Hockey : ਭਾਰਤ ਨੇ ਆਸਟ੍ਰੇਲੀਆ ਨੂੰ ਡਰਾਅ ''ਤੇ ਰੋਕਿਆ, ਪਰ ਸੀਰੀਜ਼ ਹਾਰੇ
05/21/2023 7:07:43 PM

ਸਪੋਰਟਸ ਡੈਸਕ– ਭਾਰਤ ਨੇ ਤੀਜੇ ਮਹਿਲਾ ਹਾਕੀ ਟੈਸਟ ਵਿਚ ਐਤਵਾਰ ਨੂੰ ਮੇਜ਼ਬਾਨ ਆਸਟਰੇਲੀਆ ਨੂੰ 1-1 ਦੇ ਡਰਾਅ ’ਤੇ ਰੋਕ ਲਿਆ। ਆਸਟਰੇਲੀਆ ਨੇ ਹਾਲਾਂਕਿ ਤਿੰਨ ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ। ਇੱਥੇ ਖੇਡੇ ਗਏ ਮੁਕਾਬਲੇ ਵਿਚ ਮੈਡੀਸਨ ਬਰੂਕਸ (26ਵਾਂ ਮਿੰਟ) ਨੇ ਦੂਜੇ ਕੁਆਰਟਰ ਵਿਚ ਗੋਲ ਕਰਕੇ ਆਸਟਰੇਲੀਆ ਦਾ ਖਾਤਾ ਖੋਲ੍ਹਿਆ ਪਰ ਦੀਪ ਗ੍ਰੇਸ ਏਕਾ (42ਵਾਂ ਮਿੰਟ) ਨੇ ਤੀਜੇ ਕੁਆਰਟਰ ਵਿਚ ਗੋਲ ਕਰਕੇ ਭਾਰਤ ਲਈ ਸਕੋਰ ਬਰਾਬਰ ਕਰ ਦਿੱਤਾ। ਪਹਿਲਾ ਮੈਚ 4-2 ਤੇ ਦੂਜਾ ਮੈਚ 3-2 ਨਾਲ ਹਾਰ ਜਾਣ ਤੋਂ ਬਾਅਦ ਡਰਾਅ ਭਾਰਤ ਲਈ ਚੰਗਾ ਨਤੀਜਾ ਰਿਹਾ। ਸਵਿਤਾ ਦੀ ਟੀਮ ਹੁਣ ਆਸਟਰੇਲੀਆ ਵਿਰੁੱਧ ਵੀ ਦੋ ਮੁਕਾਬਲੇ ਖੇਡੇਗੀ।