ਹਰਿਆਣਾ ਦੇ ਅਮਿਤ ਨੇ ਤੋੜਿਆ ਰਾਸ਼ਟਰੀ ਰਿਕਾਰਡ

02/17/2020 1:12:40 AM

ਰਾਂਚੀ— ਹਰਿਆਣਾ ਦੇ ਅਮਿਤ ਨੇ ਸੱਤਵੀਂ ਰਾਸ਼ਟਰੀ ਪੈਦਲ ਚਾਲ ਪ੍ਰਤੀਯੋਗਿਤਾ ਦੇ ਦੂਜੇ ਅਤੇ ਆਖਰੀ ਦਿਨ ਐਤਵਾਰ ਲੜਕਿਆਂ ਦੇ ਅੰਡਰ-20 ਦੀ 10 ਕਿਲੋਮੀਟਰ ਪੈਦਲ ਚਾਲ ਪ੍ਰਤੀਯਗਿਤਾ ਵਿਚ ਨਵਾਂ ਰਾਸ਼ਟਰੀ ਰਿਕਾਰਡ ਬਣਾ ਦਿੱਤਾ, ਜਦਕਿ ਮੁਨਿਤਾ ਪ੍ਰਜਾਪਤੀ ਨੇ ਵਿਸ਼ਵ ਜੂਨੀਅਰ ਕੁਆਲੀਫਾਇੰਗ ਮਾਰਕ ਹਾਸਲ ਕਰ ਲਿਆ। ਅਮਿਤ ਨੇ ਨਵੰਬਰ 2018 ਵਿਚ ਲੜਕਿਆਂ ਦੇ ਅੰਡਰ-16 ਵਰਗ ਵਿਚ 5 ਕਿਲੋਮੀਟਰ ਵਿਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਸੀ। ਮੋਰਾਬਾਦੀ ਰੋਡ 'ਤੇ ਆਯੋਜਿਤ ਪ੍ਰਤੀਯੋਗਿਤਾ ਵਿਚ ਅਮਿਤ ਨੇ 40 ਮਿੰਟ 28 ਸੈਕੰਡ ਦਾ ਸਮਾਂ ਲੈ ਕੇ ਅਕਸ਼ਦੀਪ ਸਿੰਘ ਦੇ ਨਵੰਬਰ 2018 ਵਿਚ ਰਾਸ਼ਟਰੀ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਬਣਾਏ ਰਿਕਾਰਡ ਵਿਚ ਸੁਧਾਰ ਕੀਤਾ। ਅਮਿਤ ਸਮੇਤ ਛੇ ਐਥਲੀਟਾਂ ਨੇ 43:30 ਦੇ ਵਿਸ਼ਵ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਕੁਆਲੀਫਾਇੰਗ ਮਾਰਕ ਨੂੰ ਹਾਸਲ ਕਰ ਲਿਆ।
ਲੜਕੀਆਂ ਦੇ ਅੰਡਰ-20 ਦੀ 10 ਕਿ. ਮੀ. ਪੈਦਲ ਚਾਲ 'ਚ ਪੰਜਾਬ ਦੀ ਬਲਜੀਤ ਕੌਰ ਬਾਜਵਾ ਰਹੀ ਦੂਜੇ ਸਥਾਨ 'ਤੇ : 18 ਸਾਲਾ ਮੁਨੀਤਾ ਪ੍ਰਜਾਪਤੀ ਨੇ ਲੜਕੀਆਂ ਦੀ ਅੰਡਰ-20 ਦੀ 10 ਕਿਲੋਮੀਟਰ ਪੈਦਲ ਚਾਲ ਪ੍ਰਤੀਯੋਗਿਤਾ ਵਿਚ 50:15.00 ਦਾ ਸਮਾਂ ਲੈ ਕੇ 50:30 ਦੇ ਵਿਸ਼ਵ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਕੁਆਲੀਫਿਕੇਸ਼ਨ ਮਾਰਕ ਨੂੰ ਹਾਸਲ ਕਰ ਲਿਆ। ਪੰਜਾਬ ਦੀ ਬਲਜੀਤ ਕੌਰ ਬਾਜਵਾ ਨੂੰ ਦੂਜਾ ਸਥਾਨ ਮਿਲਿਆ ਪਰ ਉਹ ਵਿਸ਼ਵ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਕੁਆਲੀਫਿਕੇਸ਼ਨ ਮਾਰਕ ਤੋਂ ਇਕ ਸੈਕੰਡ ਹੌਲੀ ਰਹੀ।


Gurdeep Singh

Content Editor

Related News