ਜੇਕਰ ਕੁਲਦੀਪ ਬਾਰੇ ਮੇਰੇ ਬਿਆਨ ਨਾਲ ਅਸ਼ਵਿਨ ਨੂੰ ਠੇਸ ਪੁੱਜੀ ਤਾਂ ਮੈਂ ਖੁਸ਼ ਹਾਂ : ਸ਼ਾਸ਼ਤਰੀ

12/24/2021 11:04:07 PM

ਨਵੀਂ ਦਿੱਲੀ- ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸ਼ਤਰੀ ਖੁਸ਼ ਹਨ ਕਿ ਕੁਲਦੀਪ ਯਾਦਵ ਨੇ ਵਿਦੇਸ਼ ’ਚ ਭਾਰਤ ਦੇ ਪ੍ਰਮੁੱਖ ਸਪਿਨਰ ਬਣਨ ਦੇ ਉਸ ਦੇ ਬਿਆਨ ਨੇ ਰਵੀਚੰਦਰਨ ਅਸ਼ਵਿਨ ਨੂੰ ‘ਕੁਝ ਅਲੱਗ ਕਰਨ ਲਈ ਪ੍ਰੇਰਿਤ ਕੀਤਾ।’ 2018 ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਟੈਸਟ ਮੈਚ ਦੌਰਾਨ ਅਸ਼ਵਿਨ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ ਉਸ ਦੀ ਗੈਰ-ਮੌਜੂਦਗੀ ’ਚ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਨੇ ਸਪਿਨ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲੀ। ਸਿਡਨੀ ’ਚ ਖੇਡੇ ਗਏ ਆਖਰੀ ਟੈਸਟ ਮੈਚ ’ਚ ਕੁਲਦੀਪ ਨੇ 99 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਤੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਹਾਲ ਹੀ ’ਚ ਕ੍ਰਿਕਟ ਮੰਥਲੀ ਨਾਲ ਚਰਚਾ ਦੌਰਾਨ ਅਸ਼ਵਿਨ ਨੇ ਕਿਹਾ ਸੀ ਕਿ ਸ਼ਾਸ਼ਤਰੀ ਦੇ ਬਿਆਨ ਤੋਂ ਬਾਅਦ ਉਹ ‘ਟੁੱਟ ਚੁੱਕਾ ਸੀ’।

ਇਹ ਖ਼ਬਰ ਪੜ੍ਹੋ- ਵਿਜੇ ਹਜ਼ਾਰੇ ਟਰਾਫੀ : ਤਾਮਿਲਨਾਡੂ ਤੇ ਹਿਮਾਚਲ ’ਚ ਹੋਵੇਗਾ ਮੁਕਾਬਲਾ

PunjabKesari


ਸ਼ਾਸ਼ਤਰੀ ਨੇ ਅਸ਼ਵਿਨ ਦੀ ਗੱਲ ਦਾ ਜਵਾਬ ਦਿੱਤਾ। ਸ਼ਾਸ਼ਤਰੀ ਨੇ ਕਿਹਾ ਕਿ ਕੋਚ ਦੇ ਰੂਪ ’ਚ ਮੇਰਾ ਕੰਮ ਹਰ ਕਿਸੇ ਨੂੰ ਮੱਖਣ ਲਾਉਣ ਦਾ ਨਹੀਂ ਹੈ। ਮੇਰਾ ਕੰਮ ਲੋਕਾਂ ਨੂੰ ਸੱਚ ਕਹਿਣ ਦਾ ਹੈ। ਅਸ਼ਵਿਨ ਸਿਡਨੀ ’ਚ ਉਹ ਮੈਚ ਨਹੀਂ ਖੇਡਿਆ ਸੀ, ਜਿਥੇ ਕੁਲਦੀਪ ਨੇ ਵਧੀਆ ਗੇਂਦਬਾਜ਼ੀ ਕੀਤੀ ਅਤੇ ਪਾਰੀ ’ਚ 5 ਵਿਕਟਾਂ ਕੱਢੀਆਂ। ਇਸ ਲਈ ਠੀਕ ਸੀ ਕਿ ਮੈਂ ਉਸ ਨੌਜਵਾਨ ਖਿਡਾਰੀ ਨੂੰ, ਜੋ ਵਿਦੇਸ਼ ’ਚ ਯਕੀਨਨ ਆਪਣਾ ਪਹਿਲਾ ਜਾਂ ਦੂਜਾ ਟੈਸਟ ਮੈਚ ਖੇਡ ਰਿਹਾ ਸੀ, ਉਤਸ਼ਾਹਿਤ ਕਰਾਂ। ਇਸ ਲਈ ਮੈਂ ਕਿਹਾ ਕਿ ਇਥੇ ਉਸ ਨੇ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ ਕੀਤੀ ਹੈ, ਪੂਰੀ ਸੰਭਾਵਨਾ ਹੈ ਕਿ ਉਹ ਵਿਦੇਸ਼ ’ਚ ਭਾਰਤ ਦਾ ਨੰਬਰ-1 ਸਪਿਨ ਗੇਂਦਬਾਜ਼ ਬਣ ਸਕਦਾ ਹੈ।

ਇਹ ਖ਼ਬਰ ਪੜ੍ਹੋ-  ਲਾਰਾ ਤੇ ਸਟੇਨ ਸਨਰਾਈਜ਼ਰਜ਼ ਦੇ ਸਹਿਯੋਗੀ ਸਟਾਫ 'ਚ ਸ਼ਾਮਲ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News