ਜਾਣੋਂ ਕਿਸ ਤਰ੍ਹਾਂ ਹੋਇਆ ਹਸੀਨ ਦਾ ਫੇਸਬੁੱਕ ਅਕਾਊਂਟ ਬੰਦ

03/10/2018 11:30:25 PM

ਜਲੰਧਰ— ਕਹਿੰਦੇ ਹਨ ਕਿ ਬਹੁਤ ਚਲਾਕ ਅਪਰਾਧੀ ਵੀ ਅਪਰਾਧ ਕਰਦੇ ਸਮੇਂ ਕੋਈ ਨਾ ਕੋਈ ਸਬੂਤ ਛੱਡ ਜਾਂਦਾ ਹੈ। ਕਈ ਵਾਰ ਇਹੀ ਸਬੂਤ ਗਲੇ ਦੀ ਹੱਡੀ ਬਣ ਜਾਂਦੀ ਹੈ। ਦਰਅਸਲ ਮੌਜੂਦਾ ਸਮੇਂ 'ਚ ਸ਼ਮੀ ਤੇ ਹਸੀਨ ਜਹਾਂ ਦੇ ਵਿਚਾਲੇ ਗੰਭੀਰ ਦੋਸ਼ ਦਾ ਮਾਮਲਾ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਦੋਵਾਂ ਪਾਸਿਓ ਇਕ-ਦੂਜੇ ਦੀ ਗਲਤੀ ਕੱਢਣ 'ਚ ਕੋਈ ਕਸਰ ਨਹੀਂ ਛੱਡ ਰਹੇ। ਮਾਮਲਾ ਪੁਲਸ ਸਟੇਸ਼ਨ ਤਕ ਪਹੁੰਚ ਗਿਆ ਹੈ। ਹਸੀਨ ਨੇ ਪਹਿਲੇ ਦਿਨ ਕਿਹਾ ਸੀ ਕਿ ਉਸਦਾ ਫੇਸਬੁੱਕ ਅਕਾਊਂਟ ਕਿਸੇ ਨੇ ਡਲੀਟ ਕਰ ਦਿੱਤਾ ਹੈ। ਪੁਲਸ ਇਸ ਦੀ ਜਾਂਚ ਕਰੇ ਕਿ ਫੇਸਬੁੱਕ ਅਕਾਊਂਟ ਕਿੱਥੋ ਡਲੀਟ ਕੀਤਾ ਜਾਂ ਫ੍ਰੀਜ਼ ਹੋਇਆ ਹੈ ਤਾਂ ਵੱਡੀ ਸਚਾਈ ਸਾਹਮਣੇ ਆ ਸਕਦੀ ਹੈ।

