ਵਲੌਗਰ ਗੋਪੀ ਸ਼ੋਕਰ ਦੇ ਭਰਾ ਮਨੀ ਸ਼ੋਕਰ ਨੇ ਸਬ-ਇੰਸਪੈਕਟਰ 'ਤੇ ਚਲਾਈਆਂ ਗੋਲੀਆਂ, ਪੁਲਸ ਨੇ ਕੀਤਾ ਗ੍ਰਿਫਤਾਰ

Sunday, Sep 20, 2026 - 12:55 PM (IST)

ਵਲੌਗਰ ਗੋਪੀ ਸ਼ੋਕਰ ਦੇ ਭਰਾ ਮਨੀ ਸ਼ੋਕਰ ਨੇ ਸਬ-ਇੰਸਪੈਕਟਰ 'ਤੇ ਚਲਾਈਆਂ ਗੋਲੀਆਂ, ਪੁਲਸ ਨੇ ਕੀਤਾ ਗ੍ਰਿਫਤਾਰ

ਜਲੰਧਰ (ਮਹੇਸ਼)- ਵਲੌਗਰ ਗੋਪੀ ਸ਼ੋਕਰ ਦੇ ਭਰਾ ਮਨੀ ਸ਼ੋਕਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਮਨੀ ਸ਼ੋਕਰ ਨੂੰ  ਜੰਡਿਆਲਾ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਨਰਿੰਦਰ ਮੋਹਨ 'ਤੋ ਗੋਲੀਆਂ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ। ਏ. ਸੀ. ਪੀ. ਜਲੰਧਰ ਕੈਂਟ ਕੁਲਵਿੰਦਰ ਸਿੰਘ ਵਿਰਕ ਮੁਕਾਬਕ ਕਮਿਸ਼ਨਰੇਟ ਪੁਲਸ ਜਲੰਧਰ ਦੇ ਥਾਣਾ ਸਦਰ ਜਮਸ਼ੇਰ ਦੀ ਜੰਡਿਆਲਾ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਨਰਿੰਦਰ ਮੋਹਨ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਜਲੰਧਰ ਮੋੜ ਜੰਡਿਆਲਾ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ।

ਇਹ ਵੀ ਪੜ੍ਹੋ: 40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੇਗੀ ਮਸ਼ਹੂਰ ਅਦਾਕਾਰਾ ! ਦਿੱਤਾ ਵੱਡਾ ਬਿਆਨ

ਇਸੇ ਦੌਰਾਨ ਐੱਸ. ਆਈ. ਨਰਿੰਦਰ ਮੋਹਨ ਨੇ ਫਗਵਾੜਾ ਸਾਈਡ ਤੋਂ ਆ ਰਹੀ ਕਾਲੇ ਰੰਗ ਦੀ ਗੱਡੀ ਨੰਬਰ ਪੀ ਬੀ 08 ਜੀ ਬੀ-1101 ਮਾਰਕਾ ਸਕਾਰਪੀਓ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ। ਗੱਡੀ ਵਿਚ 2 ਵਿਅਕਤੀ ਸਵਾਰ ਸਨ। ਸਰਦਾਰ ਨੌਜਵਾਨ ਗੱਡੀ ਚਲਾ ਰਿਹਾ ਸੀ ਅਤੇ ਇਕ ਮੋਨਾ ਨੌਜਵਾਨ ਨਾਲ ਵਾਲੀ ਸੀਟ ’ਤੇ ਬੈਠਾ ਹੋਇਆ ਸੀ। ਜੰਡਿਆਲਾ ਚੌਕੀ ਦੇ ਇੰਚਾਰਜ ਨੇ ਉਨ੍ਹਾਂ ਨੂੰ ਗੱਡੀ ਚੈੱਕ ਕਰਵਾਉਣ ਲਈ ਕਿਹਾ ਅਤੇ ਡਰਾਈਵਰ ਸੀਟ ’ਤੇ ਬੈਠੇ ਸਰਦਾਰ ਨੌਜਵਾਨ ਨੂੰ ਆਪਣਾ ਡਰਾਈਵਿੰਗ ਲਾਇਸੈਂਸ ਦਿਖਾਉਣ ਲਈ ਕਿਹਾ, ਜਿਸ ’ਤੇ ਉਸ ਨੇ ਕਿਹਾ ਕਿ ਡਰਾਈਵਿੰਗ ਲਾਇਸੈਂਸ ਨਹੀਂ ਹੈ। 

ਇਹ ਵੀ ਪੜ੍ਹੋ: "ਕਿਸੇ ਨੂੰ ਨੀਵਾਂ ਦਿਖਾ ਕੇ..!" ਕੈਟਰੀਨਾ ਕੈਫ਼ ਨੂੰ ਟ੍ਰੋਲ ਕਰਨ ਵਾਲਿਆਂ 'ਤੇ ਭੜਕੇ ਸਲਮਾਨ ਖਾਨ

ਫਿਰ ਨਾਲ ਬੈਠੇ ਨੌਜਵਾਨ ਨੂੰ ਆਪਣੀ ਆਈ. ਡੀ. ਦਿਖਾਉਣ ਲਈ ਕਿਹਾ ਤਾਂ ਉਸ ਨੇ ਆਪਣੇ ਸੱਜੇ ਹੱਥ ਨਾਲ ਸੱਜੇ ਪਾਸੇ ਡੱਬ ਵਿਚ ਲਾਇਆ ਪਿਸਤੌਲ ਕੱਢ ਲਿਆ ਅਤੇ ਐੱਸ. ਆਈ. ਨਰਿੰਦਰ ਮੋਹਨ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਉੱਪਰ ਫਾਇਰ ਕਰਨ ਲੱਗਾ। ਚੌਕੀ ਇੰਚਾਰਜ ਨੇ ਉਸ ਦੇ ਸੱਜੇ ਪਾਸੇ ਵਾਲੇ ਡੌਲੇ ਨੂੰ ਫੜ ਕੇ ਪਾਸੇ ਕਰ ਦਿੱਤਾ। ਉਸ ਨੇ ਆਪਣੇ ਪਿਸਤੌਲ ਨਾਲ 2 ਰੌਂਦ ਫਾਇਰ ਕਰ ਦਿੱਤੇ, ਜੋ ਕਿ ਸਾਹਮਣੇ ਰਾਹੁਲ ਰਾਜ ਸਪੈਸ਼ਲ ਨਾਨ ਢਾਬੇ ਦੀ ਕੰਧ ’ਤੇ ਲੱਗੇ।

ਇਹ ਵੀ ਪੜ੍ਹੋ: ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

ਏ. ਸੀ. ਪੀ. ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਚੌਕੀ ਇੰਚਾਰਜ ਨਰਿੰਦਰ ਮੋਹਨ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਫਾਇਰਿੰਗ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ, ਜਿਸ ਮਗਰੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਯੂਟਿਊਬਰ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ੌਕਰ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਅੱਟੀ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ, ਜਦਕਿ ਡਰਾਈਵਰ ਸੀਟ ’ਤੇ ਬੈਠੇ ਸਰਦਾਰ ਨੌਜਵਾਨ ਦੀ ਪਛਾਣ ਦਿਲਪ੍ਰੀਤ ਸਿੰਘ ਪੁੱਤਰ ਗੁਰਨੇਕ ਸਿੰਘ ਵਾਸੀ ਪਿੰਡ ਧਰਮ ਸਿੰਘ ਵਾਲਾ, ਥਾਣਾ ਫਤਿਹਗੜ੍ਹ ਪੰਜਤੂਰ, ਜ਼ਿਲ੍ਹਾ ਮੋਗਾ ਵਜੋਂ ਹੋਈ।

ਇਹ ਵੀ ਪੜ੍ਹੋ: ਕੇਂਦਰ ਨੇ ਕੀਤਾ ਫ਼ਿਲਮ ਸੈਂਸਰ ਬੋਰਡ ਦਾ ਗਠਨ ! ਪ੍ਰਿਟੀ ਜ਼ਿੰਟਾ, ਸੁਨੀਲ ਸ਼ੈੱਟੀ ਤੇ ਹੰਸਰਾਜ ਸਣੇ ਕਈ ਦਿੱਗਜਾਂ ਦੇ ਨਾਂ ਸ਼ਾਮਲ

ਪਿਸਤੌਲ ਰੱਖਣ ਸਬੰਧੀ ਦੋਵੇਂ ਨੌਜਵਾਨ ਅਸਲਾ ਲਾਇਸੈਂਸ ਪੇਸ਼ ਨਹੀਂ ਕਰ ਸਕੇ। ਪਿਸਤੌਲ ਦੀ ਚੈਕਿੰਗ ਕਰਨ ’ਤੇ ਉਸ ’ਤੇ ਮਾਰਕਾ ਗਲੌਕ 19 ਜੇਨ 4 ਆਸਟਰੀਆ 9/19 ਲਿਖਿਆ ਹੋਇਆ ਸੀ, ਜਿਸ ਦਾ ਮੈਗਜ਼ੀਨ ਕੱਢ ਕੇ ਚੈੱਕ ਕੀਤਾ ਤਾਂ ਉਸ ਵਿਚੋਂ ਤਿੰਨ ਜ਼ਿੰਦਾ ਰੌਂਦ ਅਤੇ 2 ਚੱਲੇ ਹੋਏ ਖੋਲ ਬਰਾਮਦ ਹੋਏ। ਦੋਵਾਂ ਨੌਜਵਾਨਾਂ ਖ਼ਿਲਾਫ਼ ਥਾਣਾ ਸਦਰ ਜਮਸ਼ੇਰ ਵਿਚ ਅੰਡਰ ਸੈਕਸ਼ਨ 105 ਅਤੇ ਅਸਲਾ ਐਕਟ ਤਹਿਤ 367 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਪਿਸਤੌਲ, ਰੌਂਦ ਅਤੇ ਗੱਡੀ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 1 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News