ਜਲੰਧਰ ਤੋਂ ਵੱਡੀ ਖ਼ਬਰ: ਜਣੇਪੇ ਲਈ ਹਸਪਤਾਲ ਆਈ ਗਰਭਵਤੀ ਔਰਤ ਤੇ ਜਵਾਕ ਦੀ ਮੌਤ, ਪਰਿਵਾਰ ਨੇ ਕੀਤਾ ਹੰਗਾਮਾ
Friday, Sep 25, 2026 - 08:02 AM (IST)
ਜਲੰਧਰ (ਮਹੇਸ਼) - ਡਿਲਿਵਰੀ ਲਈ ਜਲੰਧਰ ਕੈਂਟ ਦੇ ਮੁਹੱਲਾ ਨੰਬਰ-4 ’ਚ ਸਥਿਤ ਡਾਕਟਰ ਸ਼ਾਲਿਨੀ ਦੇ ਹਸਪਤਾਲ ’ਚ ਆਈ ਗਰਭਵਤੀ ਔਰਤ ਅਤੇ ਉਸ ਦੇ ਬੱਚੇ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਗੁੱਸੇ ’ਚ ਆਏ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਹੰਗਾਮਾ ਕਰ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੀ ਪਛਾਣ 35 ਸਾਲਾ ਰਿੰਪੀ ਪਤਨੀ ਸੁਖਜੀਤ ਨਿਵਾਸੀ ਪਿੰਡ ਧੀਣਾ ਥਾਣਾ ਸਦਰ ਜਮਸ਼ੇਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਸ਼ਰਾਬ ਲਈ ਪੁੱਤ ਨੂੰ ਨਹੀਂ ਦਿੱਤੇ 60 ਰੁਪਏ...! ਕੁਹਾੜੀ ਮਾਰ ਕਰ 'ਤਾ ਮਾਂ ਦਾ ਕਤਲ, UP 'ਚ ਵੱਡੀ ਵਾਰਦਾਤ
ਇਸ ਮਾਮਲੇ ਦੇ ਸਬੰਧ ਵਿਚ ਪਰਿਵਾਰ ਦੇ ਮੈਂਬਰ ਰਾਕੇਸ਼ ਕੁਮਾਰ ਧੀਣਾ ਨੇ ਦੱਸਿਆ ਕਿ ਰਿੰਪੀ 9 ਮਹੀਨੇ ਦੀ ਗਰਭਵਤੀ ਸੀ ਅਤੇ 9 ਮਹੀਨੇ ਤੋਂ ਹੀ ਉਸ ਦਾ ਇਲਾਜ ਉਕਤ ਹਸਪਤਾਲ ’ਚ ਚੱਲ ਰਿਹਾ ਸੀ। ਅੱਜ ਉਸ ਦੀ ਡਿਲਿਵਰੀ ਦਾ ਸਮਾਂ ਸੀ, ਜਿਸ ਦੇ ਚੱਲਦਿਆਂ ਪਰਿਵਾਰ ਦੇ ਲੋਕ ਉਸ ਨੂੰ ਸ਼ਾਮ ਸਾਢੇ ਤਿੰਨ ਵਜੇ ਹਸਪਤਾਲ ਲੈ ਆਏ। ਚੈੱਕਅਪ ਕਰਨ ਤੋਂ ਬਾਅਦ ਡਾਕਟਰ ਨੇ ਕਿਹਾ ਸੀ ਕਿ ਰਿੰਪੀ ਦਾ ਬੀ. ਪੀ., ਸ਼ੂਗਰ ਅਤੇ ਹਾਰਟ ਸਮੇਤ ਸਭ ਕੁਝ ਠੀਕ ਹੈ। ਸ਼ਾਮ 7 ਵਜੇ ਉਸ ਦੀ ਡਿਲਿਵਰੀ ਦਾ ਸਮਾਂ ਦਿੱਤਾ ਗਿਆ ਸੀ। 7 ਵਜੇ ਜਦੋਂ ਉਸ ਨੂੰ ਡਿਲਿਵਰੀ ਲਈ ਲੈ ਕੇ ਗਏ ਤਾਂ ਉਸ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਐਂਬੂਲੈਂਸ ’ਚ ਉਸ ਨੂੰ ਜੌਹਲ ਹਸਪਤਾਲ ਭੇਜ ਦਿੱਤਾ ਗਿਆ ਅਤੇ ਸਟਾਫ਼ ਵੀ ਉਸ ਦੇ ਨਾਲ ਗਿਆ ਸੀ।
ਇਹ ਵੀ ਪੜ੍ਹੋ : ਸ਼ਰਾਬੀਆਂ ਦੀ ਹੋਈ ਬੱਲੇ-ਬੱਲੇ ! ਦਾਰੂ ਦੀਆਂ ਖ਼ਾਲੀ ਬੋਤਲਾਂ ਖ਼ਰੀਦੇਗੀ ਸਰਕਾਰ, CM ਵਿਜੇ ਨੇ ਕੀਤਾ ਐਲਾਨ
ਜੌਹਲ ਹਸਪਤਾਲ ਪਹੁੰਚਦਿਆਂ ਹੀ ਡਾਕਟਰਾਂ ਨੇ ਗਰਭਵਤੀ ਔਰਤ ਨੂੰ ਮ੍ਰਿਤਕ ਕਰਾਰ ਦਿੰਦਿਆਂ ਉਸ ਨੂੰ ਵਾਪਸ ਕੈਂਟ ਸਥਿਤ ਹਸਪਤਾਲ ਭੇਜ ਦਿੱਤਾ। ਐਂਬੂਲੈਂਸ ਤੋਂ ਔਰਤ ਨੂੰ ਉਤਾਰਿਆ ਵੀ ਨਹੀਂ ਗਿਆ ਸੀ ਕਿ ਉਸ ਦੇ ਨਾਲ ਗਿਆ ਸਟਾਫ਼ ਅਚਾਨਕ ਉੱਥੋਂ ਗਾਇਬ ਹੋ ਗਿਆ। ਡਾਕਟਰ ਵੀ ਕਿਤੇ ਦਿਖਾਈ ਨਹੀਂ ਦੇ ਰਹੀ ਸੀ, ਜਿਸ ਤੋਂ ਬਾਅਦ ਮ੍ਰਿਤਕ ਰਿੰਪੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਹੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੀੜਤ ਪਰਿਵਾਰ ਵਲੋਂ ਦੋਸ਼ ਲਾਇਆ ਗਿਆ ਕਿ ਰਿੰਪੀ ਦੀ ਮੌਤ ਹਸਪਤਾਲ ਦੀ ਲਾਪ੍ਰਵਾਹੀ ਕਾਰਨ ਹੋਈ ਹੈ।
ਇਹ ਵੀ ਪੜ੍ਹੋ : ਗ੍ਰੇਟਰ ਨੋਇਡਾ 'ਚ ਚੱਲਦੀ ਡਬਲ-ਡੈਕਰ ਬੱਸ ਨੂੰ ਲੱਗੀ ਭਿਆਨਕ ਅੱਗ, 9 ਯਾਤਰੀਆਂ ਦੀ ਮੌਤ
ਭੜਕੇ ਹੋਏ ਪਰਿਵਾਰਕ ਮੈਂਬਰਾਂ ਨੂੰ ਦੇਖਦਿਆਂ ਥਾਣਾ ਜਲੰਧਰ ਕੈਂਟ ਦੀ ਪੁਲਸ ਔਰਤ ਪੁਲਸ ਅਧਿਕਾਰੀ ਐੱਸ. ਐੱਚ. ਓ. ਰਜਵੰਤ ਕੌਰ ਨਾਲ ਮੌਕੇ ’ਤੇ ਪਹੁੰਚੀ ਅਤੇ ਡਾਕਟਰ ਨੂੰ ਆਪਣੇ ਨਾਲ ਥਾਣੇ ਲੈ ਗਈ। ਔਰਤ ਦੀ ਮ੍ਰਿਤਕ ਦੇਹ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਇਸ ਸਬੰਧੀ ਬਣਦੀ ਕਾਰਵਾਈ ਕਰਦਿਆਂ ਮ੍ਰਿਤਕ ਔਰਤ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ ਵਲੋਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
