ਮੋਬਾਈਲ ਦੀ ਕਿਸ਼ਤ ਨਾ ਭਰਨ ''ਤੇ ਲਾਕ ਕੀਤਾ ਫੋਨ: ਗਾਹਕ ਨੇ ਦੁਕਾਨ ''ਤੇ ਬੋਲਿਆ ਧਾਵਾ, 50 ਹਜ਼ਾਰ ਤੇ ਲੈਪਟਾਪ ਲੁੱਟਿਆ
Saturday, Sep 12, 2026 - 03:32 AM (IST)
ਲੁਧਿਆਣਾ (ਰਾਜ) : ਢੰਡਾਰੀ ਖੁਰਦ ਸਥਿਤ ਪ੍ਰੇਮ ਨਗਰ ਇਲਾਕੇ ਵਿਚ ਫਾਈਨਾਂਸ ’ਤੇ ਲਏ ਮੋਬਾਈਲ ਦੀ ਕਿਸ਼ਤ ਨਾ ਅਦਾ ਕਰਨ ’ਤੇ ਫੋਨ ਲਾਕ ਕਰਨ ਤੋਂ ਬੌਖਲਾਏ ਇਕ ਨੌਜਵਾਨ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਲੈਕਟ੍ਰਾਨਿਕਸ ਦੀ ਦੁਕਾਨ ’ਤੇ ਹਥਿਆਰਾਂ ਨਾਲ ਲੈਸ ਹੋ ਕੇ ਧਾਵਾ ਬੋਲ ਦਿੱਤਾ। ਮੁਲਜ਼ਮਾਂ ਨੇ ਨਾ ਸਿਰਫ ਦੁਕਾਨਦਾਰ ਦੇ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ, ਸਗੋਂ ਗੱਲੇ ਵਿਚ ਰੱਖੇ 50 ਹਜ਼ਾਰ ਰੁਪਏ ਦੀ ਨਕਦੀ, ਇਕ ਲੈਪਟਾਪ ਅਤੇ ਸਪੀਕਰ ਵੀ ਲੁੱਟ ਲਿਆ। ਇਸ ਤੋਂ ਬਾਅਦ ਹਮਲਾਵਰਾਂ ਨੇ ਦੁਕਾਨ ਦੇ ਬਾਹਰ ਖੜ੍ਹੇ ਹੋ ਕੇ ਇੱਟਾਂ-ਪੱਥਰਾਂ ਨਾਲ ਭਿਆਨਕ ਪਥਰਾਅ ਕਰਕੇ ਦੁਕਾਨ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਲੁਧਿਆਣਾ 'ਚ ਅੱਧੀ ਰਾਤੀਂ ਸਨਸਨੀਖੇਜ਼ ਵਾਰਦਾਤ, ਦੋ ਰਾਹਗੀਰਾਂ ਨੂੰ ਨੰਗੀਆਂ ਤਲਵਾਰਾਂ ਦਿਖਾ ਲੁੱਟਿਆ
ਪੁਲਸ ਨੇ ਪੀੜਤ ਦੁਕਾਨਦਾਰ ਮੁਸਕਾਨ ਦੇ ਬਿਆਨਾਂ ’ਤੇ ਮੁਲਜ਼ਮਾਂ ਸਮੀਰ ਖਾਨ, ਹੱਜੂ, ਅੰਜੁਮਨ ਬੌਬੀ ਅਤੇ ਉਨ੍ਹਾਂ ਦੇ 5-6 ਅਣਪਛਾਤੇ ਸਾਥੀਆਂ ਖਿਲਾਫ ਲੁੱਟ, ਦੁਕਾਨ ਵਿਚ ਜਬਰੀ ਦਾਖਲ ਹੋਣ, ਭੰਨਤੋੜ ਕਰਨ ਅਤੇ ਜਾਨਲੇਵਾ ਹਮਲਾ ਕਰਨ ਦਾ ਕੇਸ ਦਰਜ ਕਰ ਲਿਆ ਹੈ। ਪੁਲਸ ਦੀਆਂ ਟੀਮਾਂ ਮੁਲਜ਼ਮਾਂ ਦੇ ਸੰਭਾਵਿਤ ਟਿਕਾਣਿਆਂ ’ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਦੁਕਾਨਦਾਰ ਮੁਸਕਾਨ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਢੰਡਾਰੀ ਖੁਰਦ ਦੇ ਪ੍ਰੇਮ ਨਗਰ ਵਿਚ ਉਸ ਦੀ ਆਰ.ਐੱਨ. ਇਲੈਕਟ੍ਰਾਨਿਕਸ ਨਾਮ ਨਾਲ ਦੁਕਾਨ ਹੈ। 30 ਜੂਨ ਨੂੰ ਉਸ ਨੇ ਆਪਣੀ ਦੁਕਾਨ ਤੋਂ ਸਮੀਰ ਖਾਨ ਨਾਮ ਦੇ ਨੌਜਵਾਨ ਨੂੰ ਓੱਪੋ ਕੰਪਨੀ ਦਾ ਇਕ ਮੋਬਾਈਲ ਫੋਨ ਫਾਈਨਾਂਸ ਕਰਕੇ ਦਿੱਤਾ ਸੀ ਪਰ ਮੁਲਜ਼ਮ ਸਮੀਰ ਖਾਨ ਨੇ ਫੋਨ ਦੀਆਂ ਤੈਅ ਕਿਸ਼ਤਾਂ ਦਾ ਭੁਗਤਾਨ ਨਹੀਂ ਕੀਤਾ।
ਇਹ ਵੀ ਪੜ੍ਹੋ : 'ਅਸੀਂ ਕਦੇ ਨਹੀਂ ਝੁਕਾਂਗੇ': ਭਾਰਤ ਦੀ ਧਰਤੀ ਤੋਂ ਈਰਾਨ ਦੇ ਰਾਸ਼ਟਰਪਤੀ ਦਾ ਅਮਰੀਕਾ ਤੇ ਇਜ਼ਰਾਈਲ 'ਤੇ ਨਿਸ਼ਾਨਾ
ਦੁਕਾਨਦਾਰ ਨੇ ਨਿਯਮਾਂ ਤਹਿਤ ਉਸ ਦਾ ਮੋਬਾਈਲ ਫੋਨ ਸਿਸਟਮ ਤੋਂ ਲਾਕ ਕਰ ਦਿੱਤਾ। ਫੋਨ ਲਾਕ ਹੋਣ ਤੋਂ ਗੁੱਸੇ ਵਿਚ ਆਇਆ ਸਮੀਰ ਖਾਨ 8 ਸਤੰਬਰ ਨੂੰ ਆਪਣੇ ਸਾਥੀਆਂ ਦੇ ਨਾਲ ਬਦਲਾ ਲੈਣ ਦੀ ਨਿਯਮ ਨਾਲ ਪੁੱਜਾ। ਪੀੜਤ ਨੇ ਦੱਸਿਆ ਕਿ ਉਸ ਸਮੇਂ ਉਹ ਦੁਕਾਨ ’ਤੇ ਮੌਜੂਦ ਸੀ, ਉਸੇ ਸਮੇਂ 2 ਮੋਟਰਸਾਈਕਲਾਂ ਤੇ 1 ਸਕੂਟੀ ’ਤੇ ਸਵਾਰ ਹੋ ਕੇ ਸਮੀਰ ਖਾਨ, ਉਸ ਦਾ ਭਰਾ ਹੱਜੂ, ਅੰਜੁਮਨ ਬੌਬੀ ਅਤੇ ਉਨ੍ਹਾਂ ਦੇ ਨਾਲ 5 ਤੋਂ 6 ਅਣਪਛਾਤੇ ਨੌਜਵਾਨ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਉਥੇ ਪੁੱਜੇ। ਮੁਲਜ਼ਮਾਂ ਨੇ ਦੁਕਾਨ ਦੇ ਅੰਦਰ ਜਬਰੀ ਦਾਖਲ ਹੁੰਦੇ ਹੀ ਦੁਕਾਨਦਾਰ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਲੁੱਟਖੋਹ ਕਰਨ ਤੋਂ ਬਾਅਦ ਦੁਕਾਨ ’ਤੇ ਇੱਟਾਂ -ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ ਤੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਜ਼ਖਮੀ ਦੁਕਾਨਦਾਰ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ ਦਾ ਮੁਆਇਨਾ ਕਰਕੇ ਘਟਨਾ ਸਥਾਨ ਤੋਂ ਇੱਟਾਂ-ਪੱਥਰ ਅਤੇ ਸਬੂਤ ਜੁਟਾਏ ਅਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
