ਬੰਗਾਲ ਨੂੰ ਚਾਰੇ ਖਾਨੇ ਚਿੱਤ ਕਰਨ ਉਤਰੇਗੀ ਹਰਿਆਣਾ

Monday, Aug 26, 2019 - 09:59 AM (IST)

ਬੰਗਾਲ ਨੂੰ ਚਾਰੇ ਖਾਨੇ ਚਿੱਤ ਕਰਨ ਉਤਰੇਗੀ ਹਰਿਆਣਾ

ਨਵੀਂ ਦਿੱਲੀ— ਹਰਿਆਣਾ ਸਟੀਲਰਸ ਦੀ ਟੀਮ ਪ੍ਰੋ ਕਬੱਡੀ ਲੀਗ ਦੇ ਸਤਵੇਂ ਸੀਜ਼ਨ ਦੇ ਆਪਣੇ 10ਵੇਂ ਮੈਚ 'ਚ ਸੋਮਵਾਰ ਨੂੰ ਇੱਥੇ ਤਿਆਗਰਾਜ ਸਟੇਡੀਅਮ 'ਚ ਬੰਗਾਲ ਵਾਰੀਅਰਸ ਦੇ ਖਿਲਾਫ ਮੁਕਾਬਲੇ 'ਚ ਉਤਰੇਗੀ। ਹਰਿਆਣਾ ਨੇ ਆਪਣੇ ਪਿਛਲੇ ਮੈਚ 'ਚ ਯੂ-ਮੁੰਬਾ ਨੂੰ ਹਰਾਇਆ ਸੀ। ਇਸ ਜਿੱਤ ਨਾਲ ਟੀਮ ਦਾ ਆਤਮਵਿਸ਼ਵਾਸ ਕਾਫੀ ਵਧਿਆ ਹੋਇਆ ਹੈ। ਟੀਮ ਹੁਣ ਆਪਣੇ ਅਗਲੇ ਮੈਚ 'ਚ ਵੀ ਜਿੱਤ ਦੇ ਸਿਲਸਿਲੇ ਨੂੰ ਜਾਰੀ ਰੱਖਣਾ ਚਾਹੇਗੀ।  ਹਰਿਆਣਾ ਸਟੀਲਰਸ ਦੇ ਡਿਫੈਂਡਰ ਰਵੀ ਕੁਮਾਰ ਨੇ ਕਿਹਾ ਕਿ ਟੀਮ ਨੇ ਪਿਛਲੇ ਮੈਚ 'ਚ ਆਪਣੀ ਰਣਨੀਤੀਆਂ ਨੂੰ ਸਹੀ ਤਰੀਕਿਆਂ ਨਾਲ ਲਾਗੂ ਕੀਤਾ ਸੀ। ਉਨ੍ਹਾਂ ਕਿਹਾ, ''ਯੂ-ਮੁੰਬਾ ਖਿਲਾਫ ਅਸੀਂ ਆਪਣੀ ਰਣਨੀਤੀ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ। ਕੋਚ ਨੇ ਸਾਨੂੰ ਜੋ ਵੀ ਕਰਨ ਨੂੰ ਕਿਹਾ ਅਸੀਂ ਕੀਤਾ। ਯੂ-ਮੁੰਬਾ ਖਿਲਾਫ ਸਾਡਾ ਧਿਆਨ ਆਪਣੇ ਡਿਫੈਂਸ 'ਤੇ ਸੀ। ਅਸੀਂ ਹੁਣ ਅਗਲੇ ਮੈਚ 'ਚ ਬੰਗਾਲ ਖਿਲਾਫ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਸ ਨੂੰ ਚਾਰੇ ਖਾਨੇ ਚਿੱਤ ਕਰਨਾ ਚਾਹਾਂਗੇ।''


author

Tarsem Singh

Content Editor

Related News