ ਸਸ਼ਕਤੀਕਰਨ ਹੁਣ ਸਿਰਫ਼ ਇੱਕ ਸ਼ਬਦ ਨਹੀਂ ਹੈ। ਹਰ ਭਾਰਤੀ ਕੁੜੀ ਸੁਪਨੇ ਦੇਖਣ ਲਈ ਤਿਆਰ ਹੈ ਅਤੇ ਉਹ ਜਾਣਦੀ ਹੈ ਕਿ ਉਨ੍ਹਾਂ ਦੇ ਸੁਪਨੇ ਸਾਕਾਰ ਹੋਣਗੇ।

ਇਹ ਵੀ ਪੜ੍ਹੋ : ਸੁੱਖੂ ਨੇ ਕੀਤਾ ਸ਼ਿਮਲਾ ਵਿੰਟਰ ਕਾਰਨੀਵਲ ਦਾ ਸ਼ੁਭਾਰੰਭ, ਕਿਹਾ- ਸੈਰ ਸਪਾਟੇ ਨੂੰ ਮਿਲੇਗਾ ਹੁਲਾਰਾ

ਪ੍ਰਧਾਨ ਮੰਤਰੀ ਨੇ ਕ੍ਰਿਸਮਿਸ ਦੇ ਮੌਕੇ 'ਤੇ ਈਸਾਈ ਭਾਈਚਾਰੇ ਨਾਲ ਗੱਲਬਾਤ ਕੀਤੀ ਅਤੇ ਅੰਜੂ ਸਮਾਗਮ 'ਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਲੋਕਾਂ 'ਚ ਸ਼ਾਮਲ ਸਨ। ਅੰਜੂ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ (ਖੇਡ ਜਗਤ 'ਚ) ਸਿਖਰ 'ਤੇ ਹੋਵਾਂਗੇ।' ਆਪਣੀਆਂ ਹੋਰ ਪ੍ਰਾਪਤੀਆਂ ਵਿੱਚੋਂ, ਅੰਜੂ ਨੇ 2003 ਦੀਆਂ ਅਫਰੋ-ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਅਤੇ 2004 ਦੀਆਂ ਏਥਨਜ਼ ਓਲੰਪਿਕ ਖੇਡਾਂ ਵਿੱਚ 6.83 ਮੀਟਰ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ, ਪੰਜਵੇਂ ਸਥਾਨ 'ਤੇ ਰਹੀ। ਉਸਨੂੰ 2002 ਵਿੱਚ ਅਰਜੁਨ ਅਵਾਰਡ, 2003 ਵਿੱਚ ਖੇਲ ਰਤਨ ਅਤੇ 2004 ਵਿੱਚ ਚੌਥਾ ਸਰਵਉੱਚ ਨਾਗਰਿਕ ਪੁਰਸਕਾਰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News