ਹਸੀਨ ਜਹਾਂ ਨੇ ਕੀਤਾ ''ਯੇ ਦੂਰੀਆਂ, ਮਜ਼ਬੂਰੀਆਂ'' ਗਾਣੇ ''ਤੇ ਡਾਂਸ, ਫੈਂਸ ਨੇ ਪੁੱਛਿਆ- ਕਿਉਂ ਯਾਦ ਆ ਰਹੀ ਹੈ

6/26/2020 8:15:36 PM

ਨਵੀਂ ਦਿੱਲੀ- ਮੁਹੰਮਦ ਸ਼ਮੀ ਨਾਲ ਘਰੇਲੂ ਵਿਵਾਦ ਤੋਂ ਬਾਅਦ ਚਰਚਾ 'ਚ ਆਈ ਹਸੀਨ ਜਹਾਂ ਇਸ ਸਮੇਂ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਹੈ। ਕਦੇ ਆਈ. ਪੀ. ਐੱਲ. 'ਚ ਚੀਅਰਲੀਡਰਸ ਰਹੀ ਹਸੀਨ ਜਹਾਂ ਨੇ ਸ਼ਮੀ ਨਾਲ ਵਿਵਾਦ ਤੋਂ ਬਾਅਦ ਹੁਣ ਮਾਡਲਿੰਗ ਵੀ ਸ਼ੁਰੂ ਕਰ ਦਿੱਤੀ ਹੈ। ਹਸੀਨ ਨੇ ਪਿਛਲੇ ਕੁਝ ਸਮੇਂ 'ਚ ਆਪਣਾ ਬਹੁਤ ਭਾਰ ਘੱਟ ਕਰ ਲਿਆ ਹੈ। ਇਸ ਦੌਰਾਨ ਹਸੀਨ ਜਹਾਂ ਡਾਂਸ ਕਰਨ ਦਾ ਸ਼ੌਕ ਸੋਸ਼ਲ ਮੀਡੀਆ 'ਤੇ ਪੂਰਾ ਕਰ ਰਹੀ ਹੈ। ਬੀਤੇ ਦਿਨ ਹੀਸਨ ਨੇ ਇਕ ਬਾਲੀਵੁੱਡ ਗਾਣੇ 'ਤੇ ਡਾਂਸ ਦੀ ਇਕ ਕਲਿੱਪ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਗਾਣੇ ਦੇ ਬੋਲ ਕੁਝ ਅਜਿਹੇ ਸੀ ਕਿ ਫੈਂਸ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

PunjabKesari

PunjabKesari
ਦਰਅਸਲ ਹਸੀਨ ਜਹਾਂ ਨੇ ਜਿਸ ਗਾਣੇ 'ਤੇ ਡਾਂਸ ਕੀਤਾ ਸੀ। ਉਸ ਫਿਲਮ ਦਾ ਨਾਂ ਹੈ ਗੁਪਤ। ਜਦਕਿ ਗੀਤ ਦਾ ਨਾਮ ਹੈ- 'ਯੇ ਦੁਨੀਆ, ਮਜ਼ਬੂਰੀਆਂ'। ਹਸੀਨ ਨੇ ਜਿਵੇਂ ਹੀ ਇਸ ਗੀਤ 'ਤੇ ਡਾਂਸ ਕੀਤਾ, ਫੈਂਸ ਨੇ ਉਸ ਨੂੰ ਸ਼ਮੀ ਦੇ ਨਾਲ ਜੋੜ ਕੇ ਹਸੀਨ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਕਈਆਂ ਨੇ ਲਿਖਿਆ- ਕੀ ਤੁਹਾਨੂੰ ਉਸਦੀ ਯਾਦ ਆ ਰਹੀ ਹੈ।

 
 
 
 
 
 
 
 
 
 
 
 
 
 

Just like hot 😃😃 #hasinjahan #hasinjahanentertainment #hasinjahanfun #hasinjahanfam #starhasinjahan #mirchihasinjahan

A post shared by hasin jahan (@hasinjahanofficial) on Jun 23, 2020 at 7:56am PDT


ਵੈਬ ਸੀਰੀਜ਼ 'ਚ ਕੰਮ ਕਰ ਸਕਦੀ ਹੈ ਹਸੀਨ ਜਹਾਂ

PunjabKesari
ਹਸੀਨ ਜਹਾਂ ਨੇ ਬੀਤੇ ਦਿਨੀਂ ਬੈਕਲੇਸ ਪੋਜ਼ ਦੇ ਕੇ ਆਪਣੇ ਸਾਰੇ ਫੈਂਸ ਨੂੰ ਹੈਰਾਨ ਕਰ ਦਿੱਤਾ ਸੀ। ਦਰਅਸਲ, ਹਸੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟਰ ਸ਼ੇਅਰ ਕੀਤਾ ਸੀ, ਜਿਸ 'ਚ ਸ਼ਮੀ ਨਾਲ ਮਿਲਦਾ ਜੁਲਦਾ ਇਕ ਮਾਡਲ ਉਸਦੇ ਨਾਲ ਸੀ। ਵੱਡੀ ਗੱਲ ਇਹ ਸੀ ਕਿ ਇਸ 'ਚ ਹਸੀਨ ਬੈਕਲੇਸ ਸੀ। ਇਸ ਪੋਸਟ ਦੇ ਨਾਲ ਹੀ ਹਸੀਨ ਨੇ ਲਿਖਿਆ ਸੀ- ਕੱਲ ਤੂੰ ਕੁਝ ਨਹੀਂ ਸੀ ਤਾਂ ਮੈਂ ਪਾਕ ਸੀ। ਅੱਜ ਤੂੰ ਕੁਝ ਬਣ ਗਿਆ ਤਾਂ ਮੈਂ ਨਾਪਾਕ ਹੋ ਗਈ। ਝੂਠ ਬੁਰਖਾ ਪਾ ਕੇ ਬੇਪਰਦਾ ਸੱਚ ਨੂੰ ਮਿਟਾ ਨਹੀਂ ਸਕਦਾ। ਮਗਰਮੱਛ ਦੇ ਹੰਝੂ ਕੁਝ ਹੀ ਦਿਨਾਂ ਦਾ ਸਹਾਰਾ ਹੁੰਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Content Editor Gurdeep Singh