ਹਿਕਾਰੂ ਨਾਕਾਮੁਰਾ ਨੇ ਜਿੱਤਿਆ ਟਾਈਟਲ ਟਿਊਜ਼ਡੇ ਸ਼ਤਰੰਜ
Friday, May 07, 2021 - 02:27 AM (IST)
ਨਿਊਯਾਰਕ (ਨਿਕਲੇਸ਼ ਜੈਨ)– ਯੂ. ਐੱਸ. ਏ. ਦੇ ਗ੍ਰੈਂਡ ਮਾਸਟਰ ਹਿਕਾਰੂ ਨਾਕਾਮੁਰਾ ਨੂੰ ਆਨਲਾਈਨ ਸ਼ਤਰੰਜ ਵਿਚ ਮੁਕਾਬਲਾ ਕਰਨਾ ਸਾਰਿਆਂ ਦੇ ਬਸ ਦੀ ਗੱਲ ਨਹੀਂ ਹੈ। ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਨਿਊ ਇਨ ਚੈੱਸ ਕਲਾਸਿਕ ਦਾ ਫਾਈਨਲ ਹਾਰ ਜਾਣ ਤੋਂ ਕੁਝ ਦਿਨ ਬਾਅਦ ਹੀ ਨਾਕਾਮੁਰਾ ਨੇ ਟਾਈਟਲ ਟਿਊਜ਼ਡੇ ਟੂਰਨਾਮੈਂਟ ਜਿੱਤ ਕੇ ਇਕ ਵਾਰ ਫਿਰ ਵਾਪਸੀ ਕੀਤੀ ਹੈ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਪਰਤੇਗਾ ਬੋਲਟ, ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਰਹਿ ਸਕਦੈ ਬਾਹਰ
ਦੁਨੀਆ ਭਰ ਦੇ 666 ਖਿਡਾਰੀਆਂ ਦੀ ਮੌਜੂਦਗੀ ਵਿਚ ਨਾਕਾਮੁਰਾ ਨੇ ਬਿਹਤਰ ਟਾਈਬ੍ਰੇਕ ਦੇ ਆਧਾਰ ’ਤੇ ਖਿਤਾਬ ਆਪਣੇ ਨਾਂ ਕੀਤਾ ਹੈ। 11 ਰਾਊਂਡਾਂ ਵਿਚ 3 ਮਿੰਟ +1 ਸੈਕੰਡ ਦੇ ਮੁਕਾਬਲਿਆਂ ਵਿਚ ਅਜੇਤੂ ਰਹਿੰਦੇ ਹੋਏ ਉਸ ਨੇ 9.5 ਅੰਕ ਬਣਾਏ। ਇਸ ਦੌਰਾਨ ਉਸ ਨੇ 8 ਜਿੱਤਾਂ ਦਰਜ ਕੀਤੀਆਂ ਜਦਕਿ ਤਿੰਨ ਮੁਕਾਬਲੇ ਡਰਾਅ ਰਹੇ। 9.5 ਅੰਕ ਬਣਾਉਣ ਵਾਲੇ ਅਰਮੀਨੀਆ ਦੇ ਗ੍ਰੈਂਡ ਮਾਸਟਰ ਹੈਕ ਮਰਤਿਰੋਸਯਾਨ ਦੂਜੇ ਤੇ ਰੋਮਾਨੀਆ ਦੇ ਗ੍ਰੈਂਡ ਮਾਸਟਰ ਬੋਗਦਾਨ ਡੇਨੀਅਲ ਟਾਈਬ੍ਰੇਕ ਦੇ ਆਧਾਰ ’ਤੇ ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਪ੍ਰਤੀਯੋਗਿਤਾ ਵਿਚ ਭਾਰਤ ਦੇ ਸਾਬਕਾ ਰਾਸ਼ਟਰੀ ਜੂਨੀਅਰ ਚੈਂਪੀਅਨ ਹਰਸ਼ਾ ਭਾਰਤਕੋਠੀ 8.5 ਅੰਕ ਬਣਾ ਕੇ 14ਵੇਂ ਸਥਾਨ ’ਤੇ ਰਿਹਾ।
ਇਹ ਖ਼ਬਰ ਪੜ੍ਹੋ- ਪੰਜਾਬ ਦੇ ਹਰਪ੍ਰੀਤ ਦਾ ਮੀਆ ਖਲੀਫਾ ਨੂੰ ਕੀਤਾ ਟਵੀਟ ਵਾਇਰਲ, ਕਹੀ ਸੀ ਇਹ ਗੱਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।