69 ਸਾਲਾ WWE ਰੈਸਲਰ ਤੀਜੀ ਵਾਰ ਰਚਾਏਗਾ ਵਿਆਹ, 24 ਸਾਲ ਛੋਟੀ Yoga ਟੀਚਰ ਨਾਲ ਕਰਾਈ ਮੰਗਣੀ

Thursday, Jul 27, 2023 - 04:54 PM (IST)

69 ਸਾਲਾ WWE ਰੈਸਲਰ ਤੀਜੀ ਵਾਰ ਰਚਾਏਗਾ ਵਿਆਹ, 24 ਸਾਲ ਛੋਟੀ Yoga ਟੀਚਰ ਨਾਲ ਕਰਾਈ ਮੰਗਣੀ

ਨਵੀਂ ਦਿੱਲੀ- ਅਮਰੀਕੀ 69 ਸਾਲਾ ਰਿਟਾਇਰਡ ਰੈਸਲਰ ਟੈਰੀ ਜੀਨ ਬੋਲੀਆ, ਜਿਸ ਨੂੰ ਉਸ ਦੇ ਰਿੰਗ ਨਾਂ ਹਲਕ ਹੋਗਨ ਨਾਲ ਵੀ ਜਾਣਿਆ ਜਾਂਦਾ ਹੈ। ਉਸਨੇ ਹਾਲ ਹੀ ਵਿੱਚ ਆਪਣੀ ਪ੍ਰੇਮਿਕਾ ਸਕਾਈ ਡੇਲੀ ਨਾਲ ਮੰਗਣੀ ਕਰਾਈ ਹੈ। ਇਹ ਉਸ ਦੇ ਤੀਜੇ ਵਿਆਹ ਦਾ ਐਲਾਨ ਹੈ। TMZ ਦੀ ਰਿਪੋਰਟ ਮੁਕਾਬਕ ਹਲਕ ਹੋਗਨ ਨੇ ਇੱਕ 45 ਸਾਲਾ ਯੋਗਾ ਇੰਸਟ੍ਰਕਟਰ ਨਾਲ ਮੰਗਣੀ ਕਰਾਈ ਹੈ ਜਿਸਨੂੰ ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਡੇਟ ਕਰ ਰਿਹਾ ਹੈ। ਦੋਵਾਂ ਦੀ ਮੰਗਣੀ ਪਿਛਲੇ ਹਫ਼ਤੇ ਹੋਈ, ਜਦੋਂ ਮਿਸਟਰ ਹੋਗਨ ਨੇ ਟੈਂਪਾ, ਫਲੋਰੀਡਾ ਦੇ ਇੱਕ ਰੈਸਟੋਰੈਂਟ ਵਿੱਚ ਸਕਾਈ ਡੇਲੀ ਨੂੰ ਪ੍ਰਪੋਜ਼ ਕੀਤਾ।

ਇਹ ਵੀ ਪੜ੍ਹੋ: ਇੰਸਟਾਗ੍ਰਾਮ ਤੋਂ ਪ੍ਰਤੀ ਪੋਸਟ 20 ਕਰੋੜ ਕਮਾ ਰਿਹੈ ਰੋਨਾਲਡੋ, ਮਸ਼ਹੂਰ ਮਾਡਲ ਨੂੰ ਛੱਡਿਆ ਪਿੱਛੇ, ਦੇਖੋ Top-10 ਦੀ ਸੂਚੀ

PunjabKesari

ਹੋਗਨ ਨੇ TMZ ਨੂੰ ਦੱਸਿਆ ਕਿ ਪ੍ਰਪੋਜ਼ ਕਰਨ ਵੇਲੇ ਉਹ ਬਹੁਤ ਘਬਰਾ ਗਿਆ ਸੀ। ਉਸਨੇ ਅੱਗੇ ਕਿਹਾ ਕਿ ਉਸਦੀ ਮੰਗੇਤਰ ਦੇ ਤਿੰਨ ਬੱਚੇ ਹਨ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹੈ। ਰੈਸਲਿੰਗ ਦੇ ਮਹਾਨ ਖਿਡਾਰੀ ਹਲਕ ਹੋਗਨ ਨੇ ਦੂਜੀ ਪਤਨੀ ਜੈਨੀਫਰ ਮੈਕਡੈਨੀਅਲ ਤੋਂ ਤਲਾਕ ਲੈਣ ਤੋਂ ਬਾਅਦ ਇੱਕ ਸਾਲ ਪਹਿਲਾਂ ਸਕਾਈ ਡੇਲੀ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਦੋਵਾਂ ਨੂੰ ਪਹਿਲੀ ਵਾਰ 26 ਫਰਵਰੀ 2022 ਨੂੰ ਅਮਰੀਕੀ ਗਾਇਕ ਬ੍ਰੇਟ ਮਾਈਕਲਜ਼ ਦੇ ਸੰਗੀਤ ਸਮਾਰੋਹ ਵਿੱਚ ਬੈਕਸਟੇਜ ਵਿੱਚ ਦੇਖਿਆ ਗਿਆ ਸੀ। 

ਇਹ ਵੀ ਪੜ੍ਹੋ: ਇਸ ਗੇਂਦਬਾਜ਼ ਨੇ 8 ਦੌੜਾਂ ਦੇ ਕੇ ਲਈਆਂ 7 ਵਿਕਟਾਂ, ਪੂਰੀ ਟੀਮ 23 ਦੌੜਾਂ 'ਤੇ ਆਲਆਊਟ, ਬਣਾਇਆ ਨਵਾਂ ਰਿਕਾਰਡ

PunjabKesari

ਹਲਕ ਹੋਗਨ ਦਾ ਪਹਿਲਾ ਵਿਆਹ ਲਿੰਡਾ ਹੋਗਨ ਨਾਲ ਹੋਇਆ ਸੀ ਅਤੇ ਇਹ ਰਿਸ਼ਤਾ 1983 ਤੋਂ 2009 ਤੱਕ ਚੱਲਿਆ। ਫਿਰ ਹੋਗਨ ਦਾ ਦੂਜਾ ਵਿਆਹ ਜੈਨੀਫਰ ਮੈਕਡੈਨੀਅਲ ਨਾਲ ਹੋਇਆ ਸੀ, ਜੋ 2010 ਤੋਂ 2021 ਤੱਕ ਚੱਲਿਆ। ਆਪਣੀ ਪਹਿਲੀ ਪਤਨੀ ਨਾਲ 26 ਸਾਲਾਂ ਦੇ ਵਿਆਹ ਦੌਰਾਨ ਉਸ ਦੇ 2 ਬੱਚੇ ਹਨ। ਉਸਦੇ ਬੱਚਿਆਂ, ਬਰੁਕ ਅਤੇ ਨਿਕ ਨੇ ਅਜੇ ਤੱਕ ਆਪਣੇ ਪਿਤਾ ਦੀ ਤੀਜੀ ਮੰਗਣੀ ਦੀ ਖਬਰ 'ਤੇ ਜਨਤਕ ਤੌਰ 'ਤੇ ਟਿੱਪਣੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ: ਜਲੰਧਰ ਦੀ ਰੇਜਨਪ੍ਰੀਤ ਕੌਰ ਨੇ ਰਚਿਆ ਇਤਿਹਾਸ, 12 ਸਾਲ ਦੀ ਉਮਰ 'ਚ ਹਾਸਲ ਕੀਤੀ ਵੱਡੀ ਪ੍ਰਾਪਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News