PunjabKesari
ਹਸੀਨ ਦਾ ਦਾਅਵਾ ਹੈ ਕਿ ਜਦੋ ਕਿਸੇ ਨੇ ਉਸਦੀ ਨਾ ਸੁਣੀ ਤਾਂ ਉਨ੍ਹਾਂ ਨੇ ਫੇਸਬੁੱਕ ਦੇ ਰਾਹੀ ਆਪਣੀ ਗੱਲ ਦੱਸੀ। ਕਿਉਂਕਿ ਉਸ ਨੂੰ ਲੱਗਦਾ ਸੀ ਕਿ ਮਾਮਲਾ ਬਾਹਰ ਆਉਣ ਤੋਂ ਬਾਅਦ ਉਹ ਅਸੁਰੱਖਿਅਤ ਮਹਿਸੂਸ ਕਰੇ ਇਸ ਲਈ ਤਸਵੀਰ 'ਚ ਕੁਝ ਸਬੂਤ ਦੇ ਤੌਰ 'ਤੇ ਨਾਂ, ਚੈਟ ਦੇ ਸਕਰੀਨ ਸ਼ਾਟ ਤੇ ਮੋਬਾਇਲ ਨੰਬਰ ਸ਼ੇਅਰ ਕਰ ਦਿੱਤੇ ਸਨ ਪਰ ਜਿਸ ਸਮੇਂ ਉਹ ਮੀਡੀਆ ਤਕ ਪਹੁੰਚੀ ਬਹੁਤ ਸਾਰੇ ਸਵਾਲ ਖੜ੍ਹੇ ਹੋ ਗਏ। ਇਸ ਸਵਾਲਾਂ ਦਾ ਜਵਾਬ ਦੇਣ ਦੇ ਲਈ ਫੇਸਬੁੱਕ ਖੋਲ ਰਹੀ ਸੀ ਕਿ ਪਤਾ ਲੱਗਿਆ ਕਿ ਉਸਦਾ ਅਕਾਊਂਟ ਚਲ ਨਹੀਂ ਰਿਹਾ ਹੈ। 
ਲਾਲ ਬਾਜ਼ਾਰ ਪੁਲਸ ਸਟੇਸ਼ਨ ਨੇ ਅੱਗੇ ਵਧਾਈ ਜਾਂਚ
ਹਸੀਨ ਦੀ ਸ਼ਿਕਾਇਤ 'ਤੇ ਕੋਲਕਾਤਾ ਦੇ ਲਾਲ ਬਾਜ਼ਾਰ ਪੁਲਸ ਸਟੇਸ਼ਨ 'ਚ ਦਹੇਜ, ਮਾਰਕੁੱਟ, ਜ਼ਹਿਰ ਦੇਣਾ, ਘਰੇਲੂ ਹਿੰਸਾ ਆਦਿ ਦੇ ਤਹਿਤ ਮਾਮਲਾ ਦਰਜ ਹੋਇਆ ਹੈ। ਹਸੀਨ ਨੇ ਪੁਲਸ ਨੂੰ ਵਟਸਐਪ ਸਕਰੀਨ ਸ਼ਾਟ ਵੀ ਦਿੱਤੇ ਹਨ। ਨਾਲ ਹੀ ਕਿਹਾ ਕਿ ਫੇਸਬੁੱਕ ਅਕਾਊਂਟ ਸਾਜਿਸ਼ਨ ਡਲੀਟ ਜਾ ਫ੍ਰੀਜ਼ ਕੀਤਾ ਗਿਆ ਹੈ। ਕੇਸ ਦੀ ਜਾਂਚ ਕਰ ਰਹੀ ਪੁਲਸ ਅਧਿਕਾਰੀ ਸਾਇਬਰ ਸੈਲ ਤੋਂ ਇਹ ਪਤਾ ਲੱਗਾਇਆ ਕਿ ਕੋਸ਼ਿਸ਼ ਕਰ ਰਹੇ ਹਾਂ ਕਿ ਫੇਸਬੁੱਕ ਨੇ ਖੁਦ ਇਹ ਪੋਸਟ ਡਲੀਟ ਕੀਤੀ ਹੈ ਜਾ ਕਿਸੇ ਨੇ ਹੈਕਰ ਨੇ ਇਸ ਨੂੰ ਡਲੀਟ ਕੀਤਾ ਹੈ। ਸਾਇਬਰ ਪੁਲਸ ਜੇਕਰ ਫੇਸਬੁੱਕ 'ਤੇ ਪੋਸਟ ਕਿਸੇ ਨੇ ਡਲੀਟ ਕੀਤੀ ਜਾਂ ਰਾਜ ਪਤਾ ਲਗਾ ਲੈਂਦੀ ਹੈ ਤਾਂ ਸਾਫ ਹੋ ਜਾਵੇਗਾ ਕਿ ਦੋਵਾਂ ਪਾਰਟੀਆਂ ਸ਼ਮੀ ਤੇ ਹਸੀਨ ਦੇ ਸਚ ਕੌਣ ਬੋਲ ਰਿਹਾ ਹੈ। ਪੁਲਸ ਹਸੀਨ ਦੇ ਫੇਸਬੁੱਕ ਬ੍ਰਾਉਜ਼ਿੰਗ ਜਾਣਕਾਰੀ ਕਢਵਾ ਸਕਦੀ ਹੈ। ਇਸ 'ਚ ਸਾਰੀ ਰਿਪੋਰਟ ਮਿਲ ਜਾਵੇਗੀ ਕਿ ਡਲੀਟ ਹੋਣ ਤੋਂ ਪਹਿਲਾਂ ਆਖਰੀ ਵਾਰ ਫੇਸਬੁੱਕ ਅਕਾਊਂਟ ਕਿੱਥੇ ਤੇ ਕਿਸ ਕੰਪਿਊਟਰ ਜਾਂ ਲੈਪ ਟਾਪ 'ਤੇ ਖੋਲਿਆ ਗਿਆ ਸੀ।

PunjabKesari
ਫੇਸਬੁੱਕ ਪਾਲਿਸੀ ਵੀ ਬਣਾ ਰਹੀ ਇਕ ਸੰਭਾਵਨਾ
ਹਸੀਨ ਦਾ ਅਕਾਊਂਟ ਡਲੀਟ ਹੋਣ ਦੇ ਪਿੱਛੇ ਫੇਸਬੁੱਕ ਪਾਲਿਸੀ ਵੀ ਕਾਰਣ ਹੋ ਸਕਦੀ ਹੈ। ਦਰਅਸਲ ਫੇਸਬੁੱਕ ਦੇ ਇਸ ਤਰ੍ਹਾਂ ਦੇ ਫੀਚਰ ਪਹਿਲਾਂ ਤੋਂ ਦੇਖ ਰਹੇ ਹਾਂ। ਜਿਸ ਦੇ ਤਹਿਤ ਜੇਕਰ ਤੁਹਾਨੂੰ ਕਿਸੇ ਵਿਅਕਤੀ ਦੇ ਪੋਸਟ ਪਸੰਦ ਨਾ ਹੋਵੇ ਤਾਂ ਤੁਸੀਂ ਉਸਦੀ ਰਿਪੋਰਟਸ ਕਰ ਸਕਦੇ ਹੋ। ਜਿੰਨ੍ਹੀ ਜ਼ਿਆਦਾ ਰਿਪੋਰਟਸ ਹੋਵੇਗੀ ਉਨ੍ਹੀ ਤੇਜ਼ੀ ਨਾਲ ਫੇਸਬੁੱਕ ਕਾਰਵਾਈ ਕਰਦਾ ਹੈ।


Related News