ਹੈਦਰਾਬਾਦ ਨੇ ਕੋਲਕਾਤਾ ਨੂੰ 5 ਵਿਕਟਾਂ ਨਾਲ ਹਰਾਇਆ

Sunday, Apr 15, 2018 - 12:33 AM (IST)

ਕੋਲਕਾਤਾ— ਆਈ.ਪੀ.ਐੱਲ. ਦਾ 10ਵਾਂ ਮੁਕਾਬਲਾ ਕੋਲਕਾਤਾ ਅਤੇ ਹੈਦਰਾਬਾਦ ਵਿਚਾਲੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਖੇਡਿਆ ਗਿਆ। ਹੈਦਰਾਬਾਦ ਨੇ ਕੋਲਕਾਤਾ ਨੂੰ ਇਹ ਮੈਚ 5 ਵਿਕਟਾਂ ਨਾਲ ਹਰਾ ਮੈਚ ਆਪਣੇ ਨਾਂ ਕਰ ਲਿਆ। ਹੈਦਰਾਬਾਦ ਨੇ ਟਾਸ ਜਿੱਤ ਕੇ ਕੋਲਕਾਤਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ ਜਿਸ ਦੌਰਾਨ ਕੋਲਕਾਤਾ ਨੇ ਹੈਦਰਾਬਾਦ ਨੂੰ 139 ਦੌੜਾਂ ਦਾ ਟੀਚਾ ਦਿੱਤਾ ਸੀ। 
ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਟੀਮ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਿਧੀਮਾਨ ਸਾਹਾ ਨੇ 24 ਦੌੜਾਂ ਅਤੇ ਸ਼ਿਖਰ ਧਵਨ ਨੇ 7 ਦੌੜਾਂ ਹੀ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਕੇਨ ਵਿਲੀਅਮਸਨ ਨੇ ਆਪਣੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜਿਸ 'ਚ ਉਸ ਨੇ 4 ਚੌਕੇ ਅਤੇ 1 ਛੱਕਾ ਲਗਾਇਆ। ਇਸ ਤੋਂ ਬਾਅਦ ਮਨੀਸ਼ ਪਾਂਡੇ ਨੇ ਸਿਰਫ 4 ਦੌੜਾਂ ਦਾ ਹੀ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਸ਼ਾਕਿਬ ਅਲ ਹਸਨ ਨੇ 21 ਗੇਂਦਾਂ ਦਾ ਸਾਹਮਣਾ ਕਰਦੇ ਹੋਏ 27 ਦੌੜਾਂ ਹੀ ਬਣਾਈਆਂ। ਜਿਸ 'ਚ ਉਸ ਨੇ 2 ਚੌਕੇ ਅਤੇ 1 ਛੱਕਾ ਲਗਾਇਆ। ਯੁਸੂਫ ਪਠਾਨ ਨੇ ਆਪਣੀ 17 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਇਕ ਛੱਕਾ ਲਗਾ ਕੇ ਟੀਮ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਤੋਂ ਇਲਾਵ ਦੀਪਕ ਹੁੰਡਾ ਨੇ 5 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਕੋਲਕਾਤਾ ਵਲੋਂ ਬੱਲੇਬਾਜ਼ੀ ਕਰਦੇ ਹੋਏ ਰੋਬਿਨ ਓਥੱਪਾ ਨੇ 3 ਦੌੜਾਂ ਹੀ ਬਣਾਈਆਂ ਬੱਲੇਬਾਜ਼ੀ ਕਰ ਰਹੇ ਕ੍ਰਿਸ਼ ਲਿਨ ਨੇ ਹੁਣ ਤੱਕ 49 ਦੌੜਾਂ ਅਤੇ ਨਿਤਿਸ਼ ਰਾਣਾ ਨੇ 18 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਸੁਨੀਲ ਨਾਰਾਇਣ ਨੇ 9 ਦੌੜਾਂ ਦੀ ਪਾਰੀ ਖੇਡੀ। ਕਪਤਾਨ ਦਿਨੇਸ਼ ਕਾਰਤਿਕ ਨੇ ਕਪਤਾਨੀ ਪਾਰੀ ਖੇਡਦੇ ਹੋਏ 29 ਦੌੜਾਂ ਬਣਾਈਆਂ। ਪਿਛਲੇ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਆਂਦਰੇ ਰਸਲ ਨੇ ਸਿਰਫ 9 ਦੌੜਾਂ ਹੀ ਬਣਾਈਆਂ।
ਹੈਦਰਾਬਾਦ ਦੇ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਜਿਸ ਦੌਰਾਨ ਗੇਂਦਬਾਜ਼ੀ ਸੁਨੀਲ ਨਾਰਾਇਣ ਨੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਕੁਲਦੀਪ ਯਾਦਵ , ਮਿਚੇਲ ਜਾਨਸਨ ਅਤੇ ਪੀਯੂਸ਼ ਚਾਵਲਾ ਨੇ 1-1 ਵਿਕਟ ਹਾਸਲ ਕੀਤੀ।
ਸ਼ਾਨਦਾਰ ਪ੍ਰਦਰਸ਼ਨ 'ਚ ਚੱਲ ਰਹੀ ਹੈਦਰਾਬਾਦ ਟੀਮ
ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਹੈਦਰਾਬਾਦ ਟੀਮ ਆਪਣੇ ਅਨੁਭਵੀ ਬੱਲੇਬਾਜ਼ਾਂ ਕਾਰਨ ਅਤੇ ਪ੍ਰਭਾਵਸ਼ਾਲੀ ਗੇਂਦਬਾਜ਼ੀ ਦੇ ਕਾਰਨ 'ਤੇ ਸਭ ਤੋਂ ਸ਼ਾਨਦਾਰ ਟੀਮਾਂ 'ਚੋਂ ਇਕ ਹੈ। ਪਰ ਉਹ ਮੁੰਬਈ ਇੰਡੀਅਨਜ਼ ਖਿਲਾਫ ਆਸਾਨ ਟੀਚੇ ਦਾ ਪਿੱਛਾ ਕਰਦੇ ਸਮੇਂ ਜ਼ਿਆਦਾ ਅਸਰਦਾਰ ਨਹੀਂ ਦਿਖੀ ਜਦੋਂ ਆਖਰੀ ਗੇਂਦ 'ਤੇ ਉਹ ਇਕ ਵਿਕਟ ਨਾਲ ਜਿੱਤਣ 'ਚ ਸਫਲ ਰਹੀ। ਇਸ ਤੋਂ ਇਲਾਵਾ ਉਸ ਨੇ ਕੋਲਕਾਤਾ ਖਿਲਾਫ ਆਪਣੀ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਕਿਸੇ ਵੀ ਖਿਡਾਰੀ ਨੂੰ ਜ਼ਿਆਦਾ ਦੇਰ ਤੱਕ ਮੈਦਾਨ 'ਤੇ ਟਿਕਣ ਨਹੀਂ ਦਿੱਤਾ ਅਤੇ ਟੀਮ ਨੂੰ ਨਿਰਧਾਰਿਤ ਓਵਰਾਂ 'ਚ ਸਿਰਫ 139 ਦੌੜਾਂ 'ਤੇ ਹੀ ਰੋਕ ਦਿੱਤਾ।


Related News