ਫੇਫੜਿਆਂ ਦੀ ਭੇਤਭਰੀ ਬੀਮਾਰੀ ਨਾਲ ਜੂਝ ਰਿਹੈ ਹੇਸਟਿੰਗਸ
Monday, Oct 15, 2018 - 01:05 AM (IST)

ਸਿਡਨੀ— ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜਾਨ ਹੇਸਟਿੰਗਸ ਨੇ ਕਿਹਾ ਹੈ ਕਿ ਉਸ ਦਾ ਕ੍ਰਿਕਟ ਕਰੀਅਰ ਖਤਮ ਹੋ ਸਕਦਾ ਹੈ ਕਿਉਂਕਿ ਉਹ ਫੇਫੜਿਆਂ ਦੀ ਭੇਤਭਰੀ ਬੀਮਾਰੀ ਨਾਲ ਜੂਝ ਰਿਹਾ ਹੈ ਤੇ ਜਦੋਂ ਵੀ ਉਹ ਗੇਂਦਬਾਜ਼ੀ ਕਰਦਾ ਹੈ ਤਾਂ ਉਸ ਦੇ ਮੂੰਹ ਵਿਚੋਂ ਖੰਘ ਦੇ ਨਾਲ ਖੂਨ ਵਗਦਾ ਹੈ। ਕ੍ਰਿਕਟ ਦੇ ਤਿੰਨਾਂ ਸਵਰੂਪਾਂ ਵਿਚ ਆਸਟਰੇਲੀਆ ਦੀ ਪ੍ਰਤੀਨਿਧਤਾ ਕਰ ਚੁੱਕੇ ਇਸ 32 ਸਾਲਾ ਆਲਰਾਊਂਡਰ ਨੇ ਬਿੱਗ ਬੈਸ਼ ਲੀਗ ਵਿਚ ਸਿਡਨੀ ਥੰਡਰਸ ਵਲੋਂ ਖੇਡਣਾ ਸੀ ਪਰ ਉਸ ਨੇ ਕਿਹਾ ਕਿ ਸਥਿਤੀ ਲਗਾਤਾਰ ਵਿਗੜ ਰਹੀ ਹੈ।