ਹਰਥਾ ਬਰਲਿਨ ਦੇ ਬੋਯਾਟਾ ਨੇ ਸਾਥੀ ਖਿਡਾਰੀ ਦਾ ‘ਚੁੰਬਨ’ ਲੈਣ ਤੋਂ ਕੀਤਾ ਇਨਕਾਰ

Tuesday, May 19, 2020 - 01:09 PM (IST)

ਹਰਥਾ ਬਰਲਿਨ ਦੇ ਬੋਯਾਟਾ ਨੇ ਸਾਥੀ ਖਿਡਾਰੀ ਦਾ ‘ਚੁੰਬਨ’ ਲੈਣ ਤੋਂ ਕੀਤਾ ਇਨਕਾਰ

ਬਰਲਿਨ– ਜਰਮਨੀ ਦੇ ਸੀਨੀਅਰ ਰਾਜਨੇਤਾ ਦੇ ਬੁੰਦੇਸਲੀਗਾ ਦੇ ਸਾਫ-ਸਫਾਈ ਤੇ ਸਿਹਤ ਨਾਲ ਜੁੜੇ ਸਖਤ ਨਿਯਮਾਂ ਦੀ ਉਲੰਘਣਾ ਕਰਨ ਲਈ ਖਿਡਾਰੀਆਂ ਦੀ ਆਲੋਚਨਾ ਕਰਨ ਤੋਂ ਬਾਅਦ ਹਰਥਾ ਬਰਲਿਨ ਦੇ ਡਿਫੈਂਡਰ ਡੇਡਰਿਕ ਬੋਯਾਟਾ ਨੇ ਮਾਰਕ ਗੁਰਜਿਕ ਦੇ ਸੰਪਰਕ ਵਿਚ ਆਉਣ ਲਈ ਮੁਆਫੀ ਮੰਗੀ ਹੈ ਪਰ ਟੀਮ ਦੇ ਆਪਣੇ ਸਾਥੀ ਦਾ ਚੁੰਬਨ ਲੈਣ ਤੋਂ ਇਨਕਾਰ ਕੀਤਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਦੋ ਮਹੀਨਿਆਂ ਦੀ ਬ੍ਰੇਕ ਤੋਂ ਬਾਅਦ ਜਰਮਨੀ ਦੀ ਬੁੰਦੇਸਲੀਗਾ ਸ਼ਨੀਵਾਰ ਨੂੰ ਦੁਬਾਰਾ ਸ਼ੁਰੂ ਹੋਈ। ਕਲੱਬਾਂ ਦੇ ਜਰਮਨੀ ਦੀ ਸਰਕਾਰ ਵਲੋਂ ਜਾਰੀ ਸਾਫ-ਸਫਾਈ ਦੇ ਨਿਯਮਾਂ ’ਤੇ ਰਾਜੀ ਹੋਣ ਤੋਂ ਬਾਅਦ ਇਹ ਫੁੱਟਬਾਲ ਲੀਗ ਸ਼ੁਰੂ ਹੋਈ। ਰਾਜ ਮੰਤਰੀ ਮਾਰਕਸ ਸੋਏਡਰ ਨੇ ਹਾਲਾਂਕਿ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਗੋਲ ਦਾ ਜਸ਼ਨ ਮਨਾਉਣ ਨਾਲ ਜੁੜੇ ਨਿਯਮਾਂ ਨੂੰ ਲਾਗੂ ਕਰਨ ਨੂੰ ਲੈ ਕੇ ਲੀਗ ਸਖਤ ਰੁਖ ਅਪਣਾਏਗੀ।

ਕੁਝ ਖਿਡਾਰੀ ਗੋਲ ਦਾ ਜਸ਼ਨ ਮਨਾਉਂਦੇ ਹੋਏ ਇਕ-ਦੂਜੇ ਦੇ ਗਲੇ ਮਿਲੇ ਸਨ, ਜਿਸ ਤੋਂ ਬਾਅਦ ਸੋਏਡਰ ਦਾ ਇਹ ਬਿਆਨ ਆਇਆ ਹੈ। ਖਿਡਾਰੀਆਂ ਨੂੰ ਜਿੱਥੋਂ ਤਕ ਸੰਭਵ ਹੋਵੇ, ਇਕ-ਦੂਜੇ ਦੇ ਸੰਪਰਕ ਵਿਚ ਆਉਣ ਤੋਂ ਬਚਣ ਨੂੰ ਕਿਹਾ ਗਿਆ ਹੈ, ਖਾਸ ਤੌਰ ’ਤੇ ਗੋਲ ਦਾ ਜਸ਼ਨ ਮਨਾਉਂਦੇ ਹੋਏ। ਕਈ ਮੌਕਿਆਂ ’ਤੇ ਇਨ੍ਹਾਂ ਨਿਯਮਾਂ ਦੀ ਅਣਦੇਖੀ ਕੀਤੀ ਗਈ ਪਰ ਬੋਯਾਟਾ ਨੇ ਕਿਹਾ ਹੈ ਕਿ ਉਹ ਗੁਰਜਿਕ ਨੂੰ ਸਿਰਫ ਨਿਰਦੇਸ਼ ਦੇ ਰਿਹਾ ਸੀ। ਬੈਲਜੀਅਮ ਦੇ ਇਸ ਕੌਮਾਂਤਰੀ ਖਿਡਾਰੀ ਨੇ ਸ਼ਨੀਵਾਰ ਨੂੰ ਗੁਰਜਿਕ ਨੂੰ ਗੋਲ ’ਤੇ ਚੁੰਬਨ ਦਿੰਦੇ ਦੇਖਿਆ ਗਿਆ। ਹਰਥਾ ਨੇ ਇਸ ਮੈਚ ਵਿਚ ਹੋਫੇਨਹੇਮ ਨੂੰ 3-0 ਨਾਲ ਹਰਾਇਆ ਸੀ।
ਬੋਯਾਟਾ ਨੇ ਇੰਸਟਾਗ੍ਰਾਮ ’ਤੇ ਲਿਖਿਆ,‘‘ਗੁਰਜਿਕ ਦੇ ਚੇਹਰੇ ’ਤੇ ਹੱਥ ਰੱਖਣ ਲਈ ਮੈਂ ਮੁਆਫੀ ਮੰਗਦਾ ਹਾਂ। ਇਹ ਚੁੰਬਨ ਨਹੀਂ ਸੀ ਤੇ ਨਾ ਹੀ ਅਸੀਂ ਜਸ਼ਨ ਨਹੀਂ ਮਨਾ ਰਹੇ ਸੀ।’’


author

Ranjit

Content Editor

Related News