ਜਸਵਿੰਦਰ ਬਰਾੜ ਨੇ ਪੂਰੀ ਕੀਤੀ ਸਿੱਧੂ ਮੂਸੇਵਾਲਾ ਦੀ ਅਧੂਰੀ ਖਵਾਹਿਸ਼

03/30/2024 1:53:26 PM

ਐਂਟਰਟੇਨਮੈਂਟ ਡੈਸਕ: ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮਾਪਿਆਂ ਨੂੰ ਰੱਬ ਨੇ ਮੁੜ ਪੁੱਤ ਦੀ ਦਾਤ ਬਖ਼ਸ਼ੀ ਹੈ। ਇਸ ਖ਼ਬਰ ਨਾਲ ਨਾ ਸਿਰਫ਼ ਸਿੱਧੂ ਪਰਿਵਾਰ ਸਗੋਂ ਮਰਹੂਮ ਗਾਇਕ ਨੂੰ ਚਾਹੁਣ ਵਾਲੇ ਲੱਖਾਂ ਲੋਕਾਂ ਵਿਚ ਖੁਸ਼ੀ ਹੈ। ਇਸ ਵਿਚਾਲੇ ਮਸ਼ਹੂਰ ਪੰਜਾਬੀ ਲੋਕ ਗਾਇਕਾ ਜਸਵਿੰਦਰ ਬਰਾੜ ਨੇ ਮਰਹੂਮ ਗਾਇਕ ਦੀ ਅਧੂਰੀ ਖਵਾਹਿਸ਼ ਪੂਰੀ ਕੀਤੀ ਹੈ। ਇਸ ਦੀ ਜਾਣਕਾਰੀ ਉਨ੍ਹਾਂ ਵੱਲੋਂ ਇਕ ਇੰਟਰਵਿਊ ਦੌਰਾਨ ਸਾਂਝੀ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ, ਅਦਾਕਾਰ ਦੀ ਹਾਰਟ ਅਟੈਕ ਨਾਲ ਹੋਈ ਮੌਤ

ਦਰਅਸਲ, ਜਸਵਿੰਦਰ ਬਰਾੜ ਇਨ੍ਹੀਂ ਦਿਨੀਂ ਖ਼ੂਬ ਸੁਰਖੀਆਂ ਵਿਚ ਹੈ। ਨਿੱਕੂ ਸਿੱਧੂ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਵੱਲੋਂ ਇਕ ਗੀਤ 'ਨਿੱਕੇ ਪੈਰੀਂ' ਗਾਇਆ ਗਿਆ ਸੀ। ਇਸ ਗਾਣੇ ਤੋਂ ਇਸ ਗੱਲ ਦਾ ਇਸ਼ਾਰਾ ਮਿੱਲ ਗਿਆ ਸੀ ਕਿ ਮਰਹੂਮ ਗਾਇਕ ਦੇ ਮਾਪਿਆਂ ਘਰ ਬੱਚੇ ਦਾ ਜਨਮ ਹੋਣ ਵਾਲਾ ਹੈ। ਹੁਣ ਨਿੱਕੇ ਸਿੱਧੂ ਦੇ ਜਨਮ ਮਗਰੋਂ ਜਸਵਿੰਦਰ ਬਰਾੜ ਵੀ ਸੁਰਖੀਆਂ ਵਿਚ ਬਣੀ ਹੋਈ ਹੈ। ਉਨ੍ਹਾਂ ਦੇ ਵੱਖ-ਵੱਖ ਇੰਟਰਵੀਊਜ਼ ਦੀਆਂ ਕਲਿੱਪਸ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਜਸਵਿੰਦਰ ਬਰਾੜ ਦੀ ਅਜਿਹੀ ਹੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਸ ਨੇ ਮਰਹੂਮ ਗਾਇਕ ਦੀ ਅਧੂਰੀ ਖਵਾਹਿਸ਼ ਪੂਰੀ ਕਰਨ ਦੀ ਗੱਲ ਦੱਸੀ ਹੈ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਕਈ ਥਾਵਾਂ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ, ਹੋਰ ਫਰਮਾਂ ਵੀ ਰਡਾਰ 'ਤੇ!

ਜਸਵਿੰਦਰ ਬਰਾੜ ਨੇ ਇਸ ਇੰਟਰਵਿਊ ਵਿਚ ਦੱਸਿਆ ਕਿ ਮੂਸੇਵਾਲਾ ਹਮੇਸ਼ਾ ਚਾਹੁੰਦਾ ਸੀ ਕਿ ਮੇਰੇ ਕੋਲ ਇਕ ਫਾਰਚੂਨਰ ਕਾਰ ਹੋਵੇ। ਸਿੱਧੂ ਨੇ ਤਾਂ ਮੈਨੂੰ ਆਪਣੀ ਫਾਰਚੂਨਰ ਕਾਰ ਦੇਣ ਦੀ ਗੱਲ਼ ਵੀ ਕਹਿ ਦਿੱਤੀ ਸੀ, ਪਰ ਮੈਂ ਉਹ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਗਾਇਕਾ ਨੇ ਅੱਗੇ ਦੱਸਿਆ ਕਿ ਹੁਣ ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਉਸ ਨੇ ਫਾਰਚੂਨਰ ਕਾਰ ਖ਼ਰੀਦ ਲਈ ਹੈ। ਉਨ੍ਹਾਂ ਮੂਸੇਵਾਲਾ ਦੀ ਇਹ ਖਵਾਹਿਸ਼ ਪੂਰੀ ਕਰ ਦਿੱਤੀ ਹੈ, ਜੋ ਉਸ ਦੇ ਜਿਉਂਦੇ ਜੀ ਅਧੂਰੀ ਰਹਿ ਗਈ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News