ਐੱਚ. ਐੱਸ. ਪ੍ਰਣਯ ਆਸਟਰੇਲੀਆ ਓਪਨ ਵਿੱਚ ਉਪ ਜੇਤੂ ਰਿਹਾ

Sunday, Aug 06, 2023 - 03:51 PM (IST)

ਐੱਚ. ਐੱਸ. ਪ੍ਰਣਯ ਆਸਟਰੇਲੀਆ ਓਪਨ ਵਿੱਚ ਉਪ ਜੇਤੂ ਰਿਹਾ

ਸਿਡਨੀ, (ਭਾਸ਼ਾ)- ਭਾਰਤ ਦੇ ਐਚ. ਐਸ. ਪ੍ਰਣਯ ਨੂੰ ਐਤਵਾਰ ਨੂੰ ਇੱਥੇ ਆਸਟਰੇਲੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਚੀਨ ਦੇ ਵਾਂਗ ਹੋਂਗ ਯਾਂਗ ਤੋਂ ਤਿੰਨ ਗੇਮਾਂ ਦੀ ਰੋਮਾਂਚਕ ਹਾਰ ਦਾ ਸਾਹਮਣਾ ਕਰਨਾ ਪਿਆ। ਕੇਰਲ ਦੇ 31 ਸਾਲਾ ਪ੍ਰਣਯ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਚੰਗੀ ਵਾਪਸੀ ਕੀਤੀ ਪਰ ਫੈਸਲਾਕੁੰਨ ਗੇਮ ਵਿੱਚ ਪੰਜ ਅੰਕਾਂ ਦੀ ਬੜ੍ਹਤ ਦਾ ਫਾਇਦਾ ਨਹੀਂ ਉਠਾ ਸਕਿਆ ਅਤੇ ਵਿਸ਼ਵ 'ਚ 24ਵੇਂ ਨੰਬਰ ਦੇ ਖਿਡਾਰੀ ਵੇਂਗ ਤੋਂ 9-21, 23-21, 20-22 ਨਾਲ ਹਾਰ ਗਿਆ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਸਿਰਫ ਇਕ ਮੈਚ ਹੋਇਆ ਸੀ। ਪ੍ਰਣਯ ਨੇ ਉਸ ਮੈਚ ਵਿੱਚ ਤਿੰਨ ਗੇਮ ਜਿੱਤ ਕੇ ਮਲੇਸ਼ੀਆ ਮਾਸਟਰਜ਼ ਦਾ ਖਿਤਾਬ ਜਿੱਤਿਆ ਸੀ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News