ਦੁਖ਼ਦ ਖ਼ਬਰ : ਹਿੰਦ ਕੇਸਰੀ ਪਹਿਲਵਾਨ ਸ਼੍ਰੀਪਤੀ ਖਾਂਚਨਾਲੇ ਦਾ ਦਿਹਾਂਤ

Monday, Dec 14, 2020 - 05:18 PM (IST)

ਦੁਖ਼ਦ ਖ਼ਬਰ : ਹਿੰਦ ਕੇਸਰੀ ਪਹਿਲਵਾਨ ਸ਼੍ਰੀਪਤੀ ਖਾਂਚਨਾਲੇ ਦਾ ਦਿਹਾਂਤ

ਪੁਣੇ (ਭਾਸ਼ਾ) : ਆਪਣੇ ਜ਼ਮਾਨੇ ਦੇ ਮਸ਼ਹੂਰ ਪਹਿਲਵਾਨ ਅਤੇ 1959 ਵਿਚ ਹਿੰਦ ਕੇਸਰੀ ਦਾ ਖ਼ਿਤਾਬ ਜਿੱਤਣ ਵਾਲੇ ਸ਼੍ਰੀਪਤੀ ਖਾਂਚਨਾਲੇ ਦਾ ਸੋਮਵਾਰ  ਨੂੰ ਕੋਹਲਾਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ।

ਖਾਂਚਨਾਲੇ ਦੇ ਪੁੱਤਰ ਰੋਹਿਤ ਨੇ ਕਿਹਾ, 'ਮੇਰੇ ਪਿਤਾ ਜੀ ਦਾ ਉਮਰ ਸਬੰਧੀ ਪਰੇਸ਼ਾਨੀਆਂ ਕਾਰਨ ਸੋਮਵਾਰ ਸਰੇਰੇ ਦਿਹਾਂਤ ਹੋ ਗਿਆ।' ਉਨ੍ਹਾਂ ਨੂੰ ਮਹਾਰਾਸ਼ਟਰ ਸਰਕਾਰ ਨੇ ਸ਼ਿਵ ਛਤਰਪਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ। ਖਾਂਚਨਾਲੇ ਨੇ 1959 ਵਿਚ ਨਵੀਂ ਦਿੱਲੀ ਵਿਚ ਰੁਤਮ ਏ ਪੰਜਾਬ ਬੱਟਾ ਸਿੰਘ ਨੂੰ ਹਰਾ ਕੇ ਹਿੰਦਰ ਕੇਸਰੀ ਖ਼ਿਤਾਬ ਜਿੱਤਿਆ ਸੀ। ਭਾਰਤੀ ਕੁਸ਼ਤੀ ਵਿਚ ਇਸ ਖ਼ਿਤਾਬ ਨੂੰ ਬੇਹਤ ਵੱਕਾਰੀ ਮੰਨਿਆ ਜਾਂਦਾ ਹੈ।


author

cherry

Content Editor

Related News