ਪਾਕਿ ਕ੍ਰਿਕਟਰ ਹਸਨ ਅਲੀ ਨੇ ਭਾਰਤ ਦੀ ਸ਼ਾਮਿਆ ਆਰਜ਼ੂ ਨਾਲ ਦੁਬਈ 'ਚ ਕੀਤਾ ਨਿਕਾਹ, ਵੇਖੇ ਤਸਵੀਰਾਂ

Wednesday, Aug 21, 2019 - 11:37 AM (IST)

ਪਾਕਿ ਕ੍ਰਿਕਟਰ ਹਸਨ ਅਲੀ ਨੇ ਭਾਰਤ ਦੀ ਸ਼ਾਮਿਆ ਆਰਜ਼ੂ ਨਾਲ ਦੁਬਈ 'ਚ ਕੀਤਾ ਨਿਕਾਹ, ਵੇਖੇ ਤਸਵੀਰਾਂ

ਸਪੋਰਸਟ ਡੈਸਕ— ਭਾਰਤ ਅਤੇ ਪਾਕਿਸਤਾਨ ਦੀ ਰਾਜਨੀਤੀ ਦੇ ਜ਼ਬਰਦਸਤ ਤਣਾਅ ਭਰੇ ਮਾਹੌਲ 'ਚ ਮੰਗਲਵਾਰ ਨੂੰ ਦੋਨਾਂ ਮੁਲਕਾਂ ਦੇ ਦੋ ਪਰਿਵਾਰਾਂ ਵਿਚਾਲੇ ਆਖਰਕਾਰ ਇਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੋ ਗਈ ਹੈ। ਪਾਕਿਸਤਾਨ ਕ੍ਰਿਕਟਰ ਹਸਨ ਅਲੀ ਭਾਰਤ ਦੀ ਸ਼ਾਮਿਆ ਆਰਜ਼ੂ ਨਾਲ ਨਿਕਾਹ ਕਰ ਕੇ ਇਕ ਨਵੇਂ ਰਿਸ਼ਤੇ ਨਾਲ ਜੁੜ ਗਏ ਹਨ।PunjabKesari
ਪਿਛਲੇ ਕਈ ਦਿਨਾਂ ਤੋਂ ਚੱਲਦੀਆਂ ਆ ਰਹੀਆਂ ਅਟਕਲਾਂ ਨੂੰ ਆਖਰਕਾਰ 20 ਅਗਸਤ ਨੂੰ ਹਸਨ ਅਲੀ ਅਤੇ ਸ਼ਾਮਿਆ ਆਰਜ਼ੂ ਨੇ ਹਮੇਸ਼ਾ ਲਈ ਇਕ-ਦੂਜੇ ਦੇ ਹੋ ਕੇ ਖਤਮ ਕਰ ਦਿੱਤੀਆਂ। ਪਾਕਿ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਹਰਿਆਣਾ ਦੀ ਰਹਿਣ ਵਾਲੀ ਸ਼ਾਮਿਆ ਆਰਜ਼ੂ ਨਾਲ ਦੁਬਈ ਦੇ ਇਕ ਹੋਟਲ 'ਚ ਨਿਕਾਹ ਕੀਤਾ। ਇਸ ਵਿਆਹ ਦੇ ਪ੍ਰੋਗਰਾਮ 'ਚ ਦੋਨਾਂ ਹੀ ਪਰਿਵਾਰ ਦੇ ਰਿਸ਼ਤੇਦਾਰ ਪੁੱਜੇ ਸਨ। ਸ਼ਾਮਿਆ ਆਰਜ਼ੂ ਦਾ ਪਰਿਵਾਰ ਕੁਝ ਹੀ ਦਿਨ ਪਹਿਲਾਂ ਨਿਕਾਹ ਲਈ ਦੁਬਈ ਪਹੁੰਚਿਆ ਸੀ। ਦੁਬਈ 'ਚ ਨਿਕਾਹ ਤੋਂ ਪਹਿਲਾਂ ਸ਼ਾਮਿਆ ਆਰਜ਼ੂ ਅਤੇ ਹਸਨ ਅਲੀ ਦਾ ਪ੍ਰੀ-ਵੈਡਿੰਗ ਸ਼ੂਟ ਵੀ ਹੋਇਆ।

 ਸ਼ਾਮ ਨੂੰ ਕਰੀਬ 6 ਵਜੇ ਨਿਕਾਹ ਹੋਣ ਤੋਂ ਬਾਅਦ 8 ਵਜੇ ਡਿਨਰ ਦਾ ਪ੍ਰਬੰਧ ਕੀਤਾ ਗਿਆ ਜਿਸ ਤੋਂ ਬਾਅਦ ਰਾਤ 10 ਵਜੇ ਵਿਦਾਈ ਹੋਈ। ਵਿਆਹ ਤੋਂ ਬਾਅਦ ਅਗਲੇ ਕੁਝ ਹੀ ਦਿਨਾਂ 'ਚ ਪਾਕਿਸਤਾਨ 'ਚ ਹਸਨ ਅਲੀ ਅਤੇ ਸ਼ਾਮਿਆ ਆਰਜ਼ੂ ਦੀ ਰਿਸੈਪਸ਼ਨ ਪਾਰਟੀ ਦਾ ਪ੍ਰਬੰਧ ਕੀਤਾ ਜਾਵੇਗਾ। ਨਿਕਾਹ ਦੇ ਮੌਕੇ 'ਤੇ ਸ਼ਾਮਿਆ ਆਰਜ਼ੂ ਪੂਰੀ ਤਰ੍ਹਾਂ ਨਾਲ ਭਾਰਤੀ ਲਿਬਾਸ 'ਚ ਰਹੀ। ਆਰਜ਼ੂ ਨੇ ਭਾਰਤੀ ਰਿਵਾਇਤੀ ਪਹਿਰਾਵੇ ਦੇ ਰੂਪ 'ਚ ਲਹਿੰਗਾ ਪਾਇਆ ਸੀ ਤਾਂ ਉਥੇ ਹੀ ਹਸਨ ਅਲੀ ਨੇ ਪਾਕਿਸਤਾਨ ਦੀ ਰਿਵਾਇਤੀ ਪਹਿਰਾਵੇ ਨੂੰ ਅਪਣਾਇਆ ਅਤੇ ਸ਼ੇਰਵਾਨੀ ਪਾਈ ਹੋਈ ਸੀ।

 
 
 
 
 
 
 
 
 
 
 
 
 
 

Congratulations to the couple @samyahkhan1604 and @ha55an_ali 🥰🥰🥰

A post shared by Da Artist Wedding Photography® (@daartistphoto) on Aug 20, 2019 at 11:43am PDT

PunjabKesari

PunjabKesariPunjabKesariPunjabKesariPunjabKesariPunjabKesariPunjabKesariPunjabKesari


Related News