ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 21 ਅਕਤੂਬਰ ਤੋਂ ਝਾਂਸੀ ''ਚ
Thursday, Oct 14, 2021 - 08:28 PM (IST)
ਨਵੀਂ ਦਿੱਲੀ- ਹਾਕੀ ਇੰਡੀਆ 11ਵੀਂ ਸੀਨੀਅਰ ਰਾਸ਼ਟਰੀ ਮਹਿਲਾ ਚੈਂਪੀਅਨਸ਼ਿਪ ਉੱਤਰ ਪ੍ਰਵੇਸ਼ ਦੇ ਝਾਂਸੀ 'ਚ 21 ਤੋਂ 30 ਅਕਤੂਬਰ ਤੱਕ ਖੇਡੀ ਜਾਵੇਗੀ, ਜਿਸ 'ਚ 28 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਟੀਮਾਂ ਨੂੰ ਅੱਠ ਗਰੁੱਪਾਂ ਵਿਚ ਵੰਡਿਆ ਜਾਵੇਗਾ। ਗਰੁੱਪ ਦੀ ਚੋਟੀ ਟੀਮ ਕੁਆਰਟਰ ਫਾਈਨਲ 'ਚ ਪਹੁੰਚੇਗੀ।
ਇਹ ਖ਼ਬਰ ਪੜ੍ਹੋ- ਸੁਨੀਲ ਸ਼ੇਤਰੀ ਨੇ ਤੋੜਿਆ ਪੇਲੇ ਦਾ ਇਹ ਵੱਡਾ ਰਿਕਾਰਡ, ਭਾਰਤ ਸੈਫ ਚੈਂਪੀਅਨਸ਼ਿਪ ਦੇ ਫਾਈਨਲ 'ਚ
6 ਦਿਨ ਤੱਕ ਗਰੁੱਪ ਮੈਚਾਂ ਦੇ ਬਾਅਦ 27 ਅਕਤੂਬਰ ਤੋਂ ਕੁਆਰਟਰ ਫਾਈਨਲ, 29 ਅਕਤੂਬਰ ਨੂੰ ਸੈਮੀਫਾਈਨਲ ਤੇ ਅਗਲੇ ਦਿਨ ਫਾਈਨਲ ਹੋਵੇਗਾ। ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੇ ਹਰ ਖਿਡਾਰੀ, ਕੋਚ, ਤਕਨੀਕੀ ਅਧਿਕਾਰੀਆਂ ਨੂੰ ਕੋਰੋਨਾ ਆਰ. ਟੀ. ਪੀ. ਸੀ. ਆਰ. ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਇਸ ਤੋਂ ਇਲਾਵਾ ਆਪਣੇ ਮੋਬਾਈਲ 'ਚ ਆਰੋਗਿਆ ਸੇਤੂ ਐਪ ਰੱਖਣਾ ਹੋਵੇਗਾ। ਆਯੋਜਨ ਕਮੇਟੀ ਇਕ ਕੋਰੋਨਾ ਟਾਸਕ ਦਾ ਵੀ ਗਠਨ ਕਰੇਗੀ ਜੋ ਸੁਨਿਸ਼ਚਿਤ ਕਰੇਗਾ ਕਿ ਸਾਰੇ ਪ੍ਰੋਟੋਕਾਲ ਲਾਗੂ ਕੀਤੇ ਜਾ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।