ਹੈਦਰਾਬਾਦ ਨੇ ਕਿੰਗਸ ਇਲੈਵਨ ਖਿਲਾਫ ਬਣਾਇਆ ਨਵਾਂ ਰਿਕਾਰਡ

04/29/2019 10:11:16 PM

ਨਵੀਂ ਦਿੱਲੀ - ਸਨਰਾਈਜ਼ਰਜ਼ ਹੈਦਰਾਬਾਦ ਦੇ ਓਪਰਨਾਂ ਨੇ ਆਈ. ਪੀ. ਐੱਲ. 2019 'ਚ ਕਿੰਗਸ ਇਲੈਵਨ ਪੰਜਾਬ ਖਿਲਾਫ ਇਕ ਨਵਾਂ ਰਿਕਾਰਡ ਬਣਾਇਆ। ਡੇਵਿਡ ਵਾਰਨਰ ਅਤੇ ਰਿਧੀਮਨ ਸਾਹਾ ਨੇ ਪਾਵਰਪਲੇਅ 'ਚ ਇਸ ਸ਼ੈਸ਼ਨ ਦਾ ਸਭ ਤੋਂ ਜ਼ਿਆਦਾ ਸਕੋਰ ਬਣਾਇਆ। ਇਨਾਂ ਦੋਹਾਂ ਵੱਲੋਂ ਹੈਦਰਾਬਾਦ ਨੂੰ ਤੂਫਾਨੀ ਸ਼ੁਰੂਆਤ ਕਰਾਉਂਦੇ ਹੋਏ ਸ਼ੁਰੂਆਤੀ 7 ਓਵਰਾਂ 'ਚ 77 ਰਨ ਬਣਾਏ।
ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ਾਂ ਨੇ ਤੂਫਾਨੀ ਸ਼ੁਰੂਆਤ ਕੀਤੀ। ਇਨ੍ਹਾਂ ਨੇ ਪਾਵਰਪਲੇਅ (ਸ਼ੁਰੂਆਤੀ ਓਵਰ) 'ਚ ਬਿਨਾਂ ਕਿਸੇ ਨੁਕਸਾਨ ਦੇ 77 ਰਨ ਬਣਾ ਕੇ ਕੋਲਕਾਤਾ ਖਿਲਾਫ ਬਣਾਏ ਆਪਣੇ ਰਿਕਾਰਡ ਨੂੰ ਸੁਧਾਰਿਆ। ਸਨਰਾਈਜ਼ਰਜ਼ ਨੇ ਇਸ ਸ਼ੈਸ਼ਨ 'ਚ ਕੋਲਕਾਤਾ ਖਿਲਾਫ ਪਾਵਰਪਲੇਅ 'ਚ 72 ਰਨ ਬਣਾਏ ਸਨ।
ਇਹ ਹੈਦਰਾਬਾਦ ਖਿਲਾਫ ਆਈ. ਪੀ. ਐੱਸ. ਇਤਿਹਾਸ 'ਚ ਪਾਵਰਪਲੇਅ ਦਾ ਆਪਣਾ ਦੂਜਾ ਵੱਡਾ ਸਕੋਰ ਹੈ। ਉਸ ਵੱਲੋਂ ਸਭ ਤੋਂ ਵੱਡਾ ਸਕੋਰ 2017 'ਚ ਕੇ. ਕੇ. ਆਰ. ਖਿਲਾਫ ਬਣਾਇਆ ਗਿਆ ਸੀ ਜਦੋਂ 79 ਰਨ ਬਣਾਏ ਸਨ।


Khushdeep Jassi

Content Editor

Related News