ਹਾਕੀ ਇੰਡੀਆ ਨੇ ਆਸਟ੍ਰੇਲੀਆ ਦੌਰੇ ਲਈ 27 ਮੈਂਬਰੀ ਪੁਰਸ਼ ਟੀਮ ਦਾ ਕੀਤਾ ਐਲਾਨ

Tuesday, Mar 19, 2024 - 11:35 AM (IST)

ਹਾਕੀ ਇੰਡੀਆ ਨੇ ਆਸਟ੍ਰੇਲੀਆ ਦੌਰੇ ਲਈ 27 ਮੈਂਬਰੀ ਪੁਰਸ਼ ਟੀਮ ਦਾ ਕੀਤਾ ਐਲਾਨ

ਨਵੀਂ ਦਿੱਲੀ– ਹਾਕੀ ਇੰਡੀਆ ਨੇ ਸੋਮਵਾਰ ਨੂੰ 6 ਅਪ੍ਰੈਲ ਤੋਂ ਆਸਟ੍ਰੇਲੀਆ ਦੇ ਪਰਥ ’ਚ ਸ਼ੁਰੂ ਹੋਣ ਵਾਲੇ 5 ਮੈਚਾਂ ਦੇ ਟੂਰਨਾਮੈਂਟ ਲਈ 27 ਮੈਂਬਰੀ ਪੁਰਸ਼ ਟੀਮ ਦਾ ਐਲਾਨ ਕੀਤਾ। ਚੋਟੀ ਦੇ ਡ੍ਰੈਗ ਫਲਿੱਕਰ ਤੇ ਡਿਫੈਂਡਰ ਹਰਮਨਪ੍ਰੀਤ ਸਿੰਘ ਦੀ ਕਪਤਾਨੀ ’ਚ ਭਾਰਤੀ ਟੀਮ ਆਸਟ੍ਰੇਲੀਆ ਨਾਲ ਭਿੜੇਗੀ। ਟੀਮ ਦੀ ਉਪ ਕਪਤਾਨੀ ਮਿਡਫੀਲਡਰ ਹਾਰਦਿਕ ਸਿੰਘ ਕਰੇਗਾ।
ਟੀਮ ਇਸ ਤਰ੍ਹਾਂ ਹੈ-ਪੀ. ਆਰ. ਸ਼੍ਰੀਜੇਸ਼, ਕ੍ਰਿਸ਼ਣ ਪਾਠਕ, ਸੂਰਜ ਕਰਕੇਰਾ, ਹਰਮਨਪ੍ਰੀਤ ਸਿੰਘ, ਅਰਜੀਤ ਸਿੰਘ ਹੁੰਦਲ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਅਾਕਾਸ਼ਦੀਪ ਸਿੰਘ, ਜੁਗਰਾਜ ਸਿੰਘ, ਵਿਸ਼ਣੂਕਾਂਤ ਸਿੰਘ, ਰਾਜ ਕੁਮਾਰ ਪਾਲ, ਲਲਿਤ ਕੁਮਾਰ ਉਪਾਧਿਆਏ, ਵਿਵੇਕ ਸਾਗਰ ਪ੍ਰਸਾਦ, ਬੌਬੀ ਸਿੰਘ ਧਾਮੀ, ਨੀਲਕੰਠ ਸ਼ਰਮਾ, ਸੁਮਿਤ, ਸੰਜੇ, ਅਭਿਸ਼ੇਕ, ਸੁਖਜੀਤ ਸਿੰਘ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਅਮੀਰ ਅਲੀ, ਮੁਹੰਮਦ ਰਾਹੀਲ, ਮੌਸੀਨ, ਜਰਮਨਪ੍ਰੀਤ ਸਿੰਘ ਤੇ ਅਮਿਤ ਰੋਹਿਦਾਸ ਸ਼ਾਮਲ ਹੋਣਗੇ।


author

Aarti dhillon

Content Editor

Related News