ਹਾਈਕੋਰਟ ਪੁੱਜਾ ਵਿਨੇਸ਼, ਬਜਰੰਗ ਨੂੰ ਏਸ਼ੀਆਈ ਖੇਡਾਂ ਦੇ ਟਰਾਇਲਾਂ ਤੋਂ ਛੋਟ ਦਾ ਮਾਮਲਾ, ਅਦਾਲਤ ਨੇ ਮੰਗਿਆ ਜਵਾਬ

Thursday, Jul 20, 2023 - 03:48 PM (IST)

ਹਾਈਕੋਰਟ ਪੁੱਜਾ ਵਿਨੇਸ਼, ਬਜਰੰਗ ਨੂੰ ਏਸ਼ੀਆਈ ਖੇਡਾਂ ਦੇ ਟਰਾਇਲਾਂ ਤੋਂ ਛੋਟ ਦਾ ਮਾਮਲਾ, ਅਦਾਲਤ ਨੇ ਮੰਗਿਆ ਜਵਾਬ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂ.ਐੱਫ.ਆਈ.) ਦਾ ਸੰਚਾਲਨ ਕਰਨ ਵਾਲੀ ਐਡ-ਹਾਕ ਕਮੇਟੀ ਨੂੰ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਏਸ਼ੀਆਈ ਖੇਡਾਂ ਦੇ ਟਰਾਇਲਾਂ ਤੋਂ ਛੋਟ ਦੇਣ ਦਾ ਆਧਾਰ ਦੱਸਣ ਲਈ ਕਿਹਾ ਹੈ। ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਫੋਗਾਟ ਅਤੇ ਪੂਨੀਆ ਦੇ ਸਿੱਧੇ ਦਾਖਲੇ ਵਿਰੁੱਧ ਅੰਡਰ-20 ਵਿਸ਼ਵ ਚੈਂਪੀਅਨ ਅੰਤਿਮ ਪੰਘਾਲ ਅਤੇ ਅੰਡਰ-23 ਏਸ਼ੀਆਈ ਚੈਂਪੀਅਨ ਸੁਜੀਤ ਕਲਕਲ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਖੇਡ ਸੰਸਥਾ ਨੂੰ ਦਿਨ ਦੌਰਾਨ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ: 'ਗਲੋਬਲ ਸਟੂਡੈਂਟ ਪ੍ਰਾਈਜ਼' ਦੀ ਸੂਚੀ 'ਚ ਸ਼ਾਮਲ ਹੋਏ ਪੰਜਾਬ ਦੇ 2 ਵਿਦਿਆਰਥੀ, ਮਿਲਣਗੇ 1-1 ਲੱਖ ਅਮਰੀਕੀ ਡਾਲਰ

ਜੱਜ ਨੇ ਮਾਮਲੇ ਨੂੰ ਸ਼ੁੱਕਰਵਾਰ ਨੂੰ ਸੂਚੀਬੱਧ ਕਰਦੇ ਹੋਏ ਕਿਹਾ, ''ਜੇਕਰ ਇਹ (ਚੋਣ ਦਾ ਆਧਾਰ) ਨਿਰਪੱਖ ਤਰੀਕਾ ਹੈ, ਤਾਂ ਮਾਮਲਾ ਇੱਥੇ ਹੀ ਖ਼ਤਮ ਹੋ ਜਾਂਦਾ ਹੈ।'' ਅਦਾਲਤ ਨੇ ਇਹ ਵੀ ਕਿਹਾ ਕਿ ਚੁਣੇ ਗਏ ਖਿਡਾਰੀਆਂ ਵੱਲੋਂ ਜਿੱਤੇ ਗਏ ਦੋ ਪੁਰਸਕਾਰ ਵੀ ਪੇਸ਼ ਕੀਤੇ ਜਾਣ। ਸੁਣਵਾਈ ਦੌਰਾਨ ਅਦਾਲਤ ਨੇ ਐਡ-ਹਾਕ ਡਬਲਯੂ.ਐੱਫ.ਆਈ. ਕਮੇਟੀ ਵੱਲੋਂ ਪੇਸ਼ ਹੋਏ ਵਕੀਲ ਨੂੰ ਇਹ ਦੱਸਣ ਲਈ ਕਿਹਾ ਕਿ ਫੋਗਾਟ ਅਤੇ ਪੂਨੀਆ ਦੇ ਚੰਗੇ ਖਿਡਾਰੀ ਹੋਣ ਤੋਂ ਇਲਾਵਾ ਚੋਣ ਦਾ ਆਧਾਰ ਕੀ ਸੀ, ਕਿਉਂਕਿ ਖਿਡਾਰੀਆਂ ਦਾ "ਪੂਰਾ ਮਾਮਲਾ" ਇਹੀ ਹੈ ਕਿ "ਕੋਈ ਟਰਾਇਲ' ਜ਼ਰੂਰ ਹੋਣਾ ਚਾਹੀਦਾ ਹੈ। ਅਦਾਲਤ ਨੇ ਕਿਹਾ, "ਪਟੀਸ਼ਨਕਰਤਾਵਾਂ ਨੇ ਉਨ੍ਹਾਂ 2 ਪਹਿਲਵਾਨਾਂ ਦੀ ਯੋਗਤਾ 'ਤੇ ਕੋਈ ਸ਼ੱਕ ਨਹੀਂ ਕੀਤਾ, ਜਿਨ੍ਹਾਂ ਨੂੰ ਤੁਸੀਂ ਦੇਸ਼ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਹੈ... ਪਰ ਉਹ ਕਹਿ ਰਹੇ ਹਨ ਕਿ ਪਿਛਲੀ ਕਾਰਗੁਜ਼ਾਰੀ ਉਨ੍ਹਾਂ ਦੀ ਚੋਣ ਦਾ ਇਕਮਾਤਰ ਆਧਾਰ ਨਹੀਂ ਹੋ ਸਕਦੀ।" ਅਦਾਲਤ ਨੇ ਕਿਹਾ, "ਉਹ ਚੰਗੇ ਖਿਡਾਰੀ ਹਨ, ਇਸ ਤੱਥ ਤੋਂ ਇਲਾਵਾ ਕਿ ਉਨ੍ਹਾਂ ਦੀ ਚੋਣ ਦਾ ਆਧਾਰ ਕੀ ਹੈ? ਕੀ ਤੁਸੀਂ ਕਿਸੇ ਚੋਣ ਪ੍ਰਕਿਰਿਆ ਦਾ ਪਾਲਣ ਕੀਤਾ ਹੈ?

ਇਹ ਵੀ ਪੜ੍ਹੋ: ਕ੍ਰਿਕਟਰ ਭੱਜੀ ਨੇ ਧੁੱਸੀ ਬੰਨ੍ਹ ਦਾ ਕੀਤਾ ਦੌਰਾ ਤੇ ਚੁੱਕੇ ਬੋਰੇ, ਕਿਹਾ- ਹੜ੍ਹਾਂ ਨੂੰ ਸਿਆਸੀ ਮੁੱਦਾ ਨਾ ਬਣਾਇਆ ਜਾਵੇ

ਕੇਂਦਰ ਵੱਲੋਂ ਪੇਸ਼ ਹੋਏ ਐਡੀਸ਼ਨਲ ਸਾਲਿਸਟਰ ਜਨਰਲ ਚੇਤਨ ਸ਼ਰਮਾ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਚੋਣ ਨੀਤੀ ਖੁਦ ਕੁਝ ਨਿਸ਼ਚਿਤ ਸ਼੍ਰੇਣੀ ਦੇ ਖਿਡਾਰੀਆਂ ਨੂੰ ਛੋਟ ਦਿੰਦੀ ਹੈ। WFI ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਸਾਰੇ ਭਾਰ ਵਰਗਾਂ ਵਿੱਚ ਚੋਣ ਟਰਾਇਲ ਜ਼ਰੂਰੀ ਹਨ। ਹਾਲਾਂਕਿ, ਚੋਣ ਕਮੇਟੀ ਕੋਲ ਮੁੱਖ ਕੋਚ/ਵਿਦੇਸ਼ੀ ਮਾਹਿਰ ਦੀ ਸਿਫ਼ਾਰਸ਼ ਦੇ ਆਧਾਰ 'ਤੇ ਬਿਨਾਂ ਟਰਾਇਲ ਦੇ ਓਲੰਪਿਕ/ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂਆਂ ਵਰਗੇ ਉੱਘੇ ਖਿਡਾਰੀਆਂ ਨੂੰ ਚੁਣਨ ਦਾ ਵਿਸ਼ੇਸ਼ ਅਧਿਕਾਰ ਹੋਵੇਗਾ। ਪਟੀਸ਼ਨਕਰਤਾਵਾਂ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਫੋਗਾਟ ਅਤੇ ਪੂਨੀਆ ਦੀ ਚੋਣ ਛੋਟ ਨੀਤੀ ਦੇ ਮੁਤਾਬਕ ਨਹੀਂ ਸੀ। ਫੋਗਾਟ (53 ਕਿਲੋਗ੍ਰਾਮ) ਅਤੇ ਪੂਨੀਆ (65 ਕਿਲੋਗ੍ਰਾਮ) ਨੂੰ ਮੰਗਲਵਾਰ ਨੂੰ ਭਾਰਤੀ ਓਲੰਪਿਕ ਸੰਘ ਦੀ ਐਡ-ਹਾਕ ਕਮੇਟੀ ਨੇ ਏਸ਼ੀਆਈ ਖੇਡਾਂ ਲਈ ਸਿੱਧੀ ਐਂਟਰੀ ਦਿੱਤੀ ਸੀ, ਜਦਕਿ ਹੋਰ ਪਹਿਲਵਾਨਾਂ ਨੂੰ 22 ਅਤੇ 23 ਜੁਲਾਈ ਨੂੰ ਹੋਣ ਵਾਲੇ ਚੋਣ ਟਰਾਇਲਾਂ ਰਾਹੀਂ ਭਾਰਤੀ ਟੀਮ 'ਚ ਆਪਣੀ ਜਗ੍ਹਾ ਪੱਕੀ ਕਰਨੀ ਪਵੇਗੀ। ਪੰਘਾਲ ਅਤੇ ਕਲਕਲ ਨੇ ਛੋਟ ਨੂੰ ਚੁਣੌਤੀ ਦਿੱਤੀ ਹੈ ਅਤੇ ਨਿਰਪੱਖ ਚੋਣ ਪ੍ਰਕਿਰਿਆ ਦੀ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ: 7 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਨੇ ਵਧਾਇਆ ਮਾਣ, ਬ੍ਰਿਟੇਨ 'ਚ 'Points of Light Award' ਨਾਲ ਸਨਮਾਨਿਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News