ਭਾਰਤ ਨੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਦਿੱਤਾ ਪ੍ਰਸਤਾਵ

Tuesday, Feb 05, 2019 - 06:53 PM (IST)

ਭਾਰਤ ਨੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਦਿੱਤਾ ਪ੍ਰਸਤਾਵ

ਲੁਸਾਨੇ : ਭਾਰਤ ਸਮੇਤ 6 ਦੇਸ਼ਾਂ ਨੇ ਅਗਲੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਕੌਮਾਂਤਰੀ ਹਾਕੀ ਮਹਾਸੰਘ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਭਾਰਤ ਨੇ 13 ਤੋਂ 29 ਜਨਵਰੀ 2023 ਤੱਕ ਮਹਿਲਾ ਜਾਂ ਪੁਰਸ਼ ਕੱਪ ਦੀ ਮੇਜ਼ਬਾਨੀ ਦਾ ਦਾਅਵਾ ਕੀਤਾ ਹੈ। ਆਸਟਰੇਲੀਆ ਅਤੇ ਨਿਊਜ਼ੀਲੈਂਡ ਨੇ ਵੀ ਇਸੇ ਵਿੰਡੋ ਨੂੰ ਚੁਣਿਆ ਹੈ। ਭਾਰਤ 3 ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਚੁੱਕਾ ਹੈ, ਜਿਸ ਵਿਚ ਆਖਰੀ ਵਾਰ ਭੁਵਨੇਸ਼ਵਰ ਵਿਚ ਪਿਛਲੇ ਸਾਲ ਵਿਸ਼ਵ ਕੱਪ ਹੋਇਆ ਸੀ। ਸਪੇਨ, ਮਲੇਸ਼ੀਆ ਅਤੇ ਜਰਮਨੀ ਨੇ 1 ਤੋਂ 17 ਜੁਲਾਈ 2022 ਦਾ ਵਿੰਡੋ ਚੁਣਿਆ ਹੈ।

ਐੱਫ. ਆਈ. ਐੱਚ. ਨੇ ਇਕ ਬਿਆਨ 'ਚ ਕਿਹਾ, ''ਬੋਲੀ ਲਾਉਣ ਵਾਲੇ ਦੇਸ਼ਾਂ ਨੂੰ 31 ਜਨਵਰੀ 2019 ਤੱਕ ਆਪਣੀ ਦਾਅਵੇਦਾਰੀ ਪੇਸ਼ ਕਰਨੀ ਸੀ। ਉਸ ਨੂੰ 2 ਵਿੰਡੋ 1 ਤੋਂ 17 ਜੁਲਾਈ 2022 ਅਤੇ 13 ਤੋਂ 29 ਜਨਵਰੀ 2023 ਦੀ 2 ਵਿੰਡੋ ਦਿੱਤੀ ਗਈ ਸੀ। ਐੱਫ. ਆਈ. ਐੱਚ. ਦਾ ਕਾਰਜਕਾਰੀ ਬੋਰਡ ਇਸ ਸਾਲ ਜੂਨ ਵਿਚ ਆਖਰੀ ਫੈਸਲਾ ਲਏਗਾ। ਸੀ. ਈ. ਓ. ਥਿਅਰੀ ਵੇਲ ਨੇ ਕਿਹਾ ਕਿ ਐੱਫ. ਆਈ. ਐੱਚ. ਨੂੰ ਖੁਸ਼ੀ ਹੈ ਕਿ ਇੰਨੀਆਂ ਮਜ਼ਬੂਤ ਬੋਲੀਆਂ ਲੱਗੀਆਂ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਟੂਰਨਾਮੈਂਟ ਕਿੰਨੇ ਪ੍ਰਸਿੱਧ ਹਨ।


Related News