ਹਾਕੀ ਇੰਡੀਆ ਨੇ ਜੂ. ਟੂਰਨਾਮੈਂਟ ਕੀਤਾ ਮੁਲਤਵੀ, ਨਵੀਆਂ ਤਾਰੀਖਾਂ ਜਾਰੀ ਕੀਤੀਆਂ

03/17/2020 2:47:03 AM

ਨਵੀਂ ਦਿੱਲੀ— ਹਾਕੀ ਇੰਡੀਆ ਨੇ ਕੋਰੋਨਾ ਵਾਇਰਸ ਦੇ ਖਤਰੇ  ਕਾਰਣ ਜੂਨੀਅਰ ਤੇ ਸਬ-ਜੂਨੀਅਰ ਮਹਿਲਾ ਅਤੇ ਪੁਰਸ਼ਾਂ ਦੇ ਵੱਖ-ਵੱਖ  ਰਾਸ਼ਟਰੀ ਚੈਂਪੀਅਨਸ਼ਿਪ ਟੂਰਨਾਮੈਂਟਾਂ ਨੂੰ ਸੋਮਵਾਰ ਨੂੰ ਮੁਲਤਵੀ ਕੀਤਾ ਤੇ ਇਸ ਦੀਆਂ ਨਵੀਆਂ ਤਾਰੀਖਾਂ ਦਾ ਐਲਾਨ ਕੀਤਾ। ਇਹ ਜੂਨੀਅਰ ਟੂਰਨਾਮੈਂਟ 10 ਅਪ੍ਰੈਲ ਤੋਂ ਸ਼ੁਰੂ ਹੋਣਾ ਸੀ, ਜਿਸ ਨੂੰ ਹੁਣ 29 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ। ਇਸਦੇ ਨਾਲ ਹੀ ਹਾਕੀ ਇੰਡੀਆ ਨੇ ਕਿਹਾ ਕਿ ਉਹ ਲਗਾਤਾਰ ਹਾਲਾਤ 'ਤੇ ਆਪਣੀ ਨਜ਼ਰ ਬਣਾਈ ਰੱਖਣਗੇ। 10ਵੀਂ ਹਾਕੀ ਇੰਡੀਆ ਮਹਿਲਾ ਜੂਨੀਅਰ ਰਾਸ਼ਟਰੀ ਚੈਂਪੀਅਨਸ਼ਿਪ (ਬੀ-ਡਵੀਜ਼ਨ), ਜਿਸ ਨੇ ਰਾਂਚੀ ਵਿਚ 10 ਤੋਂ 20 ਅਪ੍ਰੈਲ ਤਕ ਹੋਣਾ ਸੀ, ਇਹ ਹੁਣ 29 ਅਪ੍ਰੈਲ ਤੋਂ 9 ਮਈ ਤਕ ਹੋਵੇਗੀ ਜਦਕਿ ਚੇਨਈ ਵਿਚ 15 ਤੋਂ 26 ਅਪ੍ਰੈਲ ਤਕ ਹੋਣ ਵਾਲੀ ਜੂਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ (ਬੀ-ਡਵੀਜ਼ਨ) ਹੁਣ 14 ਤੋਂ 21 ਮਈ ਤਕ ਆਯੋਜਿਤ ਹੋਵੇਗੀ।
ਭਾਰਤੀ ਮਹਿਲਾ ਸਬ-ਜੂਨੀਅਰ ਰਾਸ਼ਟਰੀ ਚੈਂਪੀਅਨਸ਼ਿਪ (ਬੀ-ਡਵੀਜ਼ਨ) ਦਾ ਆਯੋਜਨ 13 ਤੋਂ 24 ਅਪ੍ਰੈਲ ਵਿਚਾਲੇ ਹਰਿਆਣਾ ਦੇ ਹਿਸਾਰ ਵਿਚ ਹੋਣਾ ਸੀ, ਜਿਸ ਨੂੰ ਹੁਣ 3 ਤੋਂ 14 ਮਈ ਤਕ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਜਦਕਿ ਚੇਨਈ ਵਿਚ 10 ਤੋਂ 17 ਅਪ੍ਰੈਲ ਤਕ ਹੋਣ ਵਾਲੀ ਜੂਨੀਅਰ ਪੁਰਸ਼ ਚੈਂਪੀਅਨਸ਼ਿਪ (ਏ-ਡਵੀਜ਼ਨ) ਹੁਣ 19 ਤੋਂ 30 ਮਈ ਤਕ ਆਯੋਜਿਤ ਕੀਤੀ ਜਾਵੇਗੀ। ਇਸਦੇ ਨਾਲ ਹੀ ਜੂਨੀਅਰ ਮਹਿਲਾ ਚੈਂਪੀਅਨਸ਼ਿਪ (ਏ-ਡਵੀਜ਼ਨ) ਦਾ ਆਯੋਜਨ ਰਾਂਚੀ ਵਿਚ 18 ਤੋਂ 28 ਅਪ੍ਰੈਲ ਤਕ ਹੋਣਾ ਸੀ, ਜੋ ਹੁਣ 7 ਤੋਂ 17 ਮਈ ਤਕ ਆਯੋਜਿਤ ਕੀਤਾ ਜਾਵੇਗਾ। ਹਰਿਆਣਾ ਦੇ ਹਿਸਾਰ ਵਿਚ 22 ਅਪ੍ਰੈਲ ਤੋਂ 3 ਮਈ ਤਕ ਚੱਲਣ ਵਾਲੀ ਭਾਰਤੀ ਮਹਿਲਾ ਸਬ-ਜੂਨੀਅਰ ਚੈਂਪੀਅਨਸ਼ਿਪ (ਏ-ਡਵੀਜ਼ਨ) ਹੁਣ 12 ਤੋਂ 23 ਮਈ ਨੂੰ ਹੋਵੇਗੀ।
ਮਣੀਪੁਰ ਦੇ ਇੰਫਾਲ ਵਿਚ 26 ਅਪ੍ਰੈਲ ਤੋਂ 3 ਮਈ ਤਕ ਹੋਣ ਵਾਲੀ ਭਾਰਤੀ ਪੁਰਸ਼ ਸਬ- ਜੂਨੀਅਰ ਚੈਂਪੀਅਨਸ਼ਿਪ (ਬੀ-ਡਵੀਜ਼ਨ) ਦਾ ਆਯੋਜਨ ਹੁਣ 28 ਮਈ ਤੋਂ 4 ਜੂਨ ਤਕ ਕੀਤਾ ਜਾਵੇਗਾ ਜਦਕਿ ਇੰਫਾਲ ਵਿਚ ਹੀ ਸੱਤ ਤੋਂ 17 ਮਈ ਤਕ ਚੱਲਣ ਵਾਲੇ ਪੁਰਸ਼ ਸਬ-ਜੂਨੀਅਰ ਚੈਂਪੀਅਨਸ਼ਿਪ (ਏ-ਡਵੀਜ਼ਨ) ਦਾ ਆਯੋਜਨ 3 ਤੋਂ 13 ਜੂਨ ਤਕ ਕੀਤਾ ਜਾਵੇਗਾ।


Gurdeep Singh

Content Editor

Related News