ਨਿਸ਼ਾਨੇਬਾਜ਼ੀ ''ਚ ਹਿਨਾ ਸਿੱਧੂ ਅਤੇ ਜੀਤੂ ਰਾਏ ਨੇ ਜਿੱਤਿਆ ਸੋਨ ਤਮਗਾ

02/27/2017 3:44:27 PM

ਨਵੀਂ ਦਿੱਲੀ— ਸਟਾਰ ਨਿਸ਼ਾਨੇਬਾਜ਼ ਜੀਤੂ ਰਾਏ ਅਤੇ ਹਿਨਾ ਸਿੱਧੂ ਨੇ ਇੱਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ''ਚ ਚਲ ਰਹੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ (ਰਾਈਫਲ-ਪਿਸਟਲ-ਸ਼ਾਟਗਨ) ''ਚ ਸੋਮਵਾਰ ਨੂੰ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 10 ਮੀਟਰ ਪਿਸਟਲ ਦੇ ਮਿਕਸਡ ਟੀਮ ਮੁਕਾਬਲੇ ''ਚ ਸੋਨ ਤਮਗਾ ਆਪਣੇ ਨਾਂ ਕੀਤਾ। ਦੋਹਾਂ ਭਾਰਤੀ ਨਿਸ਼ਾਨੇਬਾਜ਼ਾਂ ਨੇ ਬਤੌਰ ਟੀਮ ਪੂਰੀ ਸਰਗਰਮੀ ਨਾਲ ਖੇਡਦੇ ਹੋਏ ਫਾਈਨਲ ''ਚ ਜਾਪਾਨ ਨੂੰ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ।

ਇਹ ਇਸ ਵਰਗ ''ਚ ਹਿਨਾ-ਜੀਤੂ ਦਾ ਪਹਿਲਾ ਤਮਗਾ ਹੈ। ਇਸ ਤੋਂ ਪਹਿਲਾਂ ਦੋਵੇਂ ਭਾਰਤੀ ਨਿਸ਼ਾਨੇਬਾਜ਼ ਰੀਓ ਓਲੰਪਿਕ ''ਚ ਹਿੱਸਾ ਲੈ ਚੁੱਕੇ ਹਨ। ਪਰ ਉੱਥੇ ਉਨ੍ਹਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਸੀ। ਇਸ ਤੋਂ ਪਹਿਲਾਂ ਵਿਸ਼ਵ ਕੱਪ ''ਚ ਪੂਜਾ ਘਾਟਕਰ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ''ਚ ਕਾਂਸੀ ਤਮਗਾ ਜਿੱਤਿਆ। ਪੂਜਾ ਫਾਈਨਲ ''ਚ 228.8 ਦੇ ਸਕੋਰ ਦੇ ਨਾਲ ਤੀਜੇ ਸਥਾਨ ''ਤੇ ਰਹੀ ਸੀ। ਇਹ ਉਨ੍ਹਾਂ ਦਾ ਵਿਸ਼ਵ ਕੱਪ ''ਚ ਪਹਿਲਾ ਤਮਗਾ ਹੈ।


Related News