ਕੇਂਦਰੀ ਬਜਟ ਵਿਕਸਿਤ ਤੇ ਆਤਮ-ਨਿਰਭਰ ਭਾਰਤ ਦਾ ਰੋਡਮੈਪ, ਖੁੱਲ੍ਹਣਗੇ ਤਰੱਕੀ ਦੇ ਨਵੇਂ ਰਾਹ: CM ਸੈਣੀ

Wednesday, Feb 04, 2026 - 11:26 AM (IST)

ਕੇਂਦਰੀ ਬਜਟ ਵਿਕਸਿਤ ਤੇ ਆਤਮ-ਨਿਰਭਰ ਭਾਰਤ ਦਾ ਰੋਡਮੈਪ, ਖੁੱਲ੍ਹਣਗੇ ਤਰੱਕੀ ਦੇ ਨਵੇਂ ਰਾਹ: CM ਸੈਣੀ

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਹਾਲੀਆ ਬਜਟ ਮਹਿਜ਼ ਇੱਕ ਵਿੱਤੀ ਦਸਤਾਵੇਜ਼ ਨਹੀਂ ਹੈ, ਸਗੋਂ ਇਹ ਇੱਕ ਅਜਿਹੇ ਭਾਰਤ ਦੀ ਤਸਵੀਰ ਪੇਸ਼ ਕਰਦਾ ਹੈ ਜੋ ਆਤਮ-ਨਿਰਭਰ, ਮੁਕਾਬਲੇਬਾਜ਼ ਅਤੇ ਸਮਾਜਿਕ ਤੌਰ 'ਤੇ ਸੰਵੇਦਨਸ਼ੀਲ ਹੈ। ਇਸ ਬਜਟ ਵਿੱਚ ਵਿਕਾਸ ਦੇ ਨਾਲ-ਨਾਲ ਲੋਕਾਂ ਦੇ ਵਿਸ਼ਵਾਸ ਨੂੰ ਵੀ ਮੁੱਖ ਰੱਖਿਆ ਗਿਆ ਹੈ। ਇਸ ਬਜਟ ਦਾ ਕੇਂਦਰ ਬਿੰਦੂ ਗਰੀਬ, ਨੌਜਵਾਨ, ਮਹਿਲਾਵਾਂ ਅਤੇ ਕਿਸਾਨ (GYAN) ਹਨ, ਜੋ ਵਿਕਸਿਤ ਭਾਰਤ ਦੇ ਚਾਰ ਮਜ਼ਬੂਤ ਸਤੰਭ ਹਨ। 

ਇਹ ਵੀ ਪੜ੍ਹੋ : ਟੌਫੀ ਸਮਝ ਮੂੰਹ 'ਚ ਪਾਇਆ ਪਟਾਕਾ, ਹੋਇਆ ਜ਼ੋਰਦਾਰ ਧਮਾਕਾ: ਕੁੜੀ ਦਾ ਫਟਿਆ ਜਬਾੜਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਇਸ ਵਾਰ ਦਿਖਾਵੇ ਦੇ ਬਜਾਏ ਸੁਧਾਰਾਂ ਨੂੰ ਤਰਜੀਹ ਦਿੱਤੀ ਹੈ ਅਤੇ ਲੋਕ-ਲੁਭਾਉਣੀਆਂ ਘੋਸ਼ਣਾਵਾਂ ਦੀ ਥਾਂ ਜਨਹਿਤ ਨੂੰ ਉੱਪਰ ਰੱਖਿਆ ਹੈ। ਬਜਟ ਵਿੱਚ ਲਗਭਗ 7% ਦੀ ਉੱਚ ਆਰਥਿਕ ਵਿਕਾਸ ਦਰ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਵਿੱਚ ਵਿੱਤੀ ਅਨੁਸ਼ਾਸਨ ਅਤੇ ਸਮਾਜਿਕ ਨਿਆਂ ਵਿਚਕਾਰ ਸੰਤੁਲਨ ਬਣਾਇਆ ਗਿਆ ਹੈ। ਦੇਸ਼ ਦੀ ਆਰਥਿਕਤਾ ਨੂੰ ਗਤੀ ਦੇਣ ਲਈ ਪੂੰਜੀਗਤ ਖ਼ਰਚੇ (Capex) ਨੂੰ ਵਧਾ ਕੇ ਲਗਭਗ 12 ਲੱਖ 2 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਹ ਵੱਡਾ ਨਿਵੇਸ਼ ਸੜਕਾਂ, ਰੇਲਵੇ, ਸ਼ਹਿਰੀ ਬੁਨਿਆਦੀ ਢਾਂਚੇ, ਉਦਯੋਗਿਕ ਕੋਰੀਡੋਰ ਅਤੇ ਲੋਜਿਸਟਿਕਸ ਨੂੰ ਮਜ਼ਬੂਤ ਕਰਨ ਲਈ ਵਰਤਿਆ ਜਾਵੇਗਾ। 

ਇਹ ਵੀ ਪੜ੍ਹੋ : ਅਗਲੇ 24 ਘੰਟੇ ਅਹਿਮ! ਇਨ੍ਹਾਂ ਸੂਬਿਆਂ 'ਚ ਪਵੇਗਾ ਭਾਰੀ ਮੀਂਹ, ਆਵੇਗਾ ਤੇਜ਼ ਹਨ੍ਹੇਰੀ-ਤੂਫ਼ਾਨ

ਸੜਕਾਂ ਦੇ ਨਿਰਮਾਣ ਦੀ ਗਤੀ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਗਿਆ ਕਿ ਭਾਰਤ ਅੱਜ ਇੰਫਰਾਸਟ੍ਰਕਚਰ ਦੇ ਮਾਮਲੇ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਬਜਟ ਦਾ ਸਿੱਧਾ ਫਾਇਦਾ ਹਰਿਆਣਾ ਵਰਗੇ ਮੋਹਰੀ ਸੂਬੇ ਨੂੰ ਮਿਲੇਗਾ। ਦਿੱਲੀ-ਐਨ.ਸੀ.ਆਰ (NCR) ਦੇ ਨੇੜੇ ਹੋਣ ਅਤੇ ਉਦਯੋਗਿਕ ਗਲਿਆਰਿਆਂ ਤੇ ਰਾਸ਼ਟਰੀ ਰਾਜਮਾਰਗਾਂ ਦਾ ਕੇਂਦਰ ਹੋਣ ਕਰਕੇ ਹਰਿਆਣਾ ਵਿੱਚ ਵਿਕਾਸ ਕਾਰਜ ਤੇਜ਼ ਹੋਣਗੇ। ਸੂਬੇ ਵਿੱਚ ਫੋਰ-ਲੇਨ ਸੜਕਾਂ ਅਤੇ ਐਕਸਪ੍ਰੈਸਵੇਅ ਦਾ ਜਾਲ ਵਿਛਾਇਆ ਜਾ ਰਿਹਾ ਹੈ, ਜਿਸ ਨਾਲ ਲੱਖਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

ਇਹ ਵੀ ਪੜ੍ਹੋ : Online ਗੇਮਿੰਗ ਦੀ ਭੇਟ ਚੜ੍ਹੀਆਂ ਤਿੰਨ ਸਕੀਆਂ ਭੈਣਾਂ, 9ਵੀਂ ਮੰਜ਼ਿਲ ਛਾਂਲ ਮਾਰ ਕੀਤੀ ਖ਼ੁਦਕੁਸ਼ੀ

ਵਿਰੋਧੀ ਧਿਰ ਖਾਸ ਕਰਕੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਗਿਆ ਕਿ ਉਹ ਬਜਟ ਬਾਰੇ ਗੁਮਰਾਹਕੁੰਨ ਬਿਆਨ ਦੇ ਰਹੇ ਹਨ। ਇਹ ਦਾਅਵਾ ਕੀਤਾ ਗਿਆ ਕਿ ਕਾਂਗਰਸੀ ਆਗੂਆਂ ਦੇ ਪਰਿਵਾਰਕ ਮੈਂਬਰ ਵੀ ਨਿੱਜੀ ਤੌਰ 'ਤੇ ਬਜਟ ਦੀ ਸ਼ਲਾਘਾ ਕਰਦੇ ਹਨ ਪਰ ਰਾਜਨੀਤਿਕ ਮਜਬੂਰੀ ਕਾਰਨ ਬਾਹਰ ਵਿਰੋਧ ਕਰਦੇ ਹਨ। ਵਿਰੋਧੀ ਧਿਰ ਵੱਲੋਂ ਨੌਜਵਾਨਾਂ ਅਤੇ ਹਰਿਆਣਾ ਨੂੰ ਕੁਝ ਨਾ ਮਿਲਣ ਦੇ ਪ੍ਰਚਾਰ ਨੂੰ ਝੂਠਾ ਅਤੇ ਗੁਮਰਾਹਕੁੰਨ ਕਰਾਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : 'ਜੇ ਦਾਰੂ ਰੱਖਦੇ ਹੋ ਤਾਂ ਚਿਪਸ ਵੀ ਰੱਖਿਆ ਕਰੋ...', ਚੋਰੀ ਕਰਨ ਆਏ ਚੋਰ ਨੇ ਮਕਾਨ ਮਾਲਕ ਨੂੰ ਪਾਈ ਝਾੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News