Kapil Sharma ਦੇ ਸ਼ੋਅ ''ਚ ਦਿਸਣਗੇ ਨਵਜੋਤ ਸਿੰਘ ਸਿੱਧੂ! ਅਗਲੇ ਐਪੀਸੋਡ ਦਾ ਪ੍ਰੋਮੋ ਹੋਇਆ ਵਾਇਰਲ

04/03/2024 6:34:00 PM

ਐਂਟਰਟੇਨਮੈਂਟ ਡੈਸਕ: ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੇ ਨਵੇਂ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਨਾਲ ਵਾਪਸ ਆ ਗਏ ਹਨ। ਇਸ ਸ਼ੋਅ ਕਪਿਲ ਸ਼ਰਮਾ ਦੇ ਪੁਰਾਣੇ ਸਾਥੀਆਂ ਦੀ ਵੀ ਵਾਪਸੀ ਹੋਈ ਹੈ। 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਪਹਿਲਾ ਐਪੀਸੋਡ 30 ਮਾਰਚ ਨੂੰ ਨੈੱਟਫਲਿਕਸ 'ਤੇ ਪ੍ਰਸਾਰਿਤ ਕੀਤਾ ਗਿਆ। ਦਰਸ਼ਕ ਕਪਿਲ ਦੇ ਨਵੇਂ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਵੀ ਸਾਂਝਾ ਕੀਤਾ ਹੈ। ਕਪਿਲ ਦੇ ਸ਼ੋਅ ਦਾ ਇਹ ਪ੍ਰੋਮੋ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪਟਿਆਲਾ ’ਚ ਮੇਲੇ ਦੌਰਾਨ ਟੁੱਟਿਆ ਚੱਲਦਾ ਝੂਲਾ, ਪੈ ਗਿਆ ਚੀਕ-ਚਿਹਾੜਾ (ਵੀਡੀਓ)

ਨਵਜੋਤ ਸਿੱਧੂ ਦੇ ਅਵਤਾਰ 'ਚ ਦਿਖੇ ਕਪਿਲ ਸ਼ਰਮਾ

ਸ਼ੋਅ ਦੇ ਪਹਿਲੇ ਐਪੀਸੋਡ ਦੀ ਸਫਲਤਾ ਤੋਂ ਬਾਅਦ, ਕਪਿਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਇਕ ਵੀਡੀਓ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਆਉਣ ਵਾਲੇ ਐਪੀਸੋਡ ਦੀ ਇਕ ਝਲਕ ਸਾਂਝੀ ਕੀਤੀ। ਵੀਡੀਓ 'ਚ ਕਪਿਲ ਨਵਜੋਤ ਸਿੰਘ ਸਿੱਧੂ ਦੇ ਗੈਟਅੱਪ 'ਚ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਕਪਿਲ ਨੇ ਲਿਖਿਆ, 'ਅਨੁਮਾਨ ਲਗਾਓ ਕਿ ਅਗਲੇ ਐਪੀਸੋਡ 'ਚ ਕਿਹੜਾ ਸੈਲੀਬ੍ਰਿਟੀ ਮਹਿਮਾਨ ਦੇ ਰੂਪ 'ਚ ਆ ਰਿਹਾ ਹੈ।'

 
 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਪ੍ਰੋਮੋ 'ਚ ਦਿਖਾਈ 'ਸਿੱਧੂ ਪਾਜੀ' ਦੀ ਝਲਕ

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਆਉਣ ਵਾਲੇ ਐਪੀਸੋਡ 'ਚ ਜਿੱਥੇ ਕਪਿਲ ਸ਼ਰਮਾ ਨਵਜੋਤ ਸਿੰਘ ਸਿੱਧੂ ਦੇ ਰੂਪ 'ਚ ਦਰਸ਼ਕਾਂ ਨੂੰ ਹਸਾਉਂਦੇ ਨਜ਼ਰ ਆਉਣਗੇ, ਉੱਥੇ ਹੀ ਕੀਕੂ ਸ਼ਾਰਦਾ ਕ੍ਰਿਕਟਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਵੀਡੀਓ 'ਚ ਕ੍ਰਿਕਟਰ ਬਣੇ ਕੀਕੂ ਕਪਿਲ ਨੂੰ ਕਹਿੰਦੇ ਹਨ, 'ਸਿੱਧੂ ਪਾਜੀ, ਅਸੀਂ ਵੀ ਕ੍ਰਿਕਟ ਖੇਡਣਾ ਚਾਹੁੰਦੇ ਹਾਂ, ਬਹੁਤ ਸਾਰਾ ਪੈਸਾ ਕਮਾਉਣਾ ਚਾਹੁੰਦੇ ਹਾਂ। ਕੀਕੂ ਸ਼ਾਰਦਾ ਦੀ ਗੱਲ ਸੁਣ ਕੇ ਸਿੱਧੂ ਬਣੇ ਕਪਿਲ ਸ਼ਰਮਾ ਆਪਣੇ ਅੰਦਾਜ਼ 'ਚ ਬੋਲਦੇ ਹਨ, 'ਮੈਂ ਤੁਹਾਨੂੰ ਇਕ ਟ੍ਰਿਕ ਦੱਸਾਂਗਾ ਜਿਸ ਨਾਲ ਤੁਸੀਂ ਘਰ ਬੈਠੇ ਹੀ ਮੋਬਾਈਲ ਤੋਂ ਪੈਸੇ ਕਮਾ ਸਕਦੇ ਹੋ।' ਇਸ 'ਤੇ ਕੀਕੂ ਉਸ ਤੋਂ ਸਵਾਲ ਪੁੱਛਦਾ ਹੈ, 'ਕਿਵੇਂ'। ਜਵਾਬ 'ਚ ਕਪਿਲ ਕਹਿੰਦੇ ਹਨ, 'ਮੋਬਾਈਲ ਵੇਚ ਦਿਓ' ਅਤੇ ਫਿਰ ਉੱਥੋਂ ਚਲੇ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ - 2 ਬੱਚਿਆਂ ਦੀ ਮਾਂ ਨਾਲ ਪਿਆਰ ਦੀਆਂ ਪੀਂਘਾਂ ਪਾ ਪਛਤਾਇਆ ਨੌਜਵਾਨ, ਅਖ਼ੀਰ ਉਹ ਕੀਤਾ ਜੋ ਸੋਚਿਆ ਨਾ ਸੀ

ਫੈਨਜ਼ ਨੂੰ ਆਈ ਨਵਜੋਤ ਸਿੰਘ ਸਿੱਧੂ ਦੀ ਯਾਦ

ਸੋਸ਼ਲ ਮੀਡੀਆ 'ਤੇ ਇਸ ਪੋਸਟ 'ਤੇ ਯੂਜ਼ਰਸ ਕਮੈਂਟ ਸੈਕਸ਼ਨ 'ਚ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਨਵਜੋਤ ਸਿੰਘ ਸਿੱਧੂ ਨੂੰ ਵਾਪਸ ਲਿਆਉਣ ਦੀ ਮੰਗ ਕਰ ਰਹੇ ਹਨ। ਕਾਫੀ ਸਮਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ 'ਕਾਮੇਡੀ ਨਾਈਟ ਵਿਦ ਕਪਿਲ' 'ਚ ਜੱਜ ਵਜੋਂ ਨਜ਼ਰ ਆਉਂਦੇ ਸਨ। ਕਪਿਲ ਅਤੇ ਨਵਜੋਤ ਸਿੰਘ ਸਿੱਧੂ ਦੀ ਜੋੜੀ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News