ਹਾਕੀ ਖਿਡਾਰੀ ਬਰਿੰਦਰ ਲਾਕੜਾ ਮੁਸੀਬਤ 'ਚ ਫਸੇ, ਦੋਸਤ ਦੇ ਪਿਤਾ ਨੇ ਲਾਏ ਗੰਭੀਰ ਇਲਜ਼ਾਮ

06/29/2022 2:25:44 PM

ਨਵੀਂ ਦਿੱਲੀ (ਏਜੰਸੀ)- ਟੋਕੀਓ ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤੀ ਹਾਕੀ ਟੀਮ ਦੇ ਸੀਨੀਅਰ ਮੈਂਬਰ ਰਹੇ ਬਰਿੰਦਰ ਲਾਕੜਾ 'ਤੇ ਉਨ੍ਹਾਂ ਦੇ ਬਚਪਨ ਦੇ ਦੋਸਤ ਆਨੰਦ ਟੋਪੋ ਦੇ ਕਤਲ ਵਿਚ ਸ਼ਾਮਲ ਹੋਣ ਦਾ ਦੋਸ਼ ਮ੍ਰਿਤਕ ਦੇ ਪਿਤਾ ਨੇ ਲਗਾਇਆ ਹੈ। ਲਾਕੜਾ ਦੇ ਦੋਸਤ ਨੂੰ ਫਰਵਰੀ ਵਿਚ ਭੁਵਨੇਸ਼ਵਰ ਵਿਚ ਉਸ ਦੇ ਫਲੈਟ ਦੇ ਅੰਦਰ ਮ੍ਰਿਤਕ ਪਾਇਆ ਗਿਆ ਸੀ। ਉਨ੍ਹਾਂ ਦੇ ਪਿਤਾ ਬੰਧਨ ਟੋਪੋ ਨੇ ਦੋਸ਼ ਲਗਾਇਆ ਹੈ ਕਿ ਸੂਬਾ ਪੁਲਸ ਲਾਕੜਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਇਕ ਸਮਾਂ ਉਹ ਡੀ.ਐੱਸ.ਪੀ. ਦੇ ਅਹੁਦੇ 'ਤੇ ਸੀ। ਬੰਧਨ ਨੇ ਕਿਹਾ ਕਿ ਪਿਛਲੇ 4 ਮਹੀਨੇ ਤੋਂ ਉਹ ਐੱਫ.ਆਈ.ਆਰ. ਦਰਜ ਨਹੀਂ ਕਰਵਾ ਪਾ ਰਹੇ ਹਨ ਅਤੇ ਸੂਬਾ ਪੁਲਸ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ, ਜਿਸ ਨਾਲ ਉਨ੍ਹਾਂ ਨੂੰ ਜਨਤਕ ਰੂਪ ਨਾਲ ਮਾਮਲਾ ਰੱਖਣਾ ਪੈ ਰਿਹਾ ਹੈ। ਲਾਕੜਾ ਏਸ਼ੀਆ ਕੱਪ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਕਪਤਾਨ ਵੀ ਰਿਹਾ ਹੈ।

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ : ਧਿਆਨ ਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘ ਦਾ ਦਿਹਾਂਤ

ਬੰਧਨ ਟੋਪੋ ਮੁਤਾਬਕ, ''ਉਹ ਅਤੇ ਬਰਿੰਦਰ ਗੁਆਂਢੀ ਹਨ ਅਤੇ ਆਨੰਦ ਉਸ ਦਾ ਬਚਪਨ ਦਾ ਦੋਸਤ ਸੀ। 28 ਫਰਵਰੀ ਨੂੰ ਬਰਿੰਦਰ ਨੇ ਸਾਨੂੰ ਫੋਨ ਕੀਤਾ ਕਿ ਆਨੰਦ ਬੇਹੋਸ਼ ਹੈ ਅਤੇ ਉਹ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਹੈ। ਬਾਅਦ 'ਚ ਉਸ ਨੇ ਕਿਹਾ ਕਿ ਆਨੰਦ ਨਹੀਂ ਰਿਹਾ।'' ਉਨ੍ਹਾਂ ਕਿਹਾ, 'ਅਸੀਂ ਉਸ ਨੂੰ ਪੁੱਛਿਆ ਕਿ ਕੀ ਹੋਇਆ ਪਰ ਉਸ ਨੇ ਸਿਰਫ ਇੰਨਾ ਹੀ ਕਿਹਾ ਕਿ ਭੁਵਨੇਸ਼ਵਰ ਆਓ। ਅਸੀਂ ਅਗਲੇ ਦਿਨ ਉੱਥੇ ਪਹੁੰਚੇ ਅਤੇ ਸਾਨੂੰ ਸਥਾਨਕ ਪੁਲਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਅਧਿਕਾਰੀ ਨੇ ਕਿਹਾ ਕਿ ਆਨੰਦ ਨੇ ਖੁਦਕੁਸ਼ੀ ਕੀਤੀ ਹੈ ਪਰ ਕੋਈ ਸੁਸਾਈਡ ਨੋਟ ਨਹੀਂ ਮਿਲਿਆ।' ਉਨ੍ਹਾਂ ਅੱਗੇ ਕਿਹਾ, 'ਕਾਫ਼ੀ ਮਿੰਨਤਾਂ ਤੋਂ ਬਾਅਦ, ਸਾਨੂੰ ਆਨੰਦ ਦੀ ਲਾਸ਼ ਦਿਖਾਈ ਗਈ। ਉਸ ਦੀ ਗਰਦਨ 'ਤੇ ਹੱਥ ਦੇ ਨਿਸ਼ਾਨ ਸਨ ਅਤੇ ਪੋਸਟਮਾਰਟਮ ਰਿਪੋਰਟ 'ਚ ਇਸ ਨੂੰ ਖੁਦਕੁਸ਼ੀ ਦੱਸਿਆ ਗਿਆ।'

ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਆਸਟ੍ਰੇਲੀਆ 'ਚ 'ਪੰਜਾਬੀ' ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ 5 ਭਾਸ਼ਾਵਾਂ 'ਚ ਹੋਈ ਸ਼ਾਮਲ

ਲਾਕੜਾ ਹਾਲ ਹੀ ਦੇ ਸਾਲਾਂ ਵਿੱਚ ਕਤਲ ਦੇ ਦੋਸ਼ ਦਾ ਸਾਹਮਣਾ ਕਰਨ ਵਾਲਾ ਦੂਜਾ ਅਥਲੀਟ ਅਤੇ ਓਲੰਪਿਕ ਤਮਗਾ ਜੇਤੂ ਹੈ। ਇਸ ਤੋਂ ਪਹਿਲਾਂ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਪਹਿਲਵਾਨ ਸਾਗਰ ਧਨਖੜ ਦੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹੈ। ਆਨੰਦ ਇਨਫੋਸਿਟੀ ਦੇ ਆਯੂਸ਼ ਰੇਡੀਅਮ ਦੇ ਫਲੈਟ ਨੰਬਰ 401 ਵਿੱਚ ਮ੍ਰਿਤਕ ਪਾਇਆ ਗਿਆ। ਇਹ ਘਰ ਲਾਕੜਾ ਦਾ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਲਾਕੜਾ ਅਤੇ ਮਨਜੀਤ ਟੈਟੇ ਨਾਮ ਦੀ ਇੱਕ ਲੜਕੀ ਉਸ ਸਮੇਂ ਉੱਥੇ ਮੌਜੂਦ ਸੀ ਪਰ ਮ੍ਰਿਤਕ ਦੇ ਪਿਤਾ ਦਾ ਕੁਝ ਹੋਰ ਕਹਿਣਾ ਹੈ। ਉਨ੍ਹਾਂ ਕਿਹਾ, 'ਉਸ ਸਮੇਂ ਫਲੈਟ ਵਿੱਚ 3 ਲੋਕ ਸਨ। ਇੱਕ ਤੀਜਾ ਵਿਅਕਤੀ ਵੀ ਸੀ, ਜਿਸ ਨੂੰ ਬਚਾਇਆ ਜਾ ਰਿਹਾ ਹੈ। ਮੈਂ ਐੱਫ.ਆਈ.ਆਰ. ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕਿਹਾ ਕਿ ਇਹ ਖੁਦਕੁਸ਼ੀ ਹੈ। ਕੁਝ ਦਿਨਾਂ ਬਾਅਦ ਮੈਂ ਡੀ.ਸੀ.ਪੀ. ਦਫ਼ਤਰ ਗਿਆ ਪਰ 4 ਮਹੀਨੇ ਉਡੀਕਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ, ਇਸ ਲਈ ਮੈਂ ਮੀਡੀਆ ਸਾਹਮਣੇ ਜਾਣ ਦਾ ਫੈਸਲਾ ਕੀਤਾ।'' ਉਨ੍ਹਾਂ ਕਿਹਾ, ''ਮੈਂ ਆਪਣੇ ਬੇਟੇ ਲਈ ਇਨਸਾਫ਼ ਚਾਹੁੰਦਾ ਹਾਂ। ਮੈਨੂੰ ਓਡੀਸ਼ਾ ਪੁਲਸ 'ਤੇ ਭਰੋਸਾ ਨਹੀਂ ਹੈ ਜੋ ਲਾਕੜਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਸੁਤੰਤਰ ਜਾਂਚ ਚਾਹੁੰਦਾ ਹਾਂ।"

ਇਹ ਵੀ ਪੜ੍ਹੋ: ਯੂਕ੍ਰੇਨ ਦੀ ਖੁਫੀਆ ਸੇਵਾ ਦੇ ਪ੍ਰਮੁੱਖ ਦਾ ਦਾਅਵਾ, ਪੁਤਿਨ ਕੋਲ ਬਚਿਆ ਹੈ 2 ਵਰ੍ਹਿਆਂ ਤੋਂ ਵੀ ਘੱਟ ਸਮਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News