ਕੇਰਲ ਨੇ ਅੰਡਰ-23 ਕਰਨਲ ਸੀ. ਕੇ ਨਾਇਡੂ ਟਰਾਫੀ ''ਚ ਜੰਮੂ-ਕਸ਼ਮੀਰ ਨੂੰ ਹਰਾਇਆ

Saturday, Feb 08, 2020 - 05:16 PM (IST)

ਕੇਰਲ ਨੇ ਅੰਡਰ-23 ਕਰਨਲ ਸੀ. ਕੇ ਨਾਇਡੂ ਟਰਾਫੀ ''ਚ ਜੰਮੂ-ਕਸ਼ਮੀਰ ਨੂੰ ਹਰਾਇਆ

ਸਪੋਰਟਸ ਡੈਸਕ— ਕੇਰਲ ਨੇ ਜੰਮੂ-ਕਸ਼ਮੀਰ ਨੂੰ ਅੰਡਰ-23 ਕਰਨਲ ਸੀ. ਕੇ ਨਾਇਡੂ ਟਰਾਫੀ ਮੁਕਾਬਲੇ 'ਚ ਸ਼ਨੀਵਾਰ ਨੂੰ ਤੀਜੇ ਹੀ ਦਿਨ ਪਾਰੀ ਅਤੇ 65 ਦੌੜਾਂ ਨਾਲ ਹਰਾ ਦਿੱਤਾ। ਜੰਮੂ-ਕਸ਼ਮੀਰ ਨੇ ਅੱਜ 8 ਵਿਕਟਾਂ 'ਤੇ 149 ਦੌੜ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਪਾਰੀ 197 ਦੌੜਾਂ 'ਤੇ ਢੇਰ ਹੋ ਗਈ। ਜੰਮੂ-ਕਸ਼ਮੀਰ ਦੀ ਪਾਰੀ 'ਚ ਸੁਨੀਲ ਕੁਮਾਰ ਨੇ 55 ਅਤੇ ਇੰਤੀਯਾਸ ਅਹਿਮਦ ਘਨੀ ਨੇ ਅਜੇਤੂ 45 ਦੌੜਾਂ ਬਣਾਈਆਂ। PunjabKesariਕੇਰਲ ਵਲੋਂ ਸ਼੍ਰੀ ਹਰੀ.ਐੱਸ.ਨਾਇਰ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦ ਕਿ ਸਿਜੋਮੋਨ ਅਤੇ ਵਿਸ਼ਨੂੰ ਪੀ ਕੁਮਾਰ ਨੂੰ ਦੋ-ਦੋ ਵਿਕਟਾਂ ਮਿਲੀਆਂ। ਇਸ ਜਿੱਤ ਨਾਲ ਕੇਰਲ ਦੇ ਸੱਤ ਮੈਚਾਂ 'ਚ 17 ਅੰਕ ਹੋ ਗਏ ਹਨ। ਕੇਰਲ ਦਾ ਅਗਲਾ ਮੁਕਾਬਲਾ 14 ਫਰਵਰੀ ਤੋਂ ਛੱਤੀਸਗੜ ਦੇ ਖਿਲਾਫ ਹੋਵੇਗਾ।


Related News