ਖੜਗੇ ਦਾ PM ਮੋਦੀ ''ਤੇ ਤਿੱਖਾ ਹਮਲਾ, ਕਿਹਾ- ਲੋਕਤੰਤਰ ਦੀ ਗੱਲ ਕਰਨ ਵਾਲੇ ਖੁਦ ਕਰਦੇ ਹਨ ਭੰਨਤੋੜ ਦੀ ਸਿਆਸਤ

05/18/2024 6:27:19 PM

ਨੈਸ਼ਨਲ ਡੈਸਕ- ਕਾਂਗਰਸ ਪ੍ਰਧਾਨ ਮਲਿੱਕਾਰੁਜਨ ਖੜਗੇਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਲੋਕਤੰਤਰ ਦੀਆਂ ਗੱਲਾਂ ਕਰਦੇ ਹਨ ਪਰ ਲੋਕਤੰਤਰੀ ਕਦਰਾਂ-ਕੀਮਤਾਂ ਦਾ ਕਦੇ ਖੁਦ ਪਾਲਣ ਨਹੀਂ ਕਰਦੇ। ਖੜਗੇ ਨੇ ਕਿਹਾ ਕਿ ਮੋਦੀ ਭੰਨਤੋੜ ਦੀ ਸਿਆਸਤ 'ਤੇ ਵਿਸ਼ਵਾਸ ਕਰਦੇ ਹਨ। ਪੂਰੇ ਦੇਸ਼ 'ਚ ਇਸ ਦੀਆਂ ਕਈ ਉਦਾਹਰਣਾਂ ਮੌਜੂਦ ਹਨ ਜਿੱਥੇ ਉਨ੍ਹਾਂ ਇਸ ਨੀਤੀ ਦਾ ਸਹਾਰਾ ਲਿਆ ਹੈ ਅਤੇ ਖੁਦ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ।
 
ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਿਰਫ ਲੋਕਤੰਤਰ ਦੀਆਂ ਗੱਲਾਂ ਕਰਦੇ ਹਨ ਪਰ ਕਦੇ ਲੋਕਤੰਤਰ ਦੇ ਹਿਸਾਬ ਨਾਲ ਨਹੀਂ ਚੱਲਦੇ। ਮਹਾਰਾਸ਼ਟਰ ਦੀ ਸਰਕਾਰ ਧੋਖੇ ਅਤੇ ਵਿਸ਼ਵਾਸਘਾਤ ਦੇ ਅਧਾਰ 'ਤੇ ਬਣਾਈ ਗਈ ਹੈ,ਜਿਸ ਦਾ ਸਮਰਥਨ ਖੁਦ ਮੋਦੀ ਕਰ ਰਹੇ ਹਨ। ਉਹ ਜਿੱਥੇ ਵੀ ਜਾਂਦੇ ਹਨ, ਲੋਕਾਂ ਨੂੰ ਭੜਕਾਉਣ ਦਾ ਕੰਮ ਕਰਦੇ ਹਨ। ਮੇਰੇ ਅੱਜ ਤਕ ਦੇ ਸਿਆਸੀ ਜੀਵਨ ਵਿਚ ਮੈਂ ਅਜਿਹਾ ਕਦੇ ਨਹੀਂ ਦੇਖਿਆ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਏਜੰਸੀਆਂ ਦੀ ਗ਼ਲਤ ਵਰਤੋਂ ਕਰਕੇ ਵਿਰੋਧੀ ਪਾਰਟੀਆਂ ਨੂੰ ਡਰਾਇਆ-ਧਮਕਾਇਆ ਤੇ ਉਨ੍ਹਾਂ ਨੂੰ ਤੋੜਿਆ ਜਾ ਰਿਹਾ ਹੈ। ਅਸਲੀ ਪਾਰਟੀਆਂ ਤੋਂ ਉਨ੍ਹਾਂ ਦਾ ਪਾਰਟੀ ਚੋਣ ਨਿਸ਼ਾਨ ਖੋਹ ਕੇ ਭਾਜਪਾ ਨੂੰ ਸਮਰਥਨ ਕਰਨ ਵਾਲੀਆਂ ਪਾਰਟੀਆਂ ਨੂੰ ਸੌਂਪ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਭੰਨਤੋੜ ਦੀ ਨੀਤੀ ਮਹਾਰਾਸ਼ਟਰ ਦੀ ਇਕ ਇਕੱਲੀ ਉਦਾਹਰਣ ਨਹੀਂ ਹੈ। ਪ੍ਰਧਾਨ ਮੰਤਰੀ ਦੀ ਭੰਨਤੋੜ ਦੀ ਨੀਤੀ ਦਾ ਵਾਰ ਇਸ ਤੋਂ ਪਹਿਲਾਂ ਕਰਨਾਟਕ, ਮਣੀਪੁਰ, ਗੋਆ ਤੇ ਮੱਧ ਪ੍ਰਦੇਸ਼ 'ਚ ਵੀ ਵੇਖਿਆ ਜਾ ਚੁੱਕਾ ਹੈ। ਉਨ੍ਹਾਂ ਦੀ ਇਸ ਨੀਤੀ ਖ਼ਿਲਾਫ਼ ਅਸੀਂ ਸਾਰੇ ਮਿਲ-ਜੁਲ ਕੇ ਲੜ ਰਹੇ ਹਾਂ।


Rakesh

Content Editor

Related News