ਖੁਦ ਬੱਲੇ ਦੀ ਜਾਂਚ ਕਰਦੇ ਸਨ ਵੀਰੂ, ਇਸ ਤਰ੍ਹਾਂ ਸਿੱਖਦੇ ਸਨ ਯੁਵੀ

05/26/2017 3:59:00 PM

ਨਵੀਂ ਦਿੱਲੀ— ਸਾਲਾਂ ਤੱਕ ਮੈਦਾਨ 'ਤੇ ਚੌਕੇ-ਛੱਕਿਆਂ ਨਾਲ ਸਨਸਨੀ ਪੈਦਾ ਕਰਨ ਵਾਲੇ ਵੀਰੂ ਆਪਣੇ ਬਿਹਤਰੀਨ ਟਵੀਟਸ ਨਾਲ ਫੈਨਜ਼ ਦਾ ਦਿਲ ਜਿੱਤ ਦੇ ਰਹਿੰਦੇ ਹਨ। ਇਸੇ ਕੜੀ 'ਚ ਵਰਿੰਦਰ ਸਹਿਵਾਗ ਨੇ ਸ਼ੁਕਰਵਾਰ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਉਹ ਖੁਦ ਆਪਣਾ ਬੱਲਾ ਜਾਂਚ ਰਹੇ ਹਨ। ਜਿਸ ਨੂੰ ਯੁਵਰਾਜ ਸਿੰਘ ਬਹੁਤ ਧਿਆਨ ਨਾਲ ਦੇਖ ਰਹੇ ਹਨ। ਨਾਲ ਹੀ ਉਨ੍ਹਾਂ ਨੇ ਟਵੀਟ ਕੀਤਾ ਹੈ- ਆਪਣੇ ਬੱਲੇ ਨੂੰ ਤਰਾਸ਼ੋ...


ਚੈਂਪੀਅਨਸ ਟਰਾਫੀ ਤੋਂ ਪਹਿਲਾਂ ਭਰਿਆ ਜੋਸ਼
ਅਸਲ 'ਚ, ਸਹਿਵਾਗ ਨੇ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਭਾਰਤੀ ਟੀਮ 'ਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਹੈ। ਭਾਰਤੀ ਟੀਮ ਆਪਣਾ ਪਹਿਲਾ ਮੈਚ 4 ਜੂਨ ਨੂੰ ਪਾਕਿਸਤਾਨ ਵਿਰੁੱਧ ਖੇਡੇਗੀ। ਸਹਿਵਾਗ ਉਸ ਮੈਚ 'ਚ ਯੁਵਰਾਜ ਸਿੰਘ ਦੀ ਧਮਾਕੇਦਾਰ ਬੱਲੇਬਾਜ਼ੀ ਦੇਖਣਾ ਚਾਹੁੰਦੇ ਹਨ। ਕਾਰਪੇਂਟਰ ਬਣੇ ਸਹਿਵਾਗ ਦੀ ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਹੱਥੋਂ-ਹੱਥ ਲਿਆ ਹੈ। ਸਹਿਵਾਗ ਨੇ ਆਪਣਾ ਪਹਿਲਾ ਤਿਹਰਾ ਸੈਂਕੜਾ ਪਾਕਿਸਤਾਨ ਖਿਲਾਫ ਲਗਾਇਆ ਸੀ। ਜਿਸ ਤੋਂ ਬਾਅਦ ਉਹ 'ਮੁਲਤਾਨ ਦੇ ਸੁਲਤਾਨ' ਨਾਂ ਨਾਲ ਮਸ਼ਹੂਰ ਹੋਏ ਸਨ।


Related News