ਹਾਕੀ : ਫਰਾਂਸ ਏ ਤੋਂ ਹਾਰੀ ਭਾਰਤ ਏ ਮਹਿਲਾ ਟੀਮ
Saturday, Feb 09, 2019 - 11:30 AM (IST)

ਲਖਨਊ— ਭਾਰਤੀ ਮਹਿਲਾ ਏ ਹਾਕੀ ਟੀਮ ਨੂੰ ਫਰਾਂਸ ਏ ਟੀਮ ਦੇ ਖਿਲਾਫ ਪਹਿਲੇ ਮੁਕਾਬਲੇ 'ਚ ਸ਼ੁੱਕਰਵਾਰ ਨੂੰ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਦਮਸ਼੍ਰੀ ਮੁਹੰਮਦ ਸ਼ਾਹਿਦ ਸਿੰਥੈਟਿਕ ਹਾਕੀ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ 'ਚ ਦੋਹਾਂ ਟੀਮਾਂ ਨੇ ਮੌਕੇ ਗੁਆਏ। ਮੈਚ ਦਾ ਇਕਮਾਤਰ ਗੋਲ 37ਵੇਂ ਮਿੰਟ ਫਰਾਂਸ ਦੀ ਇਨੇਸ ਲਾਰਡਾਰ ਨੇ ਪੈਨਲਟੀ ਕਾਰਨਰ 'ਤੇ ਕੀਤਾ। ਸੀਰੀਜ਼ ਦਾ ਦੂਜਾ ਮੈਚ 10 ਫਰਵਰੀ ਨੂੰ ਗੋਰਖਪੁਰ ਦੇ ਵੀਰ ਬਹਾਦੁਰ ਸਪੋਰਟਸ ਕਾਲਜ 'ਚ ਖੇਡਿਆ ਜਾਵੇਗਾ।