ਦਿੱਲੀ ਦੇ ਹਨੀ ਬੈਸੋਇਆ ਨੇ ਜਿੱਤਿਆ ਪੁਣੇ ਓਪਨ

04/14/2018 11:53:48 AM

ਪੁਣੇ (ਬਿਊਰੋ)— ਦਿੱਲੀ ਦੇ ਹਨੀ ਬੈਸੋਇਆ ਨੇ ਕੋਰਸ ਰਿਕਾਰਡ ਬਣਾਉਂਦੇ ਹੋਏ ਪੁਣੇ ਗੋਲਫ ਚੈਂਪੀਅਨਸ਼ਿਪ 'ਚ ਸ਼ੁੱਕਰਵਾਰ ਨੂੰ ਖਿਤਾਬ ਜਿੱਤ ਲਿਆ। ਬੈਸੋਇਆ ਨੇ ਪੂਨਾ ਗੋਲਫ ਕਲੱਬ 'ਚ 7 ਸ਼ਾਟ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਕੁੱਲ 22 ਅੰਡਰ 262 ਦਾ ਨਵਾਂ ਕਾਰਸ ਰਿਕਾਰਡ ਬਣਆਇਆ।

ਦਿੱਲੀ ਦੇ 21 ਸਾਲਾ ਖਿਡਾਰੀ ਨੇ ਚੌਥੇ ਅਤੇ ਆਖਰੀ ਰਾਊਂਡ 'ਚ 6 ਅੰਡਰ 65 ਦਾ ਕਾਰਡ ਖੇਡਿਆ। ਹਨੀ ਨੇ 66-64, 67-65 ਦੇ ਕਾਰਡ ਖੇਡੇ। ਉਨ੍ਹਾਂ ਨੂੰ ਇਸ ਜਿੱਤ ਨਾਲ 4,84,950 ਰੁਪਏ ਦੀ ਪੁਰਸਕਾਰ ਰਾਸ਼ੀ ਮਿਲੀ। ਦਿੱਲੀ ਦੇ ਯੁਵਾ ਗੋਲਫਰ ਨੇ ਆਪਣੇ ਕਰੀਅਰ ਦਾ ਪੰਜਵਾਂ ਖਿਤਾਬ ਜਿੱਤਿਆ ਅਤੇ ਨਾਲ ਹੀ ਪੀ.ਜੀ.ਟੀ.ਆਈ. ਆਫ ਮੈਰਿਟ 'ਚ ਤੀਜੇ ਸਥਾਨ 'ਤੇ ਪਹੁੰਚ ਗਏ। ਬੇਂਗਲੁਰੂ ਦੇ ਉਦਯਮਨ ਮਾਨੇ (66), ਦਿੱਲੀ ਦੇ ਅਰਜੁਨ ਪ੍ਰਸਾਦ (67) ਅਤੇ ਮਹੂ ਦੇ ਓਮ ਪ੍ਰਕਾਸ਼ ਚੌਹਾਨ (70) ਨੇ 15 ਅੰਡਰ 269 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ ਦੂਜਾ ਸਥਾਨ ਸਥਾਨ ਹਾਸਲ ਕੀਤਾ।


Related News