ਹੁਣ ਹਸੀਨ ਨੇ ਲਿਆ ਯੂ-ਟਰਨ, ਸ਼ੰਮੀ ਨੇ ਪੁਲਸ ਨੂੰ ਭੇਜੇ ਕਾਗਜ਼
Thursday, Mar 22, 2018 - 02:30 AM (IST)

ਅਮਰੋਹਾ— ਸ਼ੰਮੀ-ਜਹਾਂ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਹੁਣ ਹਸੀਨ ਜਹਾਂ ਯੂ-ਟਰਨ ਲੈਂਦੇ ਹੋਏ ਗੱਲਬਾਤ ਲਈ ਤਿਆਰ ਹੋ ਗਈ ਹੈ। ਪਤਨੀ ਹਸੀਨ ਜਹਾਂ ਵੱਲੋਂ ਲਾਏ ਗਏ ਗੰਭੀਰ ਦੋਸ਼ਾਂ ਨਾਲ ਘਿਰਿਆ ਕ੍ਰਿਕਟਰ ਮੁਹੰਮਦ ਸ਼ੰਮੀ ਹੁਣ ਖੁਦ ਤੇ ਆਪਣੇ ਪਰਿਵਾਰ ਦੇ ਬਚਾਅ ਵਿਚ ਲੱਗ ਗਿਆ ਹੈ। ਸ਼ੰਮੀ ਨੇ ਆਪਣੇ ਭਰਾ ਸੀਬ ਦੀ ਬੇਗੁਨਾਹੀ ਦੇ ਸਬੂਤ ਕੋਲਕਾਤਾ ਪੁਲਸ ਨੂੰ ਭੇਜੇ ਹਨ। ਉਥੇ ਹੀ ਦੂਸਰੇ ਪਾਸੇ ਹਸੀਨ ਨੇ ਵੀ ਪਟਲੀ ਮਾਰਦੇ ਹੋਏ ਕਿਹਾ ਹੈ ਕਿ ਜੇਕਰ ਸ਼ੰਮੀ ਮੁਆਫੀ ਮੰਗੇ ਤਾਂ ਬੇਟੀ ਖਾਤਿਰ ਉਹ ਗੱਲ ਕਰਨ ਲਈ ਤਿਆਰ ਹੈ। ਹਸੀਨ ਨੇ ਜਿਸ ਤਰ੍ਹਾਂ ਆਪਣੇ ਬਿਆਨ ਨੂੰ ਬਦਲਿਆ ਹੈ, ਹੁਣ ਕਈ ਤਰ੍ਹਾਂ ਦੇ ਸੁਆਲ ਉੱਠਣ ਲੱਗੇ ਹਨ।
ਇਸ ਸਬੰਧੀ ਸ਼ੰਮੀ ਨੇ ਦੱਸਿਆ ਕਿ ਉਸ ਕੋਲ ਕੁਝ ਸਬੂਤ ਹਨ, ਜਿਨ੍ਹਾਂ ਦੀ ਇਕ ਫੋਟੋ ਕਾਪੀ ਕੋਲਕਾਤਾ ਪੁਲਸ ਨੂੰ ਭੇਜੀ ਗਈ ਹੈ। ਇਨ੍ਹਾਂ ਸਬੂਤਾਂ ਨੂੰ ਜਬਰ-ਜ਼ਨਾਹ ਮਾਮਲੇ ਦੀ ਜਾਂਚ ਵਿਚ ਸ਼ਾਮਲ ਕੀਤੇ ਜਾਣ ਦੀ ਬੇਨਤੀ ਕੀਤੀ ਗਈ ਹੈ।