ਦ੍ਰਾਵਿੜ ਦੇ ਮੁੱਖ ਕੋਚ ਬਣਨ 'ਤੇ ਕੋਹਲੀ ਨੇ ਕਿਹਾ- ਮੈਨੂੰ ਕੋਈ ਜਾਣਕਾਰੀ ਨਹੀਂ

Sunday, Oct 17, 2021 - 06:59 PM (IST)

ਦ੍ਰਾਵਿੜ ਦੇ ਮੁੱਖ ਕੋਚ ਬਣਨ 'ਤੇ ਕੋਹਲੀ ਨੇ ਕਿਹਾ- ਮੈਨੂੰ ਕੋਈ ਜਾਣਕਾਰੀ ਨਹੀਂ

ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟੀ-20 ਵਰਲਡ ਕੱਪ ਤੋਂ ਬਾਅਦ ਰਾਹੁਲ ਦ੍ਰਾਵਿੜ ਦੇ ਟੀਮ ਦੇ ਮੁੱਖ ਕੋਚ ਨਿਯੁਕਤ ਹੋਣ ਦੀ ਸੰਭਾਵਨਾ 'ਤੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ‘ਕੀ ਹੋ ਰਿਹਾ ਹੈ' । ਮਹਾਨ ਬੱਲੇਬਾਜ਼ ਤੇ ਸਾਬਕਾ ਕਪਤਾਨ ਦ੍ਰਾਵਿੜ ਪਹਿਲਾਂ ਇਸ ਜ਼ਿੰਮਵਾਰੀ ਲਈ ਤਿਆਰ ਨਹੀਂ ਸਨ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵਲੋਂ ਜ਼ੋਰ ਦੇਣ ਦੇ ਬਾਅਦ ਉਨ੍ਹਾਂ ਨੇ ਇਸ ਬਾਰੇ ਹਾਮੀ ਭਰ ਦਿੱਤੀ। ਕੋਹਲੀ ਤੋਂ ਜਦੋਂ ਦ੍ਰਾਵਿੜ ਦੇ ਕੋਚ ਬਣਨ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਮੋਰਚੇ 'ਤੇ ਕੀ ਚਲ ਰਿਹਾ ਹੈ, ਮੈਨੂੰ ਉਸ ਦੀ ਕੋਈ ਜਾਣਕਾਰੀ ਨਹੀਂ ਹੈ।

ਭਾਰਤੀ ਕਪਤਾਨ ਸੰਯੁਕਤ ਅਰਬ ਅਮੀਰਾਤ ਤੇ ਓਮਾਨ 'ਚ ਐਤਵਾਰ ਤੋਂ ਸ਼ੁਰੂ ਹੋਣ ਵਾਲੇ ਟੀ-20 ਵਰਲਡ ਕੱਪ ਦੇ ਸ਼ੁਰੂਆਤੀ ਪੜਾਅ ਦੇ ਮੈਚਾਂ ਤੋਂ ਪਹਿਲਾਂ ਕਪਤਾਨਾਂ ਦੇ ਮੀਡੀਆ ਸੈਸ਼ਨ ਦੇ ਦੌਰਾਨ ਬੋਲ ਰਹੇ ਸਨ। ਭਾਰਤ ਦੇ ਸਭ ਤੋਂ ਮਹਾਨ ਖਿਡਾਰੀਆਂ 'ਚੋਂ ਇਕ 48 ਸਾਲਾ ਦ੍ਰਾਵਿੜ ਪਿਛਲੇ 6 ਸਾਲਾਂ ਤੋਂ ਭਾਰਤ  ‘ਏ' ਤੇ ਅੰਡਰ-19 ਪ੍ਰਣਾਲੀ ਦੇ ਇੰਚਾਰਜ ਹਨ। ਉਨ੍ਹਾਂ ਦੀ ਨਿਗਰਾਨੀ 'ਚ ਰਿਸ਼ਭ ਪੰਤ, ਅਵੇਸ਼ ਖ਼ਾਨ, ਪ੍ਰਿਥਵੀ ਸ਼ਾਹ, ਹਨੁਮਾ ਵਿਹਾਰੀ ਤੇ ਸ਼ੁੱਭਮਨ ਗਿੱਲ ਜਿਹੇ ਖਿਡਾਰੀਆਂ ਨੇ ਜੂਨੀਅਰ ਪੱਧਰ ਤੋਂ ਰਾਸ਼ਟਰੀ ਟੀਮ ਜਾਂ ਫਿਰ ਸੀਨੀਅਰ ਪੱਧਰ ਦਾ ਸਫ਼ਰ ਤੈਅ ਕੀਤਾ ਹੈ।

PunjabKesari

ਦ੍ਰਾਵਿੜ ਵਰਤਮਾਨ 'ਚ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਪ੍ਰਮੁੱਖ ਹਨ। ਉਹ ਭਾਰਤੀ ਟੀਮ ਦੀ ਜ਼ਿੰਮੇਵਾਰੀ ਨਾਲ ਜੁੜੀ ਵਿਸਥਾਰਤ ਚਰਚਾ ਦੇ ਲਈ ਆਪਣੇ ਸਾਬਕਾ ਸਾਥੀ ਤੇ ਬੀ. ਸੀ. ਸੀ. ਆਈ. ਸੌਰਵ ਗਾਂਗੁਲੀ ਤੇ ਬੋਰਡ ਸਕੱਤਰ ਜੈ ਸ਼ਾਹ ਤੋਂ ਮਿਲਣ ਦੇ ਲਈ ਹਾਲ ਹੀ 'ਚ ਖ਼ਤਮ ਹੋਏ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੇ ਦੌਰਾਨ ਦੁਬਈ 'ਚ ਸਨ।


author

Tarsem Singh

Content Editor

Related News