HWC 2023 : ਚਿਲੀ ਨੂੰ ਨਿਊਜ਼ੀਲੈਂਡ ਨੇ, ਨੀਦਰਲੈਂਡ ਨੇ ਮਲੇਸ਼ੀਆ ਨੂੰ ਤੇ ਬੈਲਜੀਅਮ ਨੇ ਕੋਰੀਆ ਨੂੰ ਹਰਾਇਆ
Saturday, Jan 14, 2023 - 09:03 PM (IST)

ਰਾਊਰਕੇਲਾ- ਹਾਕੀ ਵਿਸ਼ਵ ਕੱਪ 2023 'ਚ ਸ਼ਨੀਵਾਰ ਨੂੰ ਹੁਣ ਤਕ ਚਿਲੀ ਬਨਾਮ ਨਿਊਜ਼ੀਲੈਂਡ, ਨੀਰਦਲੈਂਡ ਬਨਾਮ ਮਲੇਸ਼ੀਆ ਤੇ ਬੈਲਜੀਅਮ ਬਨਾਮ ਦੱਖਣੀ ਖੇਡੇ ਗਏ ਹਨ। ਇਨ੍ਹਾਂ ਦਾ ਵੇਰਵਾ ਹੇਠਾਂ ਅਨੁਕਸਾਰ ਹੈ-
Hockey WC 2023: ਸੰਘਰਸ਼ ਦੇ ਬਾਵਜੂਦ ਚਿਲੀ ਨੂੰ ਨਿਊਜ਼ੀਲੈਂਡ ਤੋਂ ਕਰਨਾ ਪਿਆ ਹਾਰ ਦਾ ਸਾਹਮਣਾ
ਰਾਊਰਕੇਲਾ : ਸੈਮ ਹੀਹਾ ਦੇ ਦੋ ਗੋਲਾਂ ਦੀ ਬਦੌਲਤ ਨਿਊਜ਼ੀਲੈਂਡ ਨੇ ਸ਼ਨੀਵਾਰ ਨੂੰ ਪੂਲ ਸੀ ਵਿੱਚ ਚਿਲੀ ਨੂੰ 3-1 ਨਾਲ ਹਰਾ ਕੇ FIH ਪੁਰਸ਼ ਹਾਕੀ ਵਿਸ਼ਵ ਕੱਪ 2023 ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਬਿਰਸਾ ਮੁੰਡਾ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਨਿਊਜ਼ੀਲੈਂਡ ਲਈ ਸੈਮ ਲੇਨ (10ਵੇਂ) ਅਤੇ ਸੈਮ ਹੀਹਾ (12ਵੇਂ, 19ਵੇਂ ਮਿੰਟ) ਨੇ ਗੋਲ ਕੀਤੇ। ਦੂਜੇ ਹਾਫ 'ਚ ਚਿਲੀ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਗੇਂਦ 'ਤੇ ਕਬਜ਼ਾ ਬਣਾਈ ਰੱਖਿਆ, ਹਾਲਾਂਕਿ ਇਗਨਾਸੀਓ ਕੋਨਟਾਡੋਰ (50ਵੇਂ ਮਿੰਟ) ਤੋਂ ਇਲਾਵਾ ਕੋਈ ਵੀ ਗੋਲ ਨਹੀਂ ਕਰ ਸਕਿਆ। ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਹੇ ਚਿਲੀ ਦੀ ਸ਼ੁਰੂਆਤ ਇੱਕ ਸੁਪਨੇ ਵਾਂਗ ਹੋਈ। ਨਿਊਜ਼ੀਲੈਂਡ ਨੇ ਪਹਿਲੇ ਹੀ ਮਿੰਟ ਤੋਂ ਆਪਣੇ ਕਮਜ਼ੋਰ ਡਿਫੈਂਸ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ।
.....................................................................................................
Hockey WC 2023 : ਨੀਦਰਲੈਂਡ ਨੇ ਮਲੇਸ਼ੀਆ ਨੂੰ 4-0 ਨਾਲ ਹਰਾਇਆ
ਰਾਊਰਕੇਲਾ : ਨੀਦਰਲੈਂਡ ਨੇ ਐਫਆਈਐਚ ਪੁਰਸ਼ ਹਾਕੀ ਵਿਸ਼ਵ ਕੱਪ 2023 ਟੂਰਨਾਮੈਂਟ ਵਿੱਚ ਸ਼ਨੀਵਾਰ ਨੂੰ ਆਪਣੇ ਗਰੁੱਪ ਸੀ ਮੁਕਾਬਲੇ ਵਿੱਚ ਮਲੇਸ਼ੀਆ ਨੂੰ 4-0 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਬਿਰਸਾ ਮੁੰਡਾ ਇੰਟਰਨੈਸ਼ਨਲ ਹਾਕੀ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਜੇਤੂ ਟੀਮ ਲਈ ਡਿਜਸ ਵੈਨ ਡੈਮ (20ਵਾਂ), ਜਿਪ ਜੈਨਸਨ (24ਵਾਂ), ਟੇਨ ਬਾਇਨਸ (47ਵਾਂ) ਅਤੇ ਜੋਰਿਟ ਕ੍ਰੋਨ (60ਵਾਂ) ਨੇ ਗੋਲ ਕੀਤੇ।
ਪਿਛਲੇ ਦੋ ਵਿਸ਼ਵ ਕੱਪ ਮੁਕਾਬਲਿਆਂ ਦੀ ਉਪ ਜੇਤੂ ਨੀਦਰਲੈਂਡ ਨੇ ਇੱਥੇ 64 ਫੀਸਦੀ ਸਮੇਂ ਤਕ ਗੇਂਦ 'ਤੇ ਕਬਜ਼ਾ ਬਣਾਏ ਰਖਿਆ। ਨੀਦਰਲੈਂਡ ਨੇ ਚਾਰ ਪੈਨਲਟੀ ਕਾਰਨਰ ਹਾਸਲ ਕਰਦੇ ਹੋਏ ਦੋ ਗੋਲ ਕੀਤੇ, ਜਦੋਂ ਕਿ ਏਸ਼ੀਆ ਵਿੱਚ ਦੂਜੇ ਨੰਬਰ ’ਤੇ ਕਾਬਜ਼ ਮਲੇਸ਼ੀਆਈ ਟੀਮ ਆਪਣੇ ਤਿੰਨ ਪੈਨਲਟੀ ਵਿੱਚੋਂ ਇੱਕ ਵੀ ਗੋਲ ਨਹੀਂ ਕਰ ਸਕੀ।
........................................................................
Hockey WC 2023 : ਬੈਲਜੀਅਮ ਨੇ ਦੱਖਣੀ ਕੋਰੀਆ ਨੂੰ 5-0 ਨਾਲ ਹਰਾਇਆ
ਭੁਵਨੇਸ਼ਵਰ : ਵਿਸ਼ਵ ਚੈਂਪੀਅਨ ਬੈਲਜੀਅਮ ਨੇ ਐਫਆਈਐਚ ਪੁਰਸ਼ ਹਾਕੀ ਵਿਸ਼ਵ ਕੱਪ 2023 ਵਿੱਚ ਸ਼ਨੀਵਾਰ ਨੂੰ ਏਸ਼ੀਆਈ ਚੈਂਪੀਅਨ ਦੱਖਣੀ ਕੋਰੀਆ ਨੂੰ ਇੱਕਤਰਫ਼ਾ ਮੁਕਾਬਲੇ ਵਿੱਚ 5-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਕਲਿੰਗਾ ਸਟੇਡੀਅਮ 'ਚ ਖੇਡੇ ਗਏ ਗਰੁੱਪ ਬੀ ਦੇ ਮੈਚ 'ਚ ਬੈਲਜੀਅਮ ਲਈ ਅਲੈਗਜ਼ੈਂਡਰ ਹੈਂਡਰਿਕਸ (31ਵੇਂ) ਅਤੇ ਫਲੋਰੇਂਟ ਔਬੇਲ (50ਵੇਂ) ਨੇ ਪੈਨਲਟੀ 'ਤੇ ਗੋਲ ਕੀਤੇ, ਜਦਕਿ ਟੋਂਗੀ ਕੋਸਿੰਸ (43ਵੇਂ), ਸੇਬੇਸਟੀਅਨ ਡੌਕੀਅਰ (52ਵੇਂ) ਅਤੇ ਆਰਥਰ ਸਲੂਵਰ (58ਵੇਂ) ਨੇ ਫੀਲਡ ਗੋਲ ਕੀਤੇ।
ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੇ ਪਹਿਲੇ ਵੱਡੇ ਟੂਰਨਾਮੈਂਟ 'ਚ ਖੇਡ ਰਹੇ ਬੈਲਜੀਅਮ ਨੇ ਟਾਈ 'ਚ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਪਹਿਲੇ ਕੁਆਰਟਰ 'ਚ ਸਖਤ ਟੱਕਰ ਦੇਣ ਵਾਲੇ ਕੋਰੀਆ ਨੇ ਉਸ ਨੂੰ ਗੋਲ ਨਹੀਂ ਕਰਨ ਦਿੱਤਾ। ਕੋਰੀਆ ਦੇ ਡਿਫੈਂਸ ਨੇ ਦੂਜੇ ਕੁਆਰਟਰ ਵਿੱਚ ਬੈਲਜੀਅਮ ਨੂੰ ਸਕੋਰ ਦੀ ਸ਼ੁਰੂਆਤ ਨਹੀਂ ਕਰਨ ਦਿੱਤੀ, ਹਾਲਾਂਕਿ ਕੋਰੀਆਈ ਫਾਰਵਰਡ ਲਾਈਨ ਨੇ ਵੀ ਆਪਣੇ ਹੀ ਕਈ ਗੋਲ ਕਰਨ ਦੇ ਮੌਕੇ ਗੁਆ ਦਿੱਤੇ।
ਅੱਧੇ ਸਮੇਂ ਤੱਕ ਦੋਵੇਂ ਟੀਮਾਂ ਨੇ ਗੇਂਦ 'ਤੇ ਲਗਭਗ ਬਰਾਬਰ ਦਾ ਕਬਜ਼ਾ ਰੱਖਿਆ ਅਤੇ ਸਕੋਰ ਜ਼ੀਰੋ ਰਿਹਾ। ਕੋਰੀਆ ਨੇ ਹੁਣ ਤੱਕ ਰਾਜ ਕਰਨ ਵਾਲੇ ਵਿਸ਼ਵ ਅਤੇ ਓਲੰਪਿਕ ਚੈਂਪੀਅਨਾਂ ਨੂੰ ਕਾਬੂ ਵਿੱਚ ਰੱਖਿਆ ਸੀ, ਪਰ ਬੈਲਜੀਅਮ ਨੇ ਤੀਜੇ ਕੁਆਰਟਰ ਦੀ ਸੀਟੀ 'ਤੇ ਹਮਲਾਵਰ ਤਰੀਕੇ ਨਾਲ ਬਾਹਰ ਆ ਗਿਆ, ਪਹਿਲੇ ਮਿੰਟ ਵਿੱਚ ਦੋ ਪੈਨਲਟੀ ਕਾਰਨਰ ਹਾਸਲ ਕੀਤੇ। ਹੈਂਡਰਿਕਸ ਨੇ ਦੂਜੇ ਪੈਨਲਟੀ 'ਤੇ ਗੇਂਦ ਨੂੰ ਨੈੱਟ ਵਿਚ ਜਾ ਕੇ ਬੈਲਜੀਅਮ ਨੂੰ ਬੜ੍ਹਤ ਦਿਵਾਈ